- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਗਰਣ ਫਿਲਮ ਫੈਸਟੀਵਲ ਨੂੰ ਦੇਖ ਕੇ ਪੰਜਾਬ ਦੇ ਵੱਖ-ਵੱਖ ਸਿਆਸੀ ਦਲਾਂ ਨਾਲ ਸਬੰਧਤ ਆਗੂ ਵੀ ਪ੍ਰਭਾਵਿਤ ਹੋਏ। ਸੱਤਾਧਿਰ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਫਿਲਮ ਫੈਸਟੀਵਲ ਨੂੰ ਸ਼ਲਾਘਾਯੋਗ ਉਪਰਾਲਾ ਦੱਸਦਿਆਂ ਕਿਹਾ ਕਿ ਅਜਿਹੇ ਮੰਚ ਕਲਾ, ਸੱਭਿਆਚਾਰ ਅਤੇ ਸਿਨੇਮਾ ਨੂੰ ਲੋਕਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਜਾਗਰਣ ਫਿਲਮ ਫੈਸਟੀਵਲ ਨੂੰ ਦੇਖ ਕੇ ਪੰਜਾਬ ਦੇ ਵੱਖ-ਵੱਖ ਸਿਆਸੀ ਦਲਾਂ ਨਾਲ ਸਬੰਧਤ ਆਗੂ ਵੀ ਪ੍ਰਭਾਵਿਤ ਹੋਏ। ਸੱਤਾਧਿਰ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਫਿਲਮ ਫੈਸਟੀਵਲ ਨੂੰ ਸ਼ਲਾਘਾਯੋਗ ਉਪਰਾਲਾ ਦੱਸਦਿਆਂ ਕਿਹਾ ਕਿ ਅਜਿਹੇ ਮੰਚ ਕਲਾ, ਸੱਭਿਆਚਾਰ ਅਤੇ ਸਿਨੇਮਾ ਨੂੰ ਲੋਕਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪੰਜਾਬੀ ਸੱਭਿਆਚਾਰ ਨੂੰ ਮਿਲੇਗਾ ਵਿਸ਼ਵ ਪੱਧਰੀ ਮੰਚ : ਡਾ. ਬਲਬੀਰ ਸਿੰਘ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਫੈਸਟੀਵਲ ਦੇ ਆਖਰੀ ਦਿਨ ਸ਼ਿਰਕਤ ਕੀਤੀ। ਉਨ੍ਹਾਂ ਜਾਗਰਣ ਫਿਲਮ ਫੈਸਟੀਵਲ ਦੇ ਆਯੋਜਨ ਲਈ ਦੈਨਿਕ ਗਰੁੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੰਚ ਪੰਜਾਬੀ ਸੱਭਿਆਚਾਰ, ਕਲਾ ਅਤੇ ਸਿਨੇਮਾ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਫੈਸਟੀਵਲ ਵਿੱਚ ਵਪਾਰਕ ਫਿਲਮਾਂ ਦੇ ਨਾਲ ਕਲਾ ਫਿਲਮਾਂ ਨੂੰ ਵੀ ਮੰਚ ਮਿਲਣਾ ਸ਼ਲਾਘਾਯੋਗ ਹੈ। ਅਜਿਹੇ ਉਪਰਾਲਿਆਂ ਨਾਲ ਪੰਜਾਬੀ ਸੱਭਿਆਚਾਰ ਅਤੇ ਕਲਾਕਾਰਾਂ ਨੂੰ ਵੱਡੇ ਪੱਧਰ ’ਤੇ ਆਪਣੀ ਗੱਲ ਰੱਖਣ ਦਾ ਮੌਕਾ ਮਿਲਦਾ ਹੈ।
ਵੱਖ-ਵੱਖ ਸੱਭਿਆਚਾਰਾਂ ਨੂੰ ਸਮਝਣ ਦਾ ਮੌਕਾ : ਬਾਜਵਾ
ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਜਾਗਰਣ ਗਰੁੱਪ ਵੱਲੋਂ ਕਰਵਾਏ ਫਿਲਮ ਫੈਸਟੀਵਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੈਨਿਕ ਜਾਗਰਣ ਨੇ ਫਿਲਮਾਂ ਨੂੰ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ ਰੱਖਿਆ, ਸਗੋਂ ਇਨ੍ਹਾਂ ਨੂੰ ਸਮਾਜ ਅਤੇ ਸੱਭਿਆਚਾਰ ਨੂੰ ਸਮਝਣ ਦਾ ਮਾਧਿਅਮ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹਿੰਦੀ ਦੇ ਨਾਲ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀਆਂ ਫਿਲਮਾਂ ਨੂੰ ਇੱਕ ਮੰਚ ’ਤੇ ਪੇਸ਼ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਫਿਲਮਾਂ ਰਾਹੀਂ ਵੱਖ-ਵੱਖ ਸਮਾਜਾਂ, ਸੱਭਿਆਚਾਰਾਂ ਅਤੇ ਸਮਾਜਿਕ ਮੁੱਦਿਆਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਾਗਰਣ ਗਰੁੱਪ ਪੱਤਰਕਾਰੀ ਦੇ ਨਾਲ ਅਜਿਹੇ ਆਯੋਜਨਾਂ ਰਾਹੀਂ ਵੀ ਸਮਾਜ ਨੂੰ ਜੋੜਨ ਅਤੇ ਲੋਕਾਂ ਦੀ ਆਵਾਜ਼ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣੇ ਲਿਆਉਣ ਦਾ ਕੰਮ ਕਰ ਰਿਹਾ ਹੈ।
ਅਖ਼ਬਾਰ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦੇ, ਫਿਲਮਾਂ ਸਮਾਜ ਦਾ ਸ਼ੀਸ਼ਾ : ਮਹਾਮੰਡਲੇਸ਼ਵਰ
ਜਾਗਰਣ ਫਿਲਮ ਫੈਸਟੀਵਲ ਦੌਰਾਨ ‘ਹਨੁਮਾਨ ਅੰਸ਼’ ਦੀ ਸਕ੍ਰੀਨਿੰਗ ਦੇਖਣ ਲਈ ਸੰਤ ਸਮਾਜ ਦੇ ਮਹਾਮੰਡਲੇਸ਼ਵਰ, ਮਹੰਤ ਅਤੇ ਸਾਧਵੀਆਂ ਵੀ ਪਹੁੰਚੀਆਂ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਮਹਾਮੰਡਲੇਸ਼ਵਰ ਰਾਮੇਸ਼ਵਰ ਦਾਸ ਤਿਆਗੀ ਜੀ (ਸਰਾਭਾ) ਨੇ ਕਿਹਾ ਕਿ ਸਮਾਜ ਨੂੰ ਆਕਾਰ ਦੇਣ ਅਤੇ ਉਸ ਨੂੰ ਸਹੀ ਦਿਸ਼ਾ ਦਿਖਾਉਣ ਵਿੱਚ ਅਖ਼ਬਾਰ ਅਹਿਮ ਭੂਮਿਕਾ ਨਿਭਾਉਂਦੇ ਹਨ, ਜਦਕਿ ਫਿਲਮਾਂ ਸਮਾਜ ਲਈ ਆਇਨੇ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਫਿਲਮਾਂ ਇਹ ਦਿਖਾਉਂਦੀਆਂ ਹਨ ਕਿ ਸਮਾਜ ਕਿਸ ਤਰ੍ਹਾਂ ਸੋਚਦਾ ਹੈ ਅਤੇ ਭਵਿੱਖ ਵਿੱਚ ਉਸ ਦੀ ਸੋਚ ਕਿਹੋ ਜਿਹੀ ਹੋਵੇਗੀ, ਇਸ ’ਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸਿਨੇਮਾ ਸਿਰਫ਼ ਸਮਾਜ ਦੀ ਤਸਵੀਰ ਪੇਸ਼ ਕਰਨ ਦਾ ਮਾਧਿਅਮ ਨਹੀਂ, ਸਗੋਂ ਲੋਕਾਂ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਵੀ ਸਾਧਨ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਲਾ ਰੂਪਾਂ ਨੂੰ ਪਹਿਲਾਂ ਕਵਿਤਾ, ਰੰਗਮੰਚ ਅਤੇ ਲੋਕ ਕਲਾਵਾਂ ਰਾਹੀਂ ਪ੍ਰਗਟ ਕੀਤਾ ਜਾਂਦਾ ਸੀ, ਉਨ੍ਹਾਂ ਦਾ ਆਧੁਨਿਕ ਰੂਪ ਸਿਨੇਮਾ ਵਿੱਚ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਜਾਗਰਣ ਗਰੁੱਪ ਵੱਲੋਂ ਫਿਲਮ ਫੈਸਟੀਵਲ ਰਾਹੀਂ ਕਲਾ ਅਤੇ ਸਿਨੇਮਾ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਸ ਲਈ ਵਧਾਈ ਦਿੱਤੀ। ਇਸ ਮੌਕੇ ਮਹੰਤ ਪਵਨ ਦਾਸ ਜੀ (ਬੋਧ ਪੱਟੀ ਚੱਬੇਵਾਲ), ਮਹੰਤ ਰਾਜੇਸ਼ਵਰੀ ਜੀ ਅਤੇ ਸਾਧਵੀ ਲਤਾ ਜੀ ਵੀ ਮੌਜੂਦ ਰਹੇ।