- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਟ ਇਲਾਕੇ ਦੇ ਪਿੰਡ ਤਿਹਾੜਾ ’ਚ ਇੱਕੋ ਦਿਨ ਦੋ ਨੌਜਵਾਨਾਂ ਨੂੰ ਨਸ਼ਾ ਲੀਲ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਿਹਾੜਾ ਦੇ ਪੱਤੀ ਮੁਨੱਬਰਪੁਰਾ ਵਾਸੀ 25 ਸਾਲਾ ਹਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਜੋ ਕਿ ਬੀਤੀ ਸ਼ਾਮ ਕਿਸ਼ਨਪੁਰਾ ਵਿਖੇ ਜਗਰਾਤੇ ’ਤੇ ਗਿਆ ਸੀ ਤੇ ਸਵੇਰੇ ਇੱਕ ਮੋਟਰ ਤੇ ਮ੍ਰਿਤਕ ਪਾਇਆ ਗਿਆ ਇਸ ਦੀ ਬਾਂਹ ਉੱਪਰ ਸਰਿੰਜ ਲੱਗੀ ਹੋਈ ਸੀ।

ਪੰਜਾਬੀ ਜਾਗਰਣ ਟੀਮ, ਜਗਰਾਓਂ/ਸਿੱਧਵਾਂ ਬੇਟ : ਬੇਟ ਇਲਾਕੇ ਦੇ ਪਿੰਡ ਤਿਹਾੜਾ ’ਚ ਇੱਕੋ ਦਿਨ ਦੋ ਨੌਜਵਾਨਾਂ ਨੂੰ ਨਸ਼ਾ ਲੀਲ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਿਹਾੜਾ ਦੇ ਪੱਤੀ ਮੁਨੱਬਰਪੁਰਾ ਵਾਸੀ 25 ਸਾਲਾ ਹਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਜੋ ਕਿ ਬੀਤੀ ਸ਼ਾਮ ਕਿਸ਼ਨਪੁਰਾ ਵਿਖੇ ਜਗਰਾਤੇ ’ਤੇ ਗਿਆ ਸੀ ਤੇ ਸਵੇਰੇ ਇੱਕ ਮੋਟਰ ਤੇ ਮ੍ਰਿਤਕ ਪਾਇਆ ਗਿਆ ਇਸ ਦੀ ਬਾਂਹ ਉੱਪਰ ਸਰਿੰਜ ਲੱਗੀ ਹੋਈ ਸੀ। ਹਰਪ੍ਰੀਤ ਦਾ ਕੁਝ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦਾ ਢਾਈ ਸਾਲ ਮਾਸੂਮ ਪੁੱਤ ਹੈ। ਇਸੇ ਪਿੰਡ ਵਿਚ ਦੂਜੀ ਘਟਨਾ ਕੁਲਵੀਰ ਸਿੰਘ ਦੇ ਘਰ ਕਹਿਰ ਬਣ ਕੇ ਵਾਪਰੀ। ਬੀਤੀ ਰਾਤ ਉਨ੍ਹਾਂ ਦਾ 22 ਸਾਲਾ ਪੁੱਤਰ ਪ੍ਰਿੰਸ ਸੁੱਤਾ ਪਿਆ ਸੀ, ਸਵੇਰੇ ਕਰੀਬ 5:30 ਵਜੇ ਉਠਿਆ ਅਤੇ ਨਸ਼ੇ ਦੀ ਤੋੜ ਲੱਗਣ ’ਤੇ ਘਰ ਦੇ ਕਮਰੇ ਵਿਚ ਜਾ ਕੇ ਟੀਕਾ ਲਾਉਣ ਲੱਗ ਪਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਉਹਨਾਂ ਦਾ ਇਕੱਲਾ ਹੀ ਸਹਾਰਾ ਸੀ।
ਜਗਰਾਓਂ ਸਬ ਡਵੀਜ਼ਨ ਦੇ ਡੀਐੱਸਪੀ ਜਸਵਿੰਦਰ ਸਿੰਘ ਨੇ ਨੌਜਵਾਨਾਂ ਦੀ ਮੌਤ ਨੂੰ ਅਚਾਨਕ ਅਣਹੋਣੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਹਰਪ੍ਰੀਤ ਸਿੰਘ ਘਰੋਂ ਸੈਰ ਕਰਨ ਗਿਆ, ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਪ੍ਰਿੰਸ ਬੀਮਾਰ ਰਹਿੰਦਾ ਸੀ, ਜਿਸ ਕਾਰਨ ਉਸਦੀ ਅੱਜ ਘਰ ਵਿਚ ਅਚਾਨਕ ਮੌਤ ਹੋ ਗਈ।
ਸਾਬਕਾ ਵਿਧਾਇਕਾਂ ਨੇ ਜਤਾਈ ਚਿੰਤਾ
ਪਿੰਡ ਤਿਹਾੜਾ ਪੁੱਜੇ ਸਾਬਕਾ ਵਿਧਾਇਕ ਐੱਸਆਰ ਕਲੇਰ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਕਿਹਾ ਕਿ ਯੁੱਧ ਨਸ਼ਿਆਂ ਮੁਹਿੰਮ ਦੀ ਸਫਲਤਾ ਦਾ ਢੰਡੋਰਾ ਪਿੱਟਣ ਵਾਲੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪਿੰਡ ਤਿਹਾੜਾ ਵਿਚ ਆ ਕੇ ਦੇਖਣ ਕਿ ਕਿਸ ਤਰ੍ਹਾਂ ਦੋ ਪਰਿਵਾਰਾਂ ਦੇ ਘਰ ਦੇ ਚਿਰਾਗ ਹਮੇਸ਼ਾ ਲਈ ਬੁਝਾ ਦਿੱਤੇ। ਇਸ ਦੇ ਬਾਵਜੂਦ ਨਸ਼ਿਆਂ ਦੇ ਖ਼ਾਤਮੇ ਦੇ ਦਾਅਵੇ ਕਰਨ ਵਾਲੇ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਣਾ ਬੰਦ ਕਰਨ।