- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਤੋਂ ਲੁਧਿਆਣਾ ਜਾ ਰਹੇ ਵੇਰਕਾ ਦੇ ਫਿਰੋਜ਼ਪੁਰ ਜੀਐਮ ਦੀ ਗੱਡੀ ਨੂੰ ਜਗਰਾਓਂ ਨੇੜੇ ਟੱਕਰ ਮਾਰ ਕੇ ਘੇਰਦਿਆਂ ਕੁੱਟਮਾਰ ਕਰਨ ਅਤੇ ਉਹਨਾਂ ਦੇ ਮੋਬਾਈਲ ਰਾਹੀਂ ਮੋਟੀ ਰਕਮ ਟਰਾਂਸਫਰ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ।

ਸੰਜੀਵ ਗੁਪਤਾ ਪੰਜਾਬੀ ਜਾਗਰਣ, ਜਗਰਾਓਂ : ਫਿਰੋਜ਼ਪੁਰ ਤੋਂ ਲੁਧਿਆਣਾ ਜਾ ਰਹੇ ਵੇਰਕਾ ਦੇ ਫਿਰੋਜ਼ਪੁਰ ਜੀਐਮ ਦੀ ਗੱਡੀ ਨੂੰ ਜਗਰਾਓਂ ਨੇੜੇ ਟੱਕਰ ਮਾਰ ਕੇ ਘੇਰਦਿਆਂ ਕੁੱਟਮਾਰ ਕਰਨ ਅਤੇ ਉਹਨਾਂ ਦੇ ਮੋਬਾਈਲ ਰਾਹੀਂ ਮੋਟੀ ਰਕਮ ਟਰਾਂਸਫਰ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ।
ਹਾਲਾਂਕਿ ਇਹ ਘਟਨਾ ਬੀਤੇ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ ਪਰ ਜੀਐਮ ਵੱਲੋਂ ਇਸ ਦੀ ਸ਼ਿਕਾਇਤ ਅੱਜ ਜਗਰਾਉਂ ਥਾਣਾ ਸਿਟੀ ਦੀ ਪੁਲਿਸ ਨੂੰ ਦਿੱਤੀ ਗਈ ਹੈ। ਇਸ ਘਟਨਾ ਨੂੰ ਲੈ ਕੇ ਪੁਲਿਸ ਖੁਦ ਹੈਰਾਨ ਹੈ ਅਤੇ ਉਹਨਾਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਾਸੀ ਗੁਰਦੀਪ ਸਿੰਘ ਜੋ ਕਿ ਜੀਐਮ ਫਿਰੋਜ਼ਪੁਰ ਤੈਨਾਤ ਹਨ। ਬੀਤੀ 31 ਅਗਸਤ ਦਿਨ ਸੋਮਵਾਰ ਨੂੰ ਫਿਰੋਜ਼ਪੁਰ ਤੋਂ ਲੁਧਿਆਣਾ ਜਾ ਰਹੇ ਸਨ। ਮੋਗਾ ਦੇ ਪਿੰਡ ਅਜੀਤਵਾਲ ਲੰਘ ਕੇ ਕੁਝ ਦੂਰੀ ਤੇ ਹੀ ਜਗਰਾਓਂ ਦੀ ਹੱਦ ਸ਼ੁਰੂ ਹੁੰਦੀ ਹੈ ਜਿੱਥੇ ਉਹਨਾਂ ਨੂੰ ਇੱਕ ਹੋਰ ਗੱਡੀ ਨੇ ਪਿੱਛਾ ਕਰਦਿਆਂ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਕੇ ਘੇਰ ਲਿਆ। ਜਿੱਥੇ ਉਹਨਾਂ ਨਾਲ ਹੱਥੋਪਾਈ ਕਰਦਿਆਂ ਉਹਨਾਂ ਨੂੰ ਘੇਰਨ ਵਾਲੇ ਆਪਣੇ ਨਾਲ ਮੋਗਾ ਸਾਈਡ ਲੈ ਗਏ।
ਇਸ ਦੌਰਾਨ ਉਹਨਾਂ ਜੀਐਮ ਦੇ ਮੋਬਾਇਲ ਰਾਹੀਂ ਮੋਟੀ ਰਕਮ ਕਿਸੇ ਖਾਤੇ ਵਿੱਚ ਟਰਾਂਸਫਰ ਕਰ ਲਈ ਅਤੇ ਫਰਾਰ ਹੋ ਗਏ। ਇਹ ਸੰਬੰਧ ਵਿੱਚ ਜਗਰਾਉਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਜੀਐਮ ਵੇਰਕਾ ਨਾਲ ਵਾਪਰੀ ਘਟਨਾ ਤੇ ਜਗਰਾਉਂ ਪੁਲਿਸ ਨੂੰ ਅੱਜ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਬਾਅਦ ਉਹਨਾਂ ਵੱਲੋਂ ਜਗਰਾਉਂ ਚੌਕੀ ਬੱਸ ਸਟੈਂਡ ਦੇ ਇੰਚਾਰਜ ਆਤਮਾ ਸਿੰਘ ਨੂੰ ਘਟਨਾ ਦੀ ਜਾਣਕਾਰੀ ਲੈਣ ਲਈ ਜੀਐਮ ਨੂੰ ਲੁਧਿਆਣਾ ਮਿਲਣ ਲਈ ਭੇਜਿਆ ਹੈ। ਪੁਲਿਸ ਨੇ ਉਨਾਂ ਦੀ ਸੂਚਨਾ ਅਨੁਸਾਰ ਜਾਂਚ ਸ਼ੁਰੂ ਕਰ ਦਿੱਤੀ ਹੈ।