ਹੰਬੜਾਂ ਵਿਖੇ ਦੁਰਗਾ ਪੂਜਾ ਸੁਸਾਇਟੀ ਵੱਲੋਂ ਜਾਗਰਣ ਕਰਵਾਇਆ ਹੰਬੜਾਂ ਵਿਖੇ ਦੁਰਗਾ ਪੂਜਾ ਸੁਸਾਇਟੀ ਵੱਲੋਂ ਜਾਗਰਣ ਕਰਵਾਇਆ
Publish Date: Tue, 20 Oct 2026 07:42 PM (IST)
Updated Date: Tue, 20 Oct 2026 07:45 PM (IST)
ਸਵਰਨ ਗੌਂਸਪੁਰੀ, ਪੰਜਾਬੀ ਜਾਗਰਣ, ਹੰਬੜਾਂ : ਪਿੰਡ ਹੰਬੜਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਂ ਦੁਰਗਾ ਪੂਜਾ ਅਤੇ ਛੱਠ ਪੂਜਾ ਸੇਵਾ ਸੁਸਾਇਟੀ ਵੱਲੋਂ ਨਵਰਾਤਰੇ ਦੁਰਗਾ ਪੂਜਾ ਮਹਾਉਤਸਵ ਦੇ ਸਬੰਧ ਵਿੱਚ ਮਾਤਾ ਰਾਣੀ ਦਾ ਵਿਸ਼ਾਲ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਜਾਗਰਣ ਦੀ ਸ਼ੁਰੂਆਤ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਤੇ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਮੋਹਨ ਸਿੰਘ ਵਿਰਕ ਤੇ ਨੰਬਰਦਾਰ ਬਲਵੀਰ ਸਿੰਘ ਕਲੇਰ ਸਮੇਤ ਪ੍ਰਬੰਧਕਾਂ ਨੇ ਜੋਤੀ ਪ੍ਰਚੰਡ ਕਰ ਕੇ ਕੀਤੀ। ਇਸ ਮੌਕੇ ਤੇ ਜਾਗਰਣ ਵਿੱਚ ਪੁੱਜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜਿਥੇ ਮਾਂ ਦੁਰਗਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਮਾਤਾ ਜੀ ਕਰਵਾਏ ਜਾ ਰਹੇ ਹਰ ਸਾਲ ਜਗਰਾਤਾ ਕਰਵਾਉਣ ਦੀ ਸ਼ਲਾਘਾ ਕੀਤੀ ਉਥੇ ਹੀ ਜਾਗਰਣ ਵਿੱਚ ਪੁੱਜੀਆਂ ਸਮੂਹ ਸੰਗਤਾਂ ਨੂੰ ਵਧਾਈ ਵੀ ਦਿੱਤੀ। ਉਹਨਾਂ ਨੇ ਕਿਹਾ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਇਹੋ ਜਿਹੇ ਧਾਰਮਿਕ ਸਮਾਗਮ ਆਪਸੀ ਭਾਈਚਾਰਕ ਸਾਂਝ ਨਾਲ ਮਨਾਉਣ ਨਾਲ ਆਪਣੀ ਪ੍ਰੇਮ ਪਿਆਰ ਵੱਧਦਾ ਹੈ। ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਤੇ ਮੋਹਨ ਸਿੰਘ ਵਿਰਕ, ਸਮਾਜਸੇਵੀ ਤੇਜਾ ਸਿੰਘ ਗਿੱਲ ਅਤੇ ਪ੍ਰਧਾਨ ਰਿੱਕੀ ਚੌਹਾਨ ਸਮੇਤ ਹੋਰ ਪਤਵੰਤੇ ਸੱਜਣਾਂ ਨੂੰ ਜਾਗਰਣ ਵਿੱਚ ਪੁੱਜਣ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਾਗਰਣ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਆਪਣੇ ਪਰਿਵਾਰਾ ਦੀ ਸੁੱਖ ਸ਼ਾਂਤੀ ਲਈ ਮਾਤਾ ਜੀ ਦਾ ਅਸ਼ੀਰਵਾਦ ਲਿਆ। ਜਾਗਰਣ ਸਮੇਂ ਬਸੰਤ ਠਾਕੁਰ ਐਂਡ ਪਾਰਟੀ ਨੇ ਸਾਰੀ ਰਾਤ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸਰਪੰਚ ਚਰਨ ਸਿੰਘ ਗੁਰੂ, ਮਨਦੀਪ ਕੁਮਾਰ ਮੱਲਣ ਰਮਨਦੀਪ ਸਿੰਘ ਚੋਹਾਨ, ਸਾਬਕਾ ਸਰਪੰਚ ਬਚਿੱਤਰ ਸਿੰਘ, ਪੰਚ ਗੁਰਚਰਨ ਸਿੰਘ ਬਾਠ, ਲਵਲੀ ਸ਼ਰਮਾ, ਸੁਸਾਇਟੀ ਦੇ ਕੈਸ਼ੀਅਰ ਰਾਮ ਇਕਬਾਲ ਠਾਕੁਰ, ਸਕੱਤਰ ਮੁਕੇਸ਼ ਠਾਕੁਰ, ਉਪ ਪ੍ਰਧਾਨ ਰਾਜੇਸ਼ ਪ੍ਰਸਾਦ, ਸਟੋਰ ਕੀਪਰ ਬੈਜਨਾਥ ਗੁਪਤਾ, ਸਲਾਹਕਾਰ ਅਰਜੁਨ ਗੁਪਤਾ, ਸ਼ੰਭੂ ਯਾਦਵ, ਸੁਨੀਲ ਯਾਦਵ, ਪੰਕਜ ਸ਼ਰਮਾ, ਸ਼ਸ਼ੀ ਕੁਮਾਰ ਠਾਕੁਰ, ਮਨੀਸ਼ ਗੁਪਤਾ, ਆਰ.ਬੀ. ਮਿਸ਼ਰਾ, ਵਿਜੇ ਪ੍ਰਤਾਪ ਸਿੰਘ, ਰਵੀ ਕੁਮਾਰ ਬਿੱਟੂ, ਸੰਤੋਸ਼ ਗੁਪਤਾ, ਅਜੈ ਕੁਮਾਰ, ਪਰਮਵੀਰ ਸਿੰਘ, ਸੰਜੇ ਗੁਪਤਾ, ਪੰਕਜ ਠਾਕੁਰ, ਅਨਿਲ ਭਗਤ, ਅਸ਼ੋਕ ਜੀ, ਸੰਤੋਸ਼ ਕੁਮਾਰ ਮਹਤੋ, ਬਲਵੰਤ ਸਿੰਘ, ਸੇਠ ਪ੍ਰਸਾਦ, ਵਰਿੰਦਰ ਕੁਮਾਰ, ਮਨੀਸ਼ ਯਾਦਵ, ਮਨੀ ਅਤੇ ਸੁਬੋਧ ਆਦਿ ਹਾਜ਼ਰ ਸਨ।