ਜੀਐਨਡੀਈਸੀ ’ਚ ਅੰਤਰਰਾਸ਼ਟਰੀ ਕਾਨਫਰੰਸ ਦੀ ਹੋਈ ਸ਼ੁਰੂਆਤ
ਜੀਐਨਡੀਈਸੀ ’ਚ ਅੰਤਰਰਾਸ਼ਟਰੀ ਕਾਨਫਰੰਸ ਦੀ ਹੋਈ ਸ਼ੁਰੂਆਤ
Publish Date: Thu, 02 Apr 2026 06:34 PM (IST)
Updated Date: Thu, 02 Apr 2026 06:37 PM (IST)

ਕਾਨਫਰੰਸ ’ਚ 80 ਤੋਂ ਵੱਧ ਖੋਜ ਪੇਪਰ ਕੀਤੇ ਜਾਣਗੇ ਪੇਸ਼ ਬਰਾੜ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵੱਲੋਂ ਐਨਆਈਟੀ ਦਿੱਲੀ ਦੇ ਸਹਿਯੋਗ ਨਾਲ ਇੰਟੈਲੀਜੈਂਟ ਕੰਪਿਊਟੇਸ਼ਨਲ ਐਂਡ ਕਮਿਊਨੀਕੇਸ਼ਨ ਟੈਕਨਾਲੋਜੀਜ਼ ਅਤੇ ਸਸਟੇਨੇਬਲ ਡਿਵੈਲਪਮੈਂਟ ਵਿਸ਼ੇ ਉੱਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ।ਕਾਨਫਰੰਸ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵੱਲੋਂ ਕਾਲਜ ਦੀ 70ਵੀਂ ਵਰ੍ਹੇਗੰਢ ਅਤੇ ਸੀਐਸਈ ਦੇ ਪਹਿਲੇ ਬੈਚ ਦੀ ਸਿਲਵਰ ਜੂਬਲੀ ਦੇ ਸੰਬੰਧ ਵਿੱਚ ਕਰਵਾਈ ਗਈ। ਇਸ ਕਾਨਫਰੈਂਸ ਨੂੰ ਏਐਨਆਰਐਫ਼, ਸੀਐੱਸਆਈਆਰ, ਆਈਈ ਅਤੇ ਹੋਰ ਵੱਖ-ਵੱਖ ਉਦਯੋਗਿਕ ਸੰਸਥਾਵਾਂ ਵੱਲੋਂ ਸਹਿਯੋਗ ਮਿਲਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਸਹਿਜਪਾਲ ਸਿੰਘ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆ ਕਿਹਾ ਕਿ ਕੰਪਿਊਟੇਸ਼ਨਲ ਤਕਨਾਲੋਜੀਆਂ ਟਿਕਾਊ ਵਿਕਾਸ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਮੁੱਖ ਮਹਿਮਾਨ ਡਾ. ਵਿਨੋਦ ਕਰਾਰ ਚੀਫ਼ ਸਾਇੰਟਿਸਟ ਸੀਐੱਸਆਈਆਰ-ਸੀਆਰਆਰਆਈ,ਨਵੀਂ ਦਿੱਲੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਟਿਕਾਊ ਉਦਯੋਗਿਕ ਪ੍ਰਕਿਰਿਆਵਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਖੋਜ ਤੇ ਤਕਨਾਲੋਜੀ ਦੇ ਆਪਸੀ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੱਤਾ। ਗੈਸਟ ਆਫ ਆਨਰ ਵਜੋਂ ਡਾ.ਗੀਤਾ ਸਿੱਕਾ ਡੀਨ ਅਕਾਦਮਿਕ ਐਨਆਈਟੀ ਦਿੱਲੀ ਅਤੇ ਡਾ.ਅਰੁਨ ਕੁਮਾਰ ਸਿੰਘ ਮੁਖੀ, ਇਲੈਕਟ੍ਰੋਨਿਕਸ ਵਿਭਾਗ ਪੈੱਕ ਚੰਡੀਗੜ ਨੇ ਨਵੀਨਤਾ ਉਦਯੋਗ-ਅਕਾਦਮਿਕ ਸਾਂਝ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਕਾਨਫਰੰਸ ਵਿੱਚ ਮਾਹਰ ਸਪੀਕਰਾਂ ਵਿੱਚ ਡਾ.ਦਿਵਿਆ ਅਗਰਵਾਲ ਸੀਐੱਸਆਈਆਰ-ਸੀਐੱਸਆਈਓ ਅਤੇ ਅੰਤਰਰਾਸ਼ਟਰੀ ਪੱਧਰ ਦੇ ਐੱਪਲ ਕੰਪਨੀ ਦੇ ਮਾਹਰ ਪਰਮਿੰਦਰ ਸਿੰਘ ਸੰਧੂ ਸ਼ਾਮਲ ਸਨ। ਕਾਨਫਰੈਂਸ ਕੋਆਰਡੀਨੇਟਰਜ਼ ਡਾ.ਪ੍ਰਿਯੰਕਾ ਅਰੋੜਾ, ਡਾ.ਸੀਤਾ ਰਾਣੀ ਅਤੇ ਡਾ.ਅਮਨਦੀਪ ਕੌਰ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ 80 ਤੋਂ ਵੱਧ ਖੋਜ ਪੇਪਰ ਪੇਸ਼ ਕੀਤੇ ਜਾ ਰਹੇ ਹਨ, ਜਿਸ ਨਾਲ ਖੋਜਕਾਰਾਂ ਅਤੇ ਵਿਦਵਾਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਨਗੇ।