- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿਸੇ ਸਮੇਂ ਪੰਜਾਬ ਵਿਚ ਸੱਤਾਧਿਰ ਪਾਰਟੀਆਂ ਦੀ ਸਰਪ੍ਰਸਤੀ ਹੇਠ ਨਸ਼ਿਆਂ ਦੇ ਵੱਧ ਰਹੇ ਕਾਰੋਬਾਰ ਨੂੰ ਲੈ ਕੇ ਗਾਇਕਾਂ ਵੱਲੋਂ ਵੀ ‘ਚਿੱਟਾ ਤਾਂ ਵਿਕਾਉਂਦੀਆਂ ਸਰਕਾਰਾਂ’ ਗਾਣੇ ਤੱਕ ਬਣ ਗਏ ਸਨ। ਇਹੀ ਨਹੀਂ ‘ਉਡਦਾ ਪੰਜਾਬ’ ਫ਼ਿਲਮ ਵੀ ਇਸੇ ਕਾਰਨ ਬਣੀਆਂ ਸਨ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 500 ਦਿਨ ਪੂਰੇ ਹੋਣ ’ਤੇ ਮੁੱਲਾਂਪੁਰ ਦੇ ਕਿੰਗਜ਼ ਵਿਲਾ ਪੈਲੇਸ ’ਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੇ ਹੀ ਸੂਬੇ ਦੇ ਘਰ-ਘਰ ਨਸ਼ਾ ਪਹੁੰਚਾਇਆ, ਜਿਸ ਕਾਰਨ ਪੰਜਾਬ ਨਸ਼ੇ ਦੀ ਅੱਗ ’ਚ ਬਲ ਰਿਹਾ ਸੀ। ਗੁਰੂਆਂ, ਪੀਰਾਂ, ਫਕੀਰਾਂ ਦੀ ਚਰਨ ਛੋਹ ਪ੍ਰਾਪਤ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ’ਤੇ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 500 ਦਿਨ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਰਾਹੀਂ ਠੱਲ੍ਹ ਪਾਈ ਜਾ ਚੁੱਕੀ ਹੈ।
ਉਨ੍ਹਾਂ ਇਸ ਮੁਹਿੰਮ ਦਾ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪਿੰਡ ਨਾਰੰਗਵਾਲ ਤੋਂ ਹੋਈ ਸ਼ੁਰੂਆਤ ਦਾ ਖਾਸ ਜ਼ਿਕਰ ਕੀਤਾ, ਜਿਸ ’ਚ ਨਾਰੰਗਵਾਲ ਦੇ ਸਰਪੰਚ ਵੱਲੋਂ ਇੱਕ ਵੀਡੀਓ ਰਾਹੀਂ ਪਿੰਡ ਦੀ ਹੀ ਇੱਕ ਮਹਿਲਾ ਦੀ ਨਸ਼ਾ ਤਸਕਰੀ ਦਾ ਖੁਲਾਸਾ ਕੀਤਾ, ਜਿਸ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਧਾ ਨਾਰੰਗਵਾਲ ਦੇ ਸਰਪੰਚ ਨੂੰ ਵੀਡੀਓ ਕਾਲ ਰਾਹੀਂ ਦੋ ਘੰਟਿਆਂ ’ਚ ਕਾਰਵਾਈ ਦਾ ਭਰੋਸਾ ਦਿੱਤਾ। ਇਸ ’ਤੇ ਜਗਰਾਓਂ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਵੱਲੋਂ ਦੋ ਘੰਟਿਆਂ ’ਚ ਨਾਜਾਇਜ਼ ਜਾਇਦਾਦ ’ਤੇ ਪੀਲਾ ਪੰਜਾ ਚਲਾਉਣ ਤੇ ਨਸ਼ਿਆਂ ’ਤੇ ਕਾਰਵਾਈ ਕਰਨ ਦੀ ਸਾਰੀ ਕਾਰਵਾਈ ਦਾ ਖੁਲਾਸਾ ਕੀਤਾ।
ਉਨ੍ਹਾਂ ਕਿਹਾ ਕਿਸੇ ਸਮੇਂ ਪੰਜਾਬ ਵਿਚ ਸੱਤਾਧਿਰ ਪਾਰਟੀਆਂ ਦੀ ਸਰਪ੍ਰਸਤੀ ਹੇਠ ਨਸ਼ਿਆਂ ਦੇ ਵੱਧ ਰਹੇ ਕਾਰੋਬਾਰ ਨੂੰ ਲੈ ਕੇ ਗਾਇਕਾਂ ਵੱਲੋਂ ਵੀ ‘ਚਿੱਟਾ ਤਾਂ ਵਿਕਾਉਂਦੀਆਂ ਸਰਕਾਰਾਂ’ ਗਾਣੇ ਤੱਕ ਬਣ ਗਏ ਸਨ। ਇਹੀ ਨਹੀਂ ‘ਉਡਦਾ ਪੰਜਾਬ’ ਫ਼ਿਲਮ ਵੀ ਇਸੇ ਕਾਰਨ ਬਣੀਆਂ ਸਨ। ਅੱਜ ਆਮ ਆਦਮੀ ਪਾਰਟੀ ਜੋ ਲੋਕਾਂ ਦੀ ਸਰਕਾਰ ਹੈ, ਨੇ ਲੋਕਾਂ ਦਾ ਬਣ ਕੇ ਨਸ਼ਿਆਂ ਖ਼ਿਲਾਫ਼ ਜੋ ਕਾਰਵਾਈ ਕੀਤੀ ਉਸ ਸਦਕਾ ਹੁਣ ਪੰਜਾਬ ਵੱਧਦਾ, ਹੱਸਦਾ, ਖੇਡਦਾ, ਖੁਸ਼ਹਾਲ ਤੇ ਰੰਗਲਾ ਪੰਜਾਬ ਬਣ ਗਿਆ ਹੈ।
ਉਨ੍ਹਾਂ ਕਿਹਾ ਪੰਜਾਬ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਨੂੰ ਕਾਫੀ ਹੱਦ ਤੱਕ ਰੋਕ ਲਿਆ ਹੈ। ਇਸ ਲਈ ਹੁਣ ਪੰਜਾਬ ਪੁਲਿਸ ਜਿੱਥੇ ਸਪਲਾਈ ਪੂਰੀ ਤਰ੍ਹਾਂ ਰੋਕੇ, ਉਥੇ ਇਸ ਦੇ ਲਈ ਨਸ਼ਿਆਂ ਦੀ ਡਿਮਾਂਡ ਰੋਕਣੀ ਪਵੇਗੀ। ਇਸ ਵਿਚ ਡਿਫੈਂਸ ਕਮੇਟੀਆਂ ਤੇ ਲੋਕਾਂ ਦੇ ਵੱਡੇ ਯੋਗਦਾਨ ਦੀ ਲੋੜ ਹੈ, ਜੋ ਘਰ ਘਰ ਨਸ਼ਿਆਂ ਖ਼ਿਲਾਫ਼ ਅਲਖ ਜਗਾਉਣ, ਨਸ਼ਾ ਕਰਦੇ ਨੌਜਵਾਨਾਂ ਤੇ ਹੋਰਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ, ਇਲਾਜ ਕਰਵਾਉਣ, ਜਿਸ ਤੋਂ ਬਾਅਦ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਵੇਗਾ।