ਲੁਧਿਆਣਾ ’ਚ ਭਾਰਤ ਦੇ ਪਹਿਲੇ ਹਾਈਵੇਅ-ਸ਼ਹਿਰੀ ਪਾਰਕਿੰਗ ਪਾਇਲਟ ਪ੍ਰੋਜੈਕਟ ਦਾਉਦਘਾਟਨ
ਲੁਧਿਆਣਾ ਵਿੱਚ ਭਾਰਤ ਦੇ ਪਹਿਲੇ ਹਾਈਵੇਅ-ਸ਼ਹਿਰੀ ਪਾਰਕਿੰਗ ਪਾਇਲਟ ਪ੍ਰੋਜੈਕਟ ਦਾ ਹੋਇਆ ਉਦਘਾਟਨ
Publish Date: Sun, 22 Feb 2026 09:50 PM (IST)
Updated Date: Mon, 23 Feb 2026 04:16 AM (IST)

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਆਧੁਨਿਕ ਸ਼ਹਿਰੀ ਬੁਨਿਆਦੀ ਢਾਂਚੇ ਅਤੇ ਵਿਗਿਆਨਕ ਆਵਾਜਾਈ ਪ੍ਰਬੰਧਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਐਤਵਾਰ ਨੂੰ ਲੁਧਿਆਣਾ ਵਿੱਚ ਸੰਗਠਿਤ ਹਾਈਵੇ ਸ਼ਹਿਰੀ ਪਾਰਕਿੰਗ ਵਿਕਾਸ ਲਈ ਭਾਰਤ ਦੇ ਪਹਿਲੇ ਪਾਇਲਟ ਪ੍ਰੋਜੈਕਟ ਦੇ ਨਿਰਮਾਣ ਦਾ ਰਸਮੀ ਉਦਘਾਟਨ ਕੀਤਾ। ਇਹ ਮੋਹਰੀ ਪ੍ਰਾਜੈਕਟ ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਟਿਡ (ਐੱਨਐੱਚਐੱਲਐੱਮਐੱਲ) ਦੁਆਰਾ ਚਲਾਇਆ ਜਾ ਰਿਹਾ ਹੈ ਜੋ ਕਿ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ ਅਤੇ ਭੀੜ-ਭੜੱਕੇ ਵਾਲੇ ਸ਼ਹਿਰੀ ਗਲਿਆਰਿਆਂ ਵਿੱਚ ਉੱਚੇ ਹਾਈਵੇਅ ਦੇ ਨਾਲ ਅਤੇ ਹੇਠਾਂ ਥਾਵਾਂ ਦੀ ਅਨੁਕੂਲ ਵਰਤੋਂ ਲਈ ਆਪਣੀ ਕਿਸਮ ਦਾ ਪਹਿਲਾ ਮਾਡਲ ਦਰਸਾਉਂਦਾ ਹੈ। ਕੈਬਨਿਟ ਮੰਤਰੀ ਦੇ ਨਾਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਵਿਧਾਇਕ ਦਲਜੀਤ ਸਿੰਘ ਗਰੇਵਾਲ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਆਪ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਅਤੇ ਅਧਿਕਾਰੀ ਮੌਜੂਦ ਸਨ। ਨਿਰੰਤਰ ਯਤਨਾ ਦੁਆਰਾ ਸੰਚਾਲਿਤ ਦੂਰਦਰਸ਼ੀ ਅਤੇ ਪਰਿਵਰਤਨਸ਼ੀਲ ਇਹ ਪਹਿਲ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਨਿਰੰਤਰ ਅਤੇ ਸੁਹਿਰਦ ਯਤਨਾਂ ਕਾਰਨ ਸਾਕਾਰ ਹੋਈ ਹੈ, ਜਿਨ੍ਹਾਂ ਵੱਲੋਂ ਲੁਧਿਆਣਾ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਦੀਆਂ ਪਾਰਕਿੰਗ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਸਹੀ ਪਾਰਕਿੰਗ ਹੱਲ ਲਈ ਕੰਮ ਕੀਤਾ ਹਾ ਰਿਹਾ ਹੈ। ਉਨ੍ਹਾਂ ਵੱਲੋਂ ਇਸ ਪ੍ਰਾਜੈਕਟ ਲਈ ਲਗਾਤਾਰ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਅਤੇ ਪ੍ਰਾਜੈਕਟ ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਟਿਡ ਨਾਲ ਨਿਰੰਤਰ ਸੰਪਰਕ ਰੱਖਿਆ ਜਿਸ ਨਾਲ ਮੰਤਰੀ ਅਰੋੜਾ ਦੀ ਸੋਚ ਦੇ ਇਸ ਪ੍ਰਜੈਕਟ ਤੇ ਹੁਣ ਕੰਮ ਸ਼ੁਰੂ ਹੋ ਰਿਹਾ ਹੈ। ਪ੍ਰੋਜੈਕਟ ਤੇ ਆਵੇਗੀ 7 ਕਰੋੜ ਦੀ ਲਾਗਤ ਲਗਭਗ 750 ਕਾਰਾਂ ਦੇ ਪਾਰਕਿੰਗ ਸਲਾਟਾਂ ਦਾ ਵਿਕਾਸ ਐਲੀਵੇਟਿਡ ਹਾਈਵੇਅ ਦੇ ਨਾਲ ਅਤੇ ਹੇਠਾਂ ਘੱਟ ਵਰਤੋਂ ਵਾਲੀਆਂ ਥਾਵਾਂ ’ਤੇ ਹੋਵੇਗਾ। ਜਿਸ ਵਿੱਚ ਭਾਰਤ ਨਗਰ ਚੌਕ ਤੋਂ ਸਿੱਧਵਾਂ ਨਹਿਰ (ਮੁੱਖ ਕੈਰੇਜਵੇਅ ਅਤੇ ਸਰਵਿਸ ਰੋਡ ਦੇ ਵਿਚਕਾਰ) ਭਾਰਤ ਨਗਰ ਚੌਕ ਤੋਂ ਆਈਐੱਸਬੀਟੀ ਤੱਕ ਐਲੀਵੇਟਿਡ ਕੋਰੀਡੋਰ ਦੇ ਹੇਠਾ 6 ਮਹੀਨੇ ’ਚ ਪੂਰਾ ਕੀਤਾ ਜਾਵੇਗਾ, ਜਿਸ ਲਈ ਮਾਡਲ ਲੀਜ਼ ਦੇ ਆਧਾਰ ’ਤੇ ਡਿਜ਼ਾਈਨ, ਬਿਲਡ, ਓਪਰੇਟ ਅਤੇ ਟ੍ਰਾਂਸਫਰ (ਡੀਬੀਓਟੀ) ਰਿਆਇਤ ਦੀ ਮਿਆਦ 10 ਸਾਲ ਹੋਵੇਗੀ। ਅਨੁਮਾਨਿਤ ਲਾਗਤ 7 ਕਰੋੜ ਨਾਲ ਐਲੀਵੇਟਿਡ ਸੜਕ ਦੇ ਦੋਵੇਂ ਪਾਸੇ 14 ਆਰਕੀਟੈਕਚਰਲ ਤੌਰ ਤੇ ਡਿਜ਼ਾਈਨ ਕੀਤੇ ਪਾਰਕਿੰਗ ਜ਼ੋਨ ਵਾਤਾਵਰਣ ਦੇ ਅਨੁਕੂਲ ਹੋਣਗੇ, ਇਹ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਜੋ ਜਗ੍ਹਾ ਦੀ ਸੁਰੱਖਿਅਤ, ਸੰਗਠਿਤ ਅਤੇ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਉਣਗੇ। ----- ਲੁਧਿਆਣਾ ਦੀ ਸ਼ਹਿਰੀ ਗਤੀਸ਼ੀਲਤਾ ਲਈ ਸਾਬਿਤ ਹੋਵੇਗਾ ਇੱਕ ਗੇਮ ਚੇਂਜਰ : ਕੈਬਨਿਟ ਮੰਤਰੀ ਸੰਜੀਵ ਅਰੋੜਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਪ੍ਰਾਜੈਕਟ ਦੇ ਸ਼ੁਰੂ ਹੋਣ ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਪ੍ਰਜੈਕਟ ਲੁਧਿਆਣਾ ਦੀ ਲੰਬੇ ਸਮੇਂ ਤੋਂ ਚੱਲ ਰਹੀ ਪਾਰਕਿੰਗ ਦੀ ਘਾਟ ਅਤੇ ਟ੍ਰੈਫਿਕ ਭੀੜ ਨੂੰ ਕਾਫ਼ੀ ਹੱਦ ਤੱਕ ਘੱਟ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲ ਰੋਜ਼ਾਨਾ ਆਉਣ-ਜਾਣ ਵਾਲਿਆਂ, ਖਰੀਦਦਾਰੀ ਲਈ ਆਉਣ ਵਾਲਿਆਂ ਅਤੇ ਸ਼ਹਿਰ ਵਾਸੀਆਂ ਲਈ ਸੁਰੱਖਿਅਤ, ਸੰਗਠਿਤ ਅਤੇ ਆਸਾਨੀ ਨਾਲ ਪਹੁੰਚਯੋਗ ਪਾਰਕਿੰਗ ਹੱਲ ਪ੍ਰਦਾਨ ਕਰੇਗੀ। ਇਹ ਸੜਕ ਕੰਢੇ ਹਫੜਾ-ਦਫੜੀ ਨੂੰ ਕਾਫ਼ੀ ਘਟਾਏਗਾ, ਟ੍ਰੈਫਿਕ ਅਨੁਸ਼ਾਸਨ ਵਿੱਚ ਸੁਧਾਰ ਕਰੇਗਾ ਅਤੇ ਸ਼ਹਿਰ ਦੇ ਮੁੱਖ ਗਲਿਆਰਿਆਂ ਵਿੱਚ ਸੜਕ ਸੁਰੱਖਿਆ ਨੂੰ ਵਧਾਏਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਉੱਚੀਆਂ ਸੜਕਾਂ ਦੇ ਹੇਠਾਂ ਵਿਹਲੇ ਸ਼ਹਿਰੀ ਸਥਾਨਾਂ ਦੀ ਵਿਗਿਆਨਕ ਵਰਤੋਂ ਕਰਕੇ ਸ਼ਹਿਰੀ ਯੋਜਨਾਬੰਦੀ ਪ੍ਰਤੀ ਇੱਕ ਅਗਾਂਹਵਧੂ ਪਹੁੰਚ ਨੂੰ ਦਰਸਾਉਂਦਾ ਹੈ। ਇਹ ਇੱਕ ਅਜਿਹਾ ਦ੍ਰਿਸ਼ ਹੈ ਜਿਸ ਨੂੰ ਪੰਜਾਬ ਦੇ ਹੋਰ ਸ਼ਹਿਰਾਂ ਅਤੇ ਦੇਸ਼ ਭਰ ਵਿੱਚ ਦੁਹਰਾਇਆ ਜਾ ਸਕਦਾ ਹੈ। ਆਧੁਨਿਕ ਸ਼ਹਿਰੀ ਬੁਨਿਆਦੀ ਢਾਂਚੇ ਦਾ ਮਜ਼ਬੂਤੀ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ-ਕੇਂਦ੍ਰਿਤ ਬੁਨਿਆਦੀ ਢਾਂਚੇ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਰਕਾਰ ਵੱਲੋਂ ਕੀਤੇ ਪੰਜਾਬ ਦੇ ਵਿਕਾਸ ਲਈ ਕੀਤੇ ਜਾ ਕੰਮ ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਲੁਧਿਆਣਾ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਹੋਰ ਨਵੀਨਤਾਕਾਰੀ, ਟਿਕਾਊ ਅਤੇ ਵਿਸ਼ਵ ਪੱਧਰ ਤੇ ਬੈਂਚਮਾਰਕ ਕੀਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਲਿਆਉਣ ਲਈ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਅਤੇ ਪ੍ਰੋਜੈਕਟ ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਟਿਡ ਵਰਗੀਆਂ ਕੇਂਦਰੀ ਏਜੰਸੀਆਂ ਨਾਲ ਨੇੜਿਓਂ ਸਹਿਯੋਗ ਕਰਨਾ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸੰਗਠਿਤ ਸ਼ਹਿਰੀ ਪਾਰਕਿੰਗ ਅਤੇ ਹਾਈਵੇਅ-ਨਾਲ ਲੱਗਦੀਆਂ ਥਾਵਾਂ ਦੀ ਕੁਸ਼ਲ ਵਰਤੋਂ ਲਈ ਇੱਕ ਰਾਸ਼ਟਰੀ ਮਾਡਲ ਬਣੇਗਾ।