
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਲਕਾ ਸਾਹਨੇਵਾਲ ’ਚ ਵੱਖ-ਵੱਖ ਥਾਵਾਂ ’ਤੇ ਆਜ਼ਾਦੀ ਦਿਵਸ ਸਮਾਗਮ ਕਰਵਾਏ, ਤਿਰੰਗਾ ਲਹਿਰਾਇਆ

-ਲਾਟੋਂ ਦਾਣਾ ’ਚ ਗੂੰਜਿਆ ਦੇਸ਼ਭਗਤੀ ਦਾ ਜਜ਼ਬਾ, ਸ਼ਹੀਦ ਬਲਜੀਤ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ
ਫ਼ੋਟੋ ਨੰਬਰ-16, 17, 18, 19
ਰਵੀ ਭਾਟੀਆ, ਪੰਜਾਬੀ ਜਾਗਰਣ ਸਾਹਨੇਵਾਲ/ਕੁਹਾੜਾ
ਆਜ਼ਾਦੀ ਦਿਹਾੜੇ ਮੌਕੇ ਪਿੰਡ ਲਾਟੋਂ ਦਾਨਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਲਹਿਰਾ ਕੇ ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਪਰੰਤ ਚੇਅਰਮੈਨ ਹੇਮਰਾਜ ਰਾਜੀ ਨੇ ਕਾਰਗਿਲ ਜੰਗ ਦੇ ਸ਼ਹੀਦ ਬਲਜੀਤ ਸਿੰਘ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਬਹਾਦਰੀ ਅਤੇ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜਾ ਸਾਨੂੰ ਆਪਣੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ। ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਜੀਵਨ ਤੇ ਦੇਸ਼ ਪ੍ਰਤੀ ਉਨ੍ਹਾਂ ਦੀ ਸਮਰਪਣ ਭਾਵਨਾ ਤੋਂ ਪ੍ਰੇਰਣਾ ਲੈ ਕੇ ਸਮਾਜ ਅਤੇ ਦੇਸ਼ ਦੀ ਬਿਹਤਰੀ ਲਈ ਅੱਗੇ ਆਉਣਾ ਚਾਹੀਦਾ ਹੈ।
-ਬਾਕਸ-
-ਨਗਰ ਕੌਂਸਲ ਸਾਹਨੇਵਾਲ ’ਚ ਪ੍ਰਧਾਨ ਪੂਜਾ ਭਾਟੀਆ ਤੇ ਵਾਈਸ ਪ੍ਰਧਾਨ ਸੋਨੀ ਨੇ ਲਹਿਰਾਇਆ ਝੰਡਾ
ਦੇਸ਼ ਦੇ ਅੱਜ 80 ਵੇ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੌਂਸਲ ਸਾਨੇਵਾਲ ਅੰਦਰ ਪ੍ਰਧਾਨ ਪੂਜਾ ਭਾਟੀਆ ਅਤੇ ਵਾਈਸ ਪ੍ਰਧਾਨ ਸਵਰਨ ਕੁਮਾਰ ਸੋਨੀ ਨੇ ਸਾਂਝੇ ਤੌਰ ਤੇ ਦੇਸ਼ ਦਾ ਝੰਡਾ ਲਹਿਰਾਇਆ। ਪੂਜਾ ਭਾਟੀਆ ਨੇ ਕਿਹਾ ਕਿ ਅੱਜ ਜੇਕਰ ਅਸੀਂ ਸੰਵਿਧਾਨਿਕ ਅਹੁਦਿਆਂ ’ਤੇ ਬੈਠੇ ਹਾਂ ਤਾਂ ਉਹ ਦੇਸ਼ ਦੇ ਸੂਰਵੀਰ ਸ਼ਹੀਦਾਂ ਦੀ ਕੁਰਬਾਨੀ ਕਰਕੇ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਹਮੇਸ਼ਾ ਸ਼ਹੀਦਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਮੌਕੇ ਨਗਰ ਕੌਂਸਲ ਸਾਨੇਵਾਲ ਦੇ ਈਓ ਬਲਵੀਰ ਸਿੰਘ, ਕੁਲਵਿੰਦਰ ਕੌਰ ਧਾਲੀਵਾਲ, ਸਵਰਨਜੀਤ ਕੌਰ ਗਿੱਲ, ਜਸਵਿੰਦਰ ਕੌਰ ਤਲਵਾੜਾ, ਕੁਲਦੀਪ ਕੌਰ, ਜੋਤੀ ਰਾਣੀ,ਅਮਨ ਪਨਿਸਰ, ਅਵਤਾਰ ਸਿੰਘ ਚਾਹਲ, ਕੁਲਜੀਤ ਸਿੰਘ ਸੰਧੂ,ਸ਼ਮਸ਼ੇਰ ਸਿੰਘ ਸ਼ੇਰੀ,ਪਲਵਿੰਦਰ ਸੰਧੂ (ਸਾਰੇ ਕੌਂਸਲਰ) ਸਮੇਤ ਰਾਜਦੀਪ ਭਾਟੀਆ, ਸਤਵਿੰਦਰ ਸਿੰਘ ਹੈਪੀ ਗਿੱਲ, ਆਪ ਦੇ ਸੀਨੀਅਰ ਆਗੂ ਪੱਪੂ ਤਲਵਾੜਾ, ਬੱਬੂ ਬਿਰਦੀ, ਕੁਲਦੀਪ ਐਰੀ, ਅਜਮੇਰ ਸਿੰਘ ਧਾਲੀਵਾਲ, ਓਮ ਪ੍ਰਕਾਸ਼, ਗੁਰਦੀਪ ਸਿੰਘ ਈਟੀਓ, ਸਤਪਾਲ ਸਿੰਘ ਸੱਤਾ, ਪ੍ਰਭਜੋਤ ਖਾਲਸਾ ਆਦਿ ਹਾਜ਼ਰ ਸਨ।
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਗੋਵਾਲ ਨੇ ਸਾਹਨੇਵਾਲ ’ਚ ਲਹਿਰਾਇਆ ਝੰਡਾ
ਆਜ਼ਾਦੀ ਦਿਵਸ ਮੌਕੇ ਭਾਜਪਾ ਵਰਕਰਾਂ ਵੱਲੋਂ ਸਾਹਨੇਵਾਲ ਵਿਖੇ ਝੰਡਾ ਲਹਿਰਾਇਆ। ਝੰਡੇ ਦੀ ਰਸਮ ਸਾਬਕਾ ਜਿਲਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਨੇ ਨਿਭਾਈ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਦੇਸ਼ ਨੇ ਲੰਮਾ ਸਮਾਂ ਗੁਲਾਮੀ ਕੱਟੀ ਹੈ ਪਰ ਅੱਜ ਜੇਕਰ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ, ਤਾਂ ਉਹ ਸਾਡੇ ਦੇਸ਼ ਦੇ ਸੂਰਵੀਰ ਸ਼ਹੀਦਾਂ ਦੀ ਕੁਰਬਾਨੀ ਕਰਕੇ ਹਾਂ। ਇਸ ਮੌਕੇ ਸਾਬਕਾ ਕੌਂਸਲਰ ਰਸ਼ਪਾਲ ਸਿੰਘ, ਪਵਨ ਕੁਮਾਰ ਟਿੰਕੂ, ਹਰੀ ਸਿੰਘ ਭਾਟੀਆ, ਸੋਹਣ ਸਿੰਘ ਢੋਲਣਵਾਲ ਨੇ ਵੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਰਾਜਪੂਤ, ਵਿਨੇ ਕੁਮਾਰ ਭੋਲੂ, ਕਸ਼ਮੀਰ ਸਿੰਘ, ਕੁਲਦੀਪ ਸਿੰਘ ਕੌਲ, ਰਾਮ ਪ੍ਰਸਾਦ, ਸਮਿਤ ਸੂਦ, ਜੱਸੀ ਚੌਧਰੀ, ਰਾਜਨ ਖਾਨ, ਅਨੁਜ ਪਾਂਡੇ, ਰਵਿੰਦਰ ਸਿੰਘ ਰਾਵਤ, ਸੁਰਜੀਤ ਸਿੰਘ, ਮਹਿੰਦਰ ਕੁਮਾਰ, ਨੀਤੀਨ ਕੁਮਾਰ, ਚੰਚਲ ਸਿੰਘ, ਬਲਜੀਤ ਸਿੰਘ, ਰਾਮਪਾਲ ਕੌਲ, ਹਰਪ੍ਰੀਤ ਸਿੰਘ, ਅਰੁਣ ਪਪਨੇਜਾ, ਬ੍ਰਿਜੇਸ਼ ਕੁਮਾਰ, ਅਜੇ ਪਾਲ, ਰਿੰਕੂ, ਵਿਕਾਸ ਅਤੇ ਸੰਜੀਵ ਗਿੱਲ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
-ਸਰਕਾਰੀ ਹਾਈ ਸਕੂਲ ਭਾਗਪੁਰ ’ਚ ਸਰਪੰਚ ਗਗਨ ਢਿੱਲੋਂ ਨੇ ਲਹਿਰਾਇਆ ਤਿਰੰਗਾ
ਸਰਕਾਰੀ ਹਾਈ ਸਕੂਲ ਭਾਗਪੁਰ ਵਿਖੇ ਦੇਸ਼ ਦੀ ਆਜ਼ਾਦੀ ਦੇ ਸਬੰਧ ਵਿੱਚ ਪਿੰਡ ਦੇ ਸਰਪੰਚ ਗਗਨਦੀਪ ਸਿੰਘ ਢਿੱਲੋ ਵੱਲੋਂ ਤਿਰੰਗਾ ਲਹਿਰਾਇਆ। ਗਗਨਦੀਪ ਢਿੱਲੋ ਨੇ ਸਮੂਹ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਦੇ ਸ਼ਹੀਦਾਂ ਦੇ ਵਿਖਾਏ ਰਸਤੇ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਰਿਤੂ ਰਾਣੀ, ਕੇਸਰ ਸਿੰਘ ਕੁਲਵਿੰਦਰ ਸਿੰਘ, ਸੰਧੂ ਰਮਨ ਸੰਧੂ, ਮੈਂਬਰ ਪੰਚਾਇਤ ਨੀਟਾ ਢਿੱਲੋਂ, ਗੁਰਲਾਲ ਸਿੰਘ ਮੈਂਬਰ ਪੰਚਾਇਤ, ਸਚਿਨਪ੍ਰੀਤ ਆ ਹਾਜ਼ਰ ਸਨ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਪਿੰਡ ਅੰਦਰ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਨਸ਼ੇ ਵਿਰੁੱਧ ਜਾਗਰੂਕ ਕੀਤਾ ਗਿਆ ਅਤੇ ਸਰਕਾਰ ਦੀਆਂ ਨੀਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ।