- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਓਂ ਦੇ ਪਿੰਡ ਰਾਮਗੜ੍ਹ ਭੁੱਲਰ ਵਿਖੇ ਮੋਟਰ ’ਤੇ ਸੁੱਤੇ ਪਏ ਪ੍ਰਵਾਸੀ ਮਜ਼ਦੂਰ ਨੂੰ ਹੱਡਾ ਰੋੜੀ ਦੇ ਕੁੱਤੇ ਨੋਚ ਨੋਚ ਖਾ ਗਏ। ਦਿਨ ਚੜ੍ਹਦਿਆਂ ਹੀ ਉਸ ਦੀ ਅੱਧ ਖਾਦੀ ਲਾਸ਼ ਦੇਖ ਪਿੰਡ ਵਿਚ ਸਹਿਮ ਛਾ ਗਿਆ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਪਿੰਡ ਰਾਮਗੜ੍ਹ ਭੁੱਲਰ ਵਿਖੇ ਮੋਟਰ ’ਤੇ ਸੁੱਤੇ ਪਏ ਪ੍ਰਵਾਸੀ ਮਜ਼ਦੂਰ ਨੂੰ ਹੱਡਾ ਰੋੜੀ ਦੇ ਕੁੱਤੇ ਨੋਚ ਨੋਚ ਖਾ ਗਏ। ਦਿਨ ਚੜ੍ਹਦਿਆਂ ਹੀ ਉਸ ਦੀ ਅੱਧ ਖਾਦੀ ਲਾਸ਼ ਦੇਖ ਪਿੰਡ ਵਿਚ ਸਹਿਮ ਛਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ ਪਿੰਡ ਸ਼ਾਹਪੁਰ ਬਘੌਨੀ ਵਾਸੀ ਪ੍ਰਮੋਦ ਪੁੱਤਰ ਦੇਵ ਲਾਲ ਜੋ ਕਿ ਪਿੰਡ ਰਾਮਗੜ੍ਹ ਭੁੱਲਰ ਦੇ ਇੱਕ ਕਿਸਾਨ ਦੇ ਖੇਤ ਵਿਚ ਮਜ਼ਦੂਰ ਵਜੋਂ ਕੰਮ ਕਰਦਾ ਸੀ। ਜੋ ਖੇਤ ਵਿਚ ਹੀ ਮੋਟਰ ’ਤੇ ਹੀ ਸੌ ਜਾਂਦਾ ਸੀ।
ਬੀਤੇ ਦਿਨ ਤੜਕਸਾਰ ਖੇਤ ਗਏ ਲੋਕਾਂ ਨੇ ਮੰਜੇ ’ਤੇ ਉਸਦੀ ਅੱਧ ਖਾਦੀ ਲਾਸ਼ ਅਤੇ ਆਸੇ ਪਾਸੇ ਮੰਡਰਾ ਰਹੇ ਕੁੱਤੇ ਦੇਖ ਰੌਲਾ ਪਾਇਆ, ਜਿਸ ’ਤੇ ਇਕੱਠ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪ੍ਰਮੋਦ ਜੋ ਕਿ ਸ਼ਰਾਬ ਪੀਣ ਦਾ ਆਦੀ ਸੀ। ਬੀਤੀ ਰਾਤ ਸ਼ਰਾਬ ਪੀ ਕੇ ਬਾਹਰ ਹੀ ਮੰਜਾ ਡਾਹ ਕੇ ਸੌ ਗਿਆ। ਜਿਸ ’ਤੇ ਰਾਤ ਨੂੰ ਹੱਡਾ ਰੋੜੀ ਦੇ ਕੁੱਤੇ, ਜੋ ਖੂੰਖਾਰ ਹਨ ਨੇ ਉਸ ਨੂੰ ਮਾਰ ਮੁਕਾ ਦਿੱਤਾ।
ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਦਰ ਜਗਰਾਓਂ ਦੇ ਸਬ ਇੰਸਪੈਕਟਰ ਨਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ। ਜਿਨ੍ਹਾਂ ਲਾਸ਼ ਨੂੰ ਕਬਜੇ ਵਿਚ ਲੈਂਦਿਆਂ ਪੋਸਟਮਾਰਟਮ ਕਰਵਾਇਆ। ਇਸ ਸਬੰਧ ਵਿਚ ਜਗਰਾਓਂ ਥਾਣਾ ਸਦਰ ਦੇ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਉਧਰ ਪਿੰਡ ਵਾਸੀ ਪਿੰਡ ਵਿਚ ਹੱਡਾ ਰੋੜੀ ਦੇ ਕੁੱਤਿਆਂ ਦੇ ਆਤੰਕ ਨੂੰ ਲੈ ਕੇ ਪਰੇਸ਼ਾਨ ਹਨ।