- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਐਸਜੀਪੀਸੀ ਤੋਂ ਪੰਜਾਬ ਤੋਂ ਬਾਹਰ ਗੁਰੂ ਘਰਾਂ ਵਿੱਚ ਆਧੁਨਿਕ ਯਾਤਰੀ ਨਿਵਾਸ ਬਣਾਉਣ ਦੀ ਮੰਗ

-ਫਾਊਂਡੇਸ਼ਨ ਵੱਲੋਂ ਕਈ ਸ਼ਖ਼ਸੀਅਤਾਂ ਨੂੰ ‘ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ’ ਪੁਸਤਕ ਭੇਟ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਹੋਏ। ਅਲੌਕਿਕ ਮਿਲਾਪ ਦਾ ਦਿਹਾੜਾ ਸ੍ਰੀ ਹਜੂਰ ਸਾਹਿਬ ਨਾਂਦੇੜ ਜੋ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਲਦੇਵ ਬਾਵਾ, ਮੁੱਖ ਸਰਪ੍ਰਸਤ ਡਾ. ਸ਼ਿਵਰਾਜ ਸਿੰਘ, ਬੀਬੀ ਸਰਬਜੀਤ ਕੌਰ ਮਾਂਗਟ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਫਾਊਂਡੇਸ਼ਨ ਦੇ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਛੰਦੜਾਂ, ਤਰਲੋਚਨ ਸਿੰਘ ਸਫਰੀ ਵਾਈਸ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ, ਕਨਵੀਨਰ ਯਾਤਰਾ ਜਸਵੰਤ ਸਿੰਘ ਛਾਪਾ ਦੀ ਸਰਪ੍ਰਸਤੀ ਹੇਠ ਜਾ ਰਿਹਾ ਜੱਥਾ ਹੈ। ਇਸ ਜੱਥੇ ਦਾ ਕਰਨਾਲ ਵਿਖੇ ਪ੍ਰਸਿੱਧ ਵਪਾਰੀ ਬਲਵਿੰਦਰ ਸਿੰਘ (ਪੈਟਰੌਲ ਪੰਪ ਵਾਲੇ) ਅਤੇ ਪਲਵਿੰਦਰ ਸਿੰਘ ਬੇਦੀ ਪ੍ਰਧਾਨ ਟਰੱਕ ਯੂਨੀਅਨ ਕਰਨਾਲ ਨੇ ਸਾਥੀਆਂ ਸਮੇਤ ਫੁੱਲਾਂ ਦੀ ਵਰਖਾ ਕਰਕੇ, ਲੰਗਰ ਛਕਾ ਕੇ, ਮਿਠਾਈਆਂ ਅਤੇ ਫਲਾਂ ਦੇ ਟੋਕਰੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ। ਇਸ ਸਮੇਂ ਜੱਥੇ ਵੱਲੋਂ ਵੀ ਉਨ੍ਹਾਂ ਨੂੰ ‘ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ’ ਪੁਸਤਕ ਭੇਂਟ ਕੀਤੀ ਗਈ। ਉਪਰੰਤ ਇਹ ਜੱਥਾ ਪਹਿਲੀ ਰਾਤ ਦਾ ਪੜਾਅ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰੂ ਕੀ ਤਾਲ ਆਗਰਾ ਵਿਖੇ ਰੁਕਿਆ।
ਇਸ ਅਸਥਾਨ 'ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਨੂੰ ਕੈਦ ਕਰਕੇ ਦਿੱਲੀ ਲਿਆਂਦਾ ਗਿਆ ਸੀ। ਇਸ ਅਸਥਾਨ 'ਤੇ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਬਾਬਾ ਪ੍ਰੀਤਮ ਸਿੰਘ ਨੂੰ ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ ਪੁਸਤਕ ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ, ਬਲਦੇਵ ਬਾਵਾ ਨੇ ਭੇਂਟ ਕੀਤੀ। ਇਸ ਤੋਂ ਬਾਅਦ ਜੱਥਾ ਗਵਾਲੀਅਰ ਬੰਦੀ ਛੋੜ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ, ਜਿਸ ਪਵਿੱਤਰ ਇਤਿਹਾਸਿਕ ਅਸਥਾਨ ਤੋਂ ਗੁਰੂ ਸਾਹਿਬ ਨੇ 52 ਗ੍ਰਿਫਤਾਰ ਰਾਜਿਆਂ ਨੂੰ 52 ਕਲੀਆਂ ਵਾਲਾ ਚੋਲਾ ਪਾ ਕੇ ਛੁੜਾਇਆ ਸੀ, ਜੋ ਉਹਨਾਂ ਦੇ ਜੀਵਨ ਦਾ ਵੀ ਪਾਰ ਉਤਾਰਾ ਕਰਨਾ ਸੀ। ਇਸ ਸਮੇਂ ਵੀ ਫਾਊਂਡੇਸ਼ਨ ਵੱਲੋਂ ਜਥੇਦਾਰ ਗੁਰਪ੍ਰੀਤ ਸਿੰਘ ਮੁੱਖ ਸੇਵਾਦਾਰ ਨੂੰ ‘ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ’ ਪੁਸਤਕ ਭੇਂਟ ਕੀਤੀ ਗਈ। ਇਸ ਸਮੇਂ ਫਾਊਂਡੇਸ਼ਨ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੰਜਾਬ ਤੋਂ ਬਾਹਰ ਇਤਿਹਾਸਿਕ ਗੁਰਦੁਆਰਾ ਵਿੱਚ ਆਧੁਨਿਕ ਯਾਤਰੀ ਨਿਵਾਸ ਬਣਾਉਣ ਦੀ ਮੰਗ ਕੀਤੀ। ਅਗਲੇ ਪੜਾਅ ਦੌਰਾਨ ਜੱਥਾ ਇੰਦੌਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਰੁਕਿਆ। ਜਿੱਥੇ ਜੱਥੇ ਦਾ ਸਵਾਗਤ ਦਲਜੀਤ ਸਿੰਘ ਭੁੱਲਰ ਮੁੱਖ ਪ੍ਰਬੰਧਕ ਵੱਲੋਂ ਕੀਤਾ ਗਿਆ ਅਤੇ ਉਹਨਾਂ ਨੂੰ ਇਲਾਹੀ ਗਿਆਨ ਦਾ ਸਾਗਰ, ਆਦਿ ਗੁਰੂ ਗ੍ਰੰਥ ਸਾਹਿਬ ਪੁਸਤਕ ਭੇਂਟ ਕੀਤੀ ਗਈ।
ਇਸ ਸਮੇਂ ਪ੍ਰਦੀਪ ਭੋਲਾ ਗਵਾਲੀਰ, ਮਨੀ ਦਾਖਾ, ਬਲਜਿੰਦਰ ਸਿੰਘ, ਨਿਰਮਲ ਪੰਡੋਰੀ, ਡਾਇਰੈਕਟਰ ਪ੍ਰਮਜੀਤ ਸਿੰਘ ਮੋਗਾ, ਦੀਪਾ ਬਾਵਾ, ਤਜਿੰਦਰਪਾਲ ਰਾਜੂ ਧੀਰ, ਧਰਮਪਾਲ ਮੰਨਾ, ਬਲਦੇਵ ਸਿੰਘ ਮੋਗਾ, ਨਿਰਮਲ ਸਿੰਘ ਲਾਪਰਾਂ, ਰਣਜੀਤ ਸਿੰਘ ਸਾਹਨੇਵਾਲ, ਸਾਧੂ ਰਾਮ ਭੱਟ ਮਾਜਰਾ, ਬੇਅੰਤ ਸਿੰਘ ਬਿਲਾਸਪੁਰ, ਤਰਲੋਚਨ ਸਿੰਘ ਬਿਲਾਸਪੁਰ, ਸਾਧੂ ਸਿੰਘ ਪਟਵਾਰੀ, ਦਿਆਲ ਸਿੰਘ ਦੋਰਾਹਾ, ਗੁਰਵਿੰਦਰ ਕੌਰ, ਅਮਨਦੀਪ ਬਾਵਾ, ਬਲਜਿੰਦਰ ਸਿੰਘ, ਜੁਗਰਾਜ ਸਿੰਘ, ਪ੍ਰਦੀਪ ਕੁਮਾਰ, ਗੁਰਿੰਦਰ ਕੌਰ ਖਹਿਰਾ, ਸੰਤੋਖ ਸਿੰਘ, ਮਨਵਿੰਦਰ ਸਿੰਘ ਮਨੀ, ਹਰਜੀਤ ਸਿੰਘ ਖਾਲਸਾ, ਢਾਡੀ ਬਲਦੇਵ ਸਿੰਘ, ਸੁਸ਼ੀਲ ਕੁਮਾਰ ਸ਼ੀਲਾ, ਸ਼੍ਰੀਮਤੀ ਸ਼ੀਲਾ ਰਾਣੀ, ਪਰਮਜੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਇੰਦਰਜੀਤ ਕੌਰ, ਪ੍ਰਿੰਸੀਪਲ ਦਲਜੀਤ ਕੌਰ, ਕਮਲਜੀਤ ਕੌਰ, ਇੰਦਰਜੀਤ ਕੌਰ, ਦਲਜੀਤ ਕੌਰ, ਸੰਤੋਖ ਸਿੰਘ, ਸਤਨਾਮ ਸਿੰਘ, ਚਾਨਣ ਸਿੰਘ ਆਦਿ ਹਾਜ਼ਰ ਸਨ।