ਐੱਸਜੀਜੀ ਸਕੂਲ ਵਿਖੇ ਇਟਰ ਹਾਉਸ ਕਰਾਫਟ ਮੁਕਾਬਲੇ ਕਰਵਾਏ
ਐੱਸਜੀਜੀ ਸਕੂਲ ਵਿਖੇ ਇਟਰ ਹਾਉਸ ਕਰਾਫਟ ਮੁਕਾਬਲੇ ਕਰਵਾਏ
Publish Date: Tue, 20 Oct 2026 09:37 PM (IST)
Updated Date: Tue, 20 Oct 2026 09:39 PM (IST)
ਠਾਕੁਰਜੀਤ ਸਿੰਘ ਤਾਜਪੁਰੀ, ਪੰਜਾਬੀ ਜਾਗਰਣ, ਰਾਏਕੋਟ : ਰਾਏਕੋਟ ਦੇ ਨਜ਼ਦੀਕੀ ਪਿੰਡ ਗੌਂਦਵਾਲ ਦੇ ਐੱਸਜੀਜੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਸਮਰਪੀਤ ਬੁਰਾਈ ’ਤੇ ਚੰਗਿਆਈ ਦੀ ਜਿੱਤ ਤੇ ਅਧਾਰਿਤ ਇੰਟਰ ਹਾਊਸ ਕਰਾਫਟ ਮੁਕਾਬਲੇ ਕਰਵਾਏ ਗਏ। ਇੱਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਬੜੇ ਸੋਹਣੇ ਅਤੇ ਮਨਮੋਹਕ ਰਮਾਇਣ ਦੇ ਕਈ ਦ੍ਰਿਸ਼ ਪੇਸ਼ ਕਿਤੇ ਅਤੇ ਉਹਨਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਮਹਾਰਾਣਾ ਪ੍ਰਤਾਪ ਹਾਉਸ ਦੂਜਾ ਸਥਾਨ ਸ਼ਿਵਾ ਜੀ ਹਾੳਸ ਅਤੇ ਤੀਸਰਾ ਸਥਾਨ ਰਾਣੀ ਲਕਸ਼ਮੀ ਬਾਈ ਹਾਉਸ ਨੇ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਮਨਦੀਪ ਸਿੰਘ ਚਾਹਲ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਇਸ ਤਰ੍ਹਾ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਉਹਨਾਂ ਬੱਚਿਆ ਨੂੰ ਦੁਸਹਿਰੇ ਮੌਕੇ ਸੰਦੇਸ਼ ਦਿੱਤਾ ਕਿ ਸਾਨੂੰ ਆਪਣੇ ਮਨ ਦੇ ਅੰਦਰ ਦੀ ਬੁਰਾਈ ਤੇ ਜਿੱਤਾ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਅਸੀ ਇੱਕ ਵਧਿਆਂ ਇਨਸਾਨ ਬਣ ਸਕੀਏ ਅਤੇ ਇੱਕ ਸੋਹਣਾ ਸਮਾਜ ਬਣਾ ਸਕੀਏ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਤੀਸ ਅਗਰਵਾਲ, ਪ੍ਰਿੰਸੀਪਲ ਡਾ. ਮਨਦੀਪ ਸਿੰਘ ਚਾਹਲ,ਵਾਇਸ ਪ੍ਰਿੰਸੀਪਲ ਸੁਨੀਲ ਸ਼ਰਮਾ, ਨੀਰਜ਼ ਗੁਪਤਾ, ਰਾਜ ਕੁਮਾਰ ਅਤੇ ਹੋਰ ਸਕੂਲ ਕਮੇਟੀ ਮੈਂਬਰਜ਼ ਨੇ ਵਿਦਿਆਥਿਆਂ ਨੁੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ।