ਨਸ਼ੇ ਤੇ ਮਹਿੰਗੇ ਸ਼ੌਂਕਾਂ ਨੇ ਬਣਾਇਆ ਲੁਟੇਰਾ, ਜੇਲ੍ਹ 'ਚੋਂ ਰਿਹਾਅ ਹੁੰਦੇ ਹੀ ਮਹਿਲਾ ਦੋਸਤ ਨਾਲ ਮਿਲ ਕੇ ਕਰਨ ਲੱਗੇ ਵਾਰਦਾਤਾਂ; 3 ਕਾਬੂ ਜਗਰਾਓਂ ’ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਵੇਂ ਭਰਾ ਕੁਝ ਦਿਨ ਪਹਿਲਾਂ ਹੀ ਜੇਲ੍ਹ ’ਚੋਂ ਬਾਹਰ ਆਏ ਸਨ। ਜਿਨ੍ਹਾਂ ਆਪਣੀ ਮਹਿਲਾ ਦੋਸਤ ਤੇ ਸਾਥੀ ਨਾਲ ਮਿਲ ਕੇ ਫਿਰ ਵਾਰਦਾਤਾਂ ਨੂੰ ਨਿਕਲ ਪਏ। ਜਗਰਾਓਂ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਲੁੱਟਾਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗੁਰਜੋਤ ਸਿੰਘ ਤੇ ਫ਼ਰਾਰ ਉਸ ਦਾ ਭਰਾ ਕਰਨਵੀਰ ਕੁਝ ਸਮਾਂ ਪਹਿਲਾਂ ਹੀ ਜੇਲ੍ਹ ’ਚੋਂ ਬਾਹਰ ਆਏ ਸਨ। ਗੁਰਜੋਤ ਨਾਲ ਬਚਪਨ ਤੋਂ ਹੀ ਪੜ੍ਹਦੀ ਗ੍ਰਿਫ਼ਤਾਰ ਨੇਹਾ ਦੇ ਨਾਲ-ਨਾਲ ਉਨ੍ਹਾਂ ਗੁਰਵਿੰਦਰ ਸਿਘ ਨੂੰ ਵੀ ਮਿਲਾ ਲਿਆ। ਜਿਸ ਤੋਂ ਬਾਅਦ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ।
Publish Date: Sun, 22 Nov 2026 11:15 AM (IST)
Updated Date: Sun, 22 Nov 2026 11:16 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਵੇਂ ਭਰਾ ਕੁਝ ਦਿਨ ਪਹਿਲਾਂ ਹੀ ਜੇਲ੍ਹ ’ਚੋਂ ਬਾਹਰ ਆਏ ਸਨ। ਜਿਨ੍ਹਾਂ ਆਪਣੀ ਮਹਿਲਾ ਦੋਸਤ ਤੇ ਸਾਥੀ ਨਾਲ ਮਿਲ ਕੇ ਫਿਰ ਵਾਰਦਾਤਾਂ ਨੂੰ ਨਿਕਲ ਪਏ। ਜਗਰਾਓਂ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਲੁੱਟਾਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗੁਰਜੋਤ ਸਿੰਘ ਤੇ ਫ਼ਰਾਰ ਉਸ ਦਾ ਭਰਾ ਕਰਨਵੀਰ ਕੁਝ ਸਮਾਂ ਪਹਿਲਾਂ ਹੀ ਜੇਲ੍ਹ ’ਚੋਂ ਬਾਹਰ ਆਏ ਸਨ। ਗੁਰਜੋਤ ਨਾਲ ਬਚਪਨ ਤੋਂ ਹੀ ਪੜ੍ਹਦੀ ਗ੍ਰਿਫ਼ਤਾਰ ਨੇਹਾ ਦੇ ਨਾਲ-ਨਾਲ ਉਨ੍ਹਾਂ ਗੁਰਵਿੰਦਰ ਸਿਘ ਨੂੰ ਵੀ ਮਿਲਾ ਲਿਆ। ਜਿਸ ਤੋਂ ਬਾਅਦ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ।
ਛੋਟੀ ਉਮਰੇ ਮਹਿੰਗੇ ਸ਼ੌਂਕ ਜਗਰਾਓਂ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਅਨੁਸਾਰ ਲੁੱਟਾਂ ਖੋਹਾਂ ’ਚ ਗ੍ਰਿਫ਼ਤਾਰ ਕੀਤੇ ਤਿੰਨੋਂ ਅਤੇ ਫਰਾਰ ਚੌਥਾ ਸਾਥੀ ਇਹ ਸਾਰੇ 22 ਤੋਂ 25 ਸਾਲ ਦੀ ਉਮਰ ਦੇ ਹਨ। ਚਾਰਾਂ ਨੂੰ ਹੀ ਮਹਿੰਗੇ ਕੱਪੜਿਆਂ ਅਤੇ ਹੋਰ ਸਮਾਨ ਦਾ ਸ਼ੌਂਕ ਹੈ। ਇਸ ਸ਼ੌਂਕ ਨੂੰ ਪੂਰਾ ਕਰਨ ਲਈ ਇਹ ਵਾਰਦਾਤਾਂ ਕਰਨ ਲੱਗ ਪਏ।
ਗੁਰਜੋਤ ਖ਼ਿਲਾਫ਼ ਪਹਿਲਾਂ ਵੀ 6 ਮਾਮਲੇ ਦਰਜ ਜਗਰਾਓਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗੁਰਜੋਤ ਸਿੰਘ ਉਰਫ ਜੋਤ ਖ਼ਿਲਾਫ਼ ਸਾਲ 2023 ਤੋਂ ਲੈ ਕੇ ਅੱਜ ਤੱਕ ਵੱਖ ਵੱਖ ਥਾਣਿਆਂ ਵਿਚ 6 ਮਾਮਲੇ ਦਰਜ ਹਨ। ਜਿਨ੍ਹਾਂ ਵਿਚ 23 ਜੂਨ, 2023 ਨੂੰ ਥਾਣਾ ਦੋਰਾਹਾ, ਫਿਰ ਇਸੇ ਥਾਣੇ ਵਿਚ 23 ਅਪ੍ਰੈਲ, 2024 ਨੂੰ ਨਸ਼ਾ ਤਸੱਕਰੀ, 19 ਅਗਸਤ, 2024 ਨੂੰ ਥਾਣਾ ਮਲੌਦ, 17 ਨਵੰਬਰ, 2024 ਨੂੰ ਥਾਣਾ ਪਾਇਲ, 14 ਮਈ, 2025 ਨੂੰ ਥਾਣਾ ਪਾਇਲ ਅਤੇ 23 ਮਾਰਚ, 2026 ਨੂੰ ਵੀ ਥਾਣਾ ਪਾਇਲ ਵਿਖੇ ਨਸ਼ਾ ਤਸੱਕਰੀ ਦੇ ਮਾਮਲੇ ਦਰਜ ਹਨ।
ਚਾਰੇ ਮੁਲਜ਼ਮ ਹਨ ਨਸ਼ੇ ਦੇ ਵੀ ਆਦੀ ਜਗਰਾਓਂ ਸੀਆਈਏ ਸਟਾਫ਼ ਦੀ ਪੁਲਿਸ ਅਨੁਸਾਰ ਅੱਜ ਗ੍ਰਿਫ਼ਤਾਰ ਕੀਤੇ ਤਿੰਨਾਂ ਜਿਨ੍ਹਾਂ ਵਿਚ ਇੱਕ ਕੁੜੀ ਵੀ ਸ਼ਾਮਲ ਹੈ ਅਤੇ ਫਰਾਰ ਚੌਥਾ ਸਾਥੀ ਨਸ਼ਾ ਕਰਨ ਦੇ ਵੀ ਆਦੀ ਹਨ। ਨਸ਼ੇ ਦੀ ਪੂਰਤੀ ਲਈ ਪੈਸਾ ਖ਼ਤਮ ਹੋਣ ’ਤੇ ਵਾਰਦਾਤਾਂ ਕਰਦੇ ਹਨ। ਇਨ੍ਹਾਂ ਵਿਚੋਂ ਸ਼ੁਭਮ ਖ਼ਿਲਾਫ਼ ਵੀ ਨਸ਼ਾ ਤਸੱਕਰੀ ਦਾ ਥਾਣਾ ਦੋਰਾਹਾ ਵਿਖੇ 23 ਅਪ੍ਰੈਲ, 2024 ਨੂੰ ਮੁਕੱਦਮਾ ਦਰਜ ਹੈ।