ਜੈਨ ਸਾਧਵੀ ਸੁਨੀਤਾ ਜੀ ਮਹਾਰਾਜ ਦਾ ਹੋਇਆ ਦੇਹਾਂਤ ਜੈਨ ਸਾਧਵੀ ਸੁਨੀਤਾ ਜੀ ਮਹਾਰਾਜ ਪ੍ਰਲੋਕ ਸੁਧਾਰੇ
Publish Date: Tue, 20 Oct 2026 06:57 PM (IST)
Updated Date: Tue, 20 Oct 2026 07:00 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜੈਨ ਸਾਧਵੀ ਸੁਨੀਤਾ ਜੀ ਮਹਾਰਾਜ ਅੱਜ ਪ੍ਰਲੋਕ ਸਿਧਾਰ ਗਏ। ਉਨ੍ਹਾਂ ਦੇ ਅਚਾਨਕ ਵਿਛੋੜੇ ’ਤੇ ਜੈਨ ਸ਼ਰਧਾਲੂਆਂ ’ਚ ਸੋਗ ਦੀ ਲਹਿਰ ਦੌੜ ਪਈ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਸ਼ਰਧਾਲੂ ਧਾਰਮਿਕ ਭਜਨ ਗਾਉਂਦੇ ਚੱਲ ਰਹੇ ਸਨ। ਵਰਣਨਯੋਗ ਹੈ ਕਿ ਜੈਨ ਸਾਧਵੀ ਸੁਨੀਤਾ ਜੀ ਮਹਾਰਾਜ ਪਿਛਲੇ ਲੰਮੇ ਸਮੇਂ ਤੋਂ ਜਗਰਾਓਂ ਵਿਚ ਭਗਤੀ ਕਰ ਰਹੇ ਸਨ। ਉਨ੍ਹਾਂ ਆਪਣੇ ਜੀਵਨ ਵਿਚ ਲੰਮਾ ਸਮਾਂ ਕਠਿਨ ਤਪ ਕਰਦਿਆਂ ਸ਼ਰਧਾਲੂਆਂ ਨੂੰ ਪ੍ਰਮਾਤਮਾ ਨਾਲ ਜੋੜਿਆ। ਉਨ੍ਹਾਂ ਦੇ ਅਚਾਨਕ ਵਿਛੋੜੇ ਦੀ ਖ਼ਬਰ ਨੇ ਸ਼ਰਧਾਲੂਆਂ ਨੂੰ ਝਿੰਜੋੜ ਕੇ ਰੱਖ ਦਿੱਤਾ। ਜਿਸ ਤੋਂ ਬਾਅਦ ਜਗਰਾਓਂ ਹੀ ਨਹੀਂ ਦੂਰ ਦੂਰ ਤੋਂ ਸ਼ਰਧਾਲੂ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਜਗਰਾਓਂ ਪੁੱਜੇ। ਬਾਅਦ ਦੁਪਹਿਰ ਸਾਧਵੀ ਸੁਨੀਤਾ ਜੀ ਮਹਾਰਾਜ ਦੀ ਅੰਤਿਮ ਯਾਤਰਾ ਕੱਢੀ ਗਈ। ਇਹ ਅੰਤਿਮ ਯਾਤਰਾ ਸਥਾਨਕ ਸ਼ੇਰਪੁਰਾ ਰੋਡ ਸ਼ਮਸ਼ਾਨਘਾਟ ਪੁੱਜੀ, ਜਿੱਥੇ ਜੈਨ ਸਾਧਵੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐੱਸਆਰ ਕਲੇਰ, ਭਾਜਪਾ ਆਗੂ ਗੇਜਾ ਰਾਮ ਵਾਲਮੀਕਿ, ਸੁਖਵਿੰਦਰ ਸਿੰਘ ਸਿੱਧੂ, ਰਮੇਸ਼ ਜੈਨ, ਧਰਮਪਾਲ ਜੈਨ, ਮਹਾਵੀਰ ਜੈਨ, ਬਸੰਤ ਜੈਨ, ਤਰੁਣ ਜੈਨ, ਵਿਜੇ ਜੈਨ, ਕਾਂਤਾ ਰਾਣੀ ਸਿੰਗਲਾ, ਅਮਰਜੀਤ ਕੌਰ, ਕੰਚਨ ਗੁਪਤਾ, ਸੁਨੀਤਾ ਜੈਨ, ਸੁਧਾ ਜੈਨ, ਅਨੀਤਾ ਜੈਨ, ਪ੍ਰੋਮਿਲਾ ਦੇਵੀ, ਦੇਵਿਕਾ ਜੈਨ, ਮੀਰਾ ਕਤਿਆਲ, ਨੀਤੂ ਜੈਨ, ਕਾਮਨੀ ਜੈਨ ਆਦਿ ਹਾਜ਼ਰ ਸਨ।