ਹਰੇਕ ਨਾਗਰਿਕ ਨੂੰ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨੀ ਜ਼ਰੂਰੀ : ਸੰਘ ਹਰੇਕ ਨਾਗਰਿਕ ਨੂੰ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨੀ ਜ਼ਰੂਰੀ : ਸੰਘ
Publish Date: Tue, 20 Oct 2026 09:08 PM (IST)
Updated Date: Tue, 20 Oct 2026 09:09 PM (IST)
ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਮੰਗਲਵਾਰ ਨੂੰ 101ਵਾਂ ਸਥਾਪਨਾ ਦਿਵਸ ਸਥਾਨਕ ਸਰਵਹਿੱਤਕਾਰੀ ਸਕੂਲ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਹਰਸ਼ ਜੈਨ ਐੱਮਡੀ ਸ਼੍ਰੀ ਅਰਿਹੰਤ ਆਇਲ ਐਂਡ ਜਨਰਲ ਮਿਲਜ਼ ਜਗਰਾਓਂ ਨੇ ਕੀਤੀ। ਸਮਾਗਮ ਵਿਚ ਲੁਧਿਆਣਾ ਵਿਭਾਗ ਦੇ ਸਮਾਜਿਕ ਸਦਭਾਵਨਾ ਪ੍ਰਮੁੱਖ ਆਸ਼ੀਸ਼ ਬੋਨੀ ਨੇ ਬਤੌਰ ਮੁੱਖ ਬੁਲਾਰਾ ਸ਼ਿਰਕਤ ਕਰਦਿਆਂ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਸੰਘ ਦੀ ਸ਼ਾਖਾ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਸ਼ਾਖਾ ਰਾਹੀਂ ਵਿਅਕਤੀ ਨਿਰਮਾਣ ਹੁੰਦਾ ਹੈ ਅਤੇ ਵਿਅਕਤੀ ਨਿਰਮਾਣ ਰਾਹੀਂ ਇੱਕ ਸੁਚੱਜੇ ਸਮਾਜ ਅਤੇ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਸੰਘ ਵੱਲੋਂ ਸਮਾਜ ਵਿੱਚ ਸਕਾਰਾਤਮਿਕ ਬਦਲਾਅ ਲਿਆਉਣ ਲਈ ਦੱਸੇ ਗਏ ਪੰਜ ਪਰਿਵਰਤਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਏਕਤਾ ਅਤੇ ਸਦਭਾਵਨਾ ਕਾਇਮ ਕਰਨ ਲਈ ਸਮਾਜਿਕ ਸਮਰਸਤਾ ਬਹੁਤ ਜ਼ਰੂਰੀ ਹੈ ਸਾਨੂੰ ਜਾਤ-ਪਾਤ, ਊਚ-ਨੀਚ ਅਤੇ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਇੱਕ-ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਨਾਗਰਿਕ ਕਰਤੱਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਾਨੂੰ ਸਵਦੇਸ਼ੀ ਵਸਤੂਆਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਭਾਰਤ ਵਿੱਚ ਬਣੀਆਂ ਵਸਤੂਆਂ ਦੀ ਖ਼ਰੀਦ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋ ਸਕੇ। ਉਨ੍ਹਾਂ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਅਤੇ ਦੇਸ਼ ਦੀ ਤਰੱਕੀ ਲਈ ਸਾਨੂੰ ਸਾਰੇ ਮਤਭੇਦ ਭੁਲਾ ਕੇ ਇੱਕਜੁੱਟ ਹੋ ਕੇ ਸੋਚਣਾ ਅਤੇ ਕੰਮ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਵਿੱਚ ਵਧ ਰਹੀ ਆਬਾਦੀ ਦੇ ਵਿਸ਼ੇ ’ਤੇ ਵੀ ਆਪਣੇ ਵਿਚਾਰ ਰੱਖੇ ਅਤੇ ਇਸ ਦੇ ਕਾਰਨਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਸਮਾਜ ਦੇ ਹਰੇਕ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਸਮਾਗਮ ਵਿੱਚ ਜ਼ਿਲ੍ਹਾ ਸੰਘਸੰਚਾਲਕ ਡਾ: ਭਾਰਤ ਭੂਸ਼ਨ ਸਿੰਗਲਾ, ਨਗਰ ਸੰਘਚਾਲਕ ਆਕਾਸ਼ ਗੁਪਤਾ, ਨਗਰ ਕਾਰਯਵਾਹ ਬਲਰਾਮ ਬਾਂਸਲ, ਪੰਕਜ ਵਰਮਾ, ਜ਼ਿਲ੍ਹਾ ਕਾਰਯਵਾਹ ਵਿਨੋਦ ਕੁਮਾਰ, ਜ਼ਿਲ੍ਹਾ ਪ੍ਰਚਾਰਕ ਲਵਨੀਸ਼ ਕੁਮਾਰ, ਭਾਜਪਾ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ, ਪ੍ਰਦੀਪ ਸ਼ਰਮਾ, ਰਾਜ ਵਰਮਾ, ਐਡਵੋਕੇਟ ਵਿਵੇਕ ਭਾਰਦਵਾਜ, ਵਿਨੈ ਸਿੰਗਲਾ, ਸੋਨੂੰ ਜੈਨ, ਵਿਵੇਕ ਗੁਪਤਾ, ਅਨਿਲ ਕੁਮਾਰ ਸੈਂਟੀ ਚੋਪੜਾ, ਸੰਜੂ ਚੋਪੜਾ, ਸੁਮਿਤ ਅਰੋੜਾ, ਡਾ: ਚੰਦਰ ਮੋਹਨ ਓਹਰੀ, ਹਰਵਿੰਦਰ ਪਾਲ ਬਾਂਸਲ, ਮੁਕੇਸ਼ ਕੁਮਾਰ ਮੈਹਿੰਗਾ ਸਮੇਤ ਸਵੈ ਸੇਵਕ ਹਾਜ਼ਰ ਸਨ।