
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੋਕਲ 2 ਨੰਬਰ ਪੇਜ਼ ਦੀ ਲੀਡ-ਮਹਾਂਨਗਰ ਲੁੁਧਿਆਣਾ ’ਚ ਵੱਖ-ਵੱਖ ਥਾਵਾਂ ’ਤੇ ਅਜ਼ਾਦੀ ਦਿਵਸ ਸਮਾਗਮ ਕਰਵਾਏ

-ਕੌਮੀ ਤਿਰੰਗਾ ਲਹਿਰਾਉਣ ਉਪਰੰਤ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਫ਼ੋਟੋ ਨੰਬਰ-12, 13, 14,15
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ ’ਤੇ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਬੜੇ ਹੀ ਉਤਸ਼ਾਹ ਨਾਲ ਕਰਵਾਏ। ਸਮਾਗਮਾਂ ਦੌਰਾਨ ਜਿੱਥੇ ਕੌਮੀ ਤਿਰੰਗਾ ਝੰਡਾ ਲਹਿਰਾਇਆ ਗਿਆ, ਉੱਥੇ ਹੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੱਖ-ਵੱਖ ਢੰਗ ਨਾਲ ਯਾਦ ਕੀਤਾ।
-ਫਿਕੋ ਨੇ ਐੱਮਐੱਸਐੱਮਈ ਵਿਕਾਸ ਕੇਂਦਰ ’ਚ ਕਰਵਾਇਆ ਸਮਾਗਮ
ਫੈੱਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਵੱਲੋਂ ਐੱਮਐੱਸਐੱਮਈ ਵਿਕਾਸ ਕੇਂਦਰ ਲੁਧਿਆਣਾ ਵਿਖੇ 80ਵੇਂ ਆਜ਼ਾਦੀ ਦਿਵਸ ਤੇ ਰਾਸ਼ਟਰੀ ਝੰਡਾ ਲਹਿਰਾਉਣ ਸਮਾਗਮ ਦਾ ਸ਼ਾਨਦਾਰ ਪ੍ਰਬੰਧ ਕੀਤਾ। ਗੋਇਲ ਐਂਡ ਗੋਇਲ ਇੰਟਰਨੈਸ਼ਨਲ ਦੇ ਚੇਅਰਮੈਨ ਰਮੇਸ਼ ਗੋਇਲ, ਨੈਸ਼ਨਲ ਇੰਡਸਟਰੀਜ਼ ਦੇ ਚੇਅਰਮੈਨ ਬਿਕਰਮਜੀਤ ਬੈਂਬੀ ਅਤੇ ਐਮਐਸਐਮਈ ਵਿਕਾਸ ਕੇਂਦਰ ਲੁਧਿਆਣਾ ਦੇ ਸੰਯੁਕਤ ਨਿਰਦੇਸ਼ ਪੰਕਜ ਕੁਮਾਰ ਝਾਅ ਨੇ ਮਿਲ ਕੇ ਕੌਮੀ ਝੰਡਾ ਲਹਿਰਾਇਆ। ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਚੇਅਰਮੈਨ ਕੇਕੇ ਸੇਠ ਨੇ ਕਿਹਾ ਕਿ ਆਜ਼ਾਦੀ ਦਿਵਸ ਹਰ ਭਾਰਤੀ ਲਈ ਮਾਣ ਅਤੇ ਸਨਮਾਨ ਦਾ ਦਿਨ ਹੈ। ਇਹ ਦਿਨ ਸਾਨੂੰ ਆਪਣੇ ਆਜ਼ਾਦੀ ਸੈਨਾਨੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਦੇਸ਼ ਦੀ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਲਈ ਆਪਣੇ ਸੰਕਲਪ ਨੂੰ ਦੁਹਰਾਉਣ ਦੀ ਪ੍ਰੇਰਣਾ ਦਿੰਦਾ ਹੈ।
-ਆਪ ਯੂਥ ਵਿੰਗ ਨੇ ਤਿਰੰਗਾ ਯਾਤਰਾ ਕੱਢ ਕੇ ਨੌਜਵਾਨਾਂ ਨੂੰ ਦੇਸ਼ਭਗਤੀ ਤੇ ਵਿਕਾਸ ਦਾ ਦਿੱਤਾ ਸੁਨੇਹਾ
ਆਪ ਯੂਥ ਵਿੰਗ ਨੇ ਆਜ਼ਾਦੀ ਦਿਵਸ ਦੇ ਮੌਕੇ ’ਤੇ ਦੇਸ਼ ਭਗਤੀ, ਏਕਤਾ ਅਤੇ ਰਾਸ਼ਟਰੀ ਜਜ਼ਬੇ ਨੂੰ ਸਮਰਪਿਤ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ। ਇਹ ਯਾਤਰਾ ਯੂਥ ਵਿੰਗ ਪੰਜਾਬ ਦੇ ਸਟੇਟ ਵਾਈਸ ਪ੍ਰਧਾਨ ਤੇ ਮਾਲਵਾ ਜ਼ੋਨ ਇੰਚਾਰਜ ਪਰਮਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕੱਢੀ ਗਈ। ਤਿਰੰਗਾ ਯਾਤਰਾ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਆਗੂਆਂ ਅਤੇ ਵਰਕਰਾਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਨੌਜਵਾਨਾਂ ਦੇ ਹੱਥਾਂ ਵਿੱਚ ਤਿਰੰਗੇ ਅਤੇ ਦੇਸ਼ਭਗਤੀ ਦੇ ਨਾਅਰਿਆਂ ਨਾਲ ਪੂਰਾ ਮਾਹੌਲ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸੰਧੂ ਨੇ ਕਿਹਾ ਕਿ ਤਿਰੰਗਾ ਸਿਰਫ਼ ਇੱਕ ਝੰਡਾ ਨਹੀਂ, ਸਗੋਂ ਸਾਡੇ ਦੇਸ਼ ਦੀ ਏਕਤਾ, ਅਖੰਡਤਾ, ਆਜ਼ਾਦੀ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਦੇਸ਼ ਦੀ ਆਜ਼ਾਦੀ ਲਈ ਅਣਗਿਣਤ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜਿਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਸਾਡਾ ਫਰਜ਼ ਹੈ। ਤਿਰੰਗਾ ਯਾਤਰਾ ਵਿੱਚ ਲੁਧਿਆਣਾ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਐੱਮਪੀ ਜਵੱਦੀ, ਜ਼ਿਲ੍ਹਾ ਪ੍ਰਧਾਨ ਦਿਹਾਤੀ ਕਰਨ ਸ਼ਿਓਰਾ ਅਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਹਰਪ੍ਰੀਤ ਸਿੰਘ ਸਮੇਤ ਪਾਰਟੀ ਦੇ ਆਗੂਆਂ ਅਤੇ ਯੂਥ ਵਿੰਗ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਹਲਕਾ ਪ੍ਰਧਾਨ ਜਸਵੀਰ ਸਿੰਘ, ਕਰਮਜੀਤ ਸਿੰਘ, ਦਿਲਜੋਤ ਸਿੰਘ, ਕਾਕਾ ਮਾਛੀਵਾੜਾ, ਅੰਮ੍ਰਿਤ ਸਿੰਘ, ਇੰਦਰਜੀਤ ਸਿੰਘ, ਵਿਸ਼ਾਲ ਕੁਮਾਰ ਅਤੇ ਕੱਲੀ ਘਈ ਸਮੇਤ ਵੱਡੀ ਗਿਣਤੀ ਵਿੱਚ ਯੂਥ ਆਗੂ ਅਤੇ ਵਰਕਰ ਮੌਜੂਦ ਰਹੇ। ਤਿਰੰਗਾ ਯਾਤਰਾ ਦੌਰਾਨ ਨੌਜਵਾਨਾਂ ਨੇ “ਭਾਰਤ ਮਾਤਾ ਕੀ ਜੈ”, “ਵੰਦੇ ਮਾਤਰਮ” ਅਤੇ “ਜੈ ਹਿੰਦ” ਦੇ ਨਾਅਰੇ ਲਗਾ ਕੇ ਦੇਸ਼ਭਗਤੀ ਦਾ ਜਜ਼ਬਾ ਪ੍ਰਗਟ ਕੀਤਾ। ਯਾਤਰਾ ਨੇ ਲੋਕਾਂ ਵਿੱਚ ਦੇਸ਼ਭਗਤੀ, ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਪਹੁੰਚਾਇਆ।
-ਲੁਧਿਆਣਾ ਡ੍ਰਾਈਕਲੀਨਰਜ਼ ਐਸੋਸੀਏਸ਼ਨ ਨੇ 80ਵਾਂ ਆਜ਼ਾਦੀ ਦਿਹਾੜਾ ਮਨਾਇਆ
ਲੁਧਿਆਣਾ ਡ੍ਰਾਈਕਲੀਨਰਜ਼ ਐਸੋਸੀਏਸ਼ਨ ਨੇ ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ ਉਤਸ਼ਾਹ ਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਮਨਾਇਆ। ਤਿਰੰਗਾ ਲਹਿਰਾਉਣ ਦਾ ਸਮਾਗਮ ਘੁਮਾਰ ਮੰਡੀ ਸਥਿਤ ਐਵਰੇਸਟ ਡ੍ਰਾਈਕਲੀਨਰ ’ਚ ਕੀਤਾ। ਪੰਜਾਬ ਡ੍ਰਾਈਕਲੀਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਅਹਲੂਵਾਲੀਆ ਤੇ ਲੁਧਿਆਣਾ ਇਕਾਈ ਦੇ ਪ੍ਰਧਾਨ ਚੰਦਰ ਸ਼ੇਖਰ ਜੀ ਵੱਲੋਂ ਤਿਰੰਗਾ ਲਹਿਰਾਇਆ ਗਿਆ। ਸਮਾਗਮ ਵਿੱਚ ਪੰਜਾਬ ਡ੍ਰਾਈਕਲੀਨਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਕਨੌਜੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਪੰਜਾਬ ਸਰਕਾਰ ਦੇ ਕਨੌਜੀਆ ਭਲਾਈ ਬੋਰਡ ਦੇ ਚੇਅਰਮੈਨ ਰਾਜੂ ਕਨੌਜੀਆ ਵੀ ਇਸ ਮੌਕੇ ਸ਼ਾਮਲ ਹੋਏ। ਲੁਧਿਆਣਾ ਇਕਾਈ ਦੇ ਮਹਾਂਸਚਿਵ ਰੋਬਿਨ ਚੁੱਘ ਨੇ ਸਮਾਗਮ ਦਾ ਸੰਚਾਲਨ ਕੀਤਾ। ਇਸ ਮੌਕੇ ਵਿਕਰਮ ਥੰਮਨ, ਸੁਨੀਲ, ਸੰਦੀਪ ਸ਼ਰਮਾ, ਸੰਦੀਪ ਵਰਮਾ, ਸੁਭਾਸ਼, ਰਾਜ ਕੁਮਾਰ, ਅਕਰਮ, ਜਗਤਾਰ ਤਾਰੀ, ਵਿਸ਼ਾਲ, ਗੁਰਦੀਪ, ਪਰਮਜੀਤ ਸਿੰਘ, ਬਤਰਾ, ਕਮਲਦੀਪ, ਅਨੁਰਾਗ, ਗੁਰਚਰਨ ਸਿੰਘ, ਸਾਹਿਲ, ਅਸ਼ੋਕ, ਦੀਪਕ, ਰਾਧਾ ਕ੍ਰਿਸ਼ਨ, ਰਾਜੇਸ਼ ਸ਼ੇਖੂ, ਚੇਤਨ, ਮਹੇਸ਼ਵਰੀ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।
-ਬਾਕਸ-
-ਵਿਧਾਇਕ ਗਰੇਵਾਲ ਨੇ ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾਂ ਚ ਲਹਿਰਾਇਆ ਤਿਰੰਗਾ
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ 80ਵੇਂ ਸੁਤੰਤਰਤਾ ਦਿਵਸ ਮੌਕੇ ਹਲਕੇ ਦੇ ਵੱਖ-ਵੱਖ ਵਾਰਡਾਂ ਚ ਰਾਸ਼ਟਰੀ ਝੰਡਾ ਲਹਿਰਾਇਆ। ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਸਮੇਤ ਮਹਾਨ ਸ਼ਹੀਦਾਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ। ਇਹ ਸਾਡੇ ਸੂਬੇ ਲਈ ਅਤੇ ਪੰਜਾਬੀਅਤ ਲਈ ਬੜੀ ਹੀ ਮਾਣ ਵਾਲੀ ਗੱਲ ਹੈ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਸਨ, ਜੋ ਦੇਸ਼ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਮੁਹਰਲੀ ਕਤਾਰ ’ਚ ਰਹੇ। ਵਿਧਾਇਕ ਗਰੇਵਾਲ ਨੇ ਟਿੱਬਾ ਰੋਡ, ਤਾਜਪੁਰ ਰੋਡ, ਸ਼ਕਤੀ ਨਗਰ, ਸੁਭਾਸ਼ ਨਗਰ, ਰਾਹੋਂ ਰੋਡ, ਸੈਕਟਰ 32 ਤੋ ਇਲਾਵਾ ਹੋਰਨਾ ਵਾਰਡਾਂ ਚ ਵੀ ਤਿਰੰਗਾ ਲਹਿਰਾ ਇਲਾਕਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਇਸ ਮੌਕੇ ‘ਆਪ’ ਦੇ ਆਗੂ ਕੁਲਵਿੰਦਰ ਗਰੇਵਾਲ, ਸੁਰਿੰਦਰ ਸਿੰਘ ਮਦਾਨ, ਜਸਵਿੰਦਰ ਸੰਧੂ, ਰਾਜ ਗਰੇਵਾਲ, ਬਾਊ ਰਾਮ ਸ਼ਰਮਾ, ਕੌਂਸਲਰ ਲਖਵਿੰਦਰ ਚੌਧਰੀ, ਕੌਂਸਲਰ ਜਗਦੀਸ਼ ਲਾਲ, ਦਿਸ਼ਾ ਭੂਸ਼ਨ ਸ਼ਰਮਾ, ਕੌਂਸਲਰ ਅਨੁਜ ਚੌਧਰੀ, ਜਗਪਾਲ ਸਿੰਘ ਲਾਲੀ, ਗੱਗੀ ਸ਼ਰਮਾ, ਕੌਂਸਲਰ ਸੁਖਮੇਲ ਸਿੰਘ ਗਰੇਵਾਲ, ਕੌਂਸਲਰ ਜਸਪ੍ਰੀਤ ਕੌਰ, ਕੌਂਸਲਰ ਅਸ਼ਵਨੀ ਸ਼ਰਮਾ, ਸੁਖਵੰਤ ਸਿੰਘ ਸੁੱਖਾ, ਦਰਸ਼ਨ ਚਾਵਲਾ, ਅੰਕੁਰ ਗੁਲਾਟੀ, ਰਾਜੇਸ਼ ਪਿੰਕਾ, ਅਮਰਜੀਤ ਸਿੰਘ, ਕੌਂਸਲਰ (ਲਵਲੀ ਮਿਨੋਚਾ) ਅਤੇ ਸਮੂਹ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਸਮੂਹ ਸਾਥੀ ਵੀ ਮੌਜੂਦ ਰਹੇ।