
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਰੂਰੀ ਖ਼ਬਰ-ਸੀਨੀਅਰ ਸਿਟੀਜ਼ਨ ਕਲੱਬ ਤੇ ਆਂਸਲ ਇਨਕਲੇਵ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਜਗਦੀਪ, ਪੰਜਾਬੀ ਜਾਗਰਣ ਭਾਮੀਆਂ ਕਲਾਂ
ਅਰਬਨ ਅਸਟੇਟ ਫੇਜ਼-2 ਸਥਿਤ ਸੀਨੀਅਰ ਸਿਟੀਜ਼ਨ ਕਲੱਬ ਵਿਖੇ ਸੁਤੰਤਰਤਾ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਨਗਰ ਨਿਗਮ ਵਾਰਡ ਨੰਬਰ 21 ਦੇ ਕੌਂਸਲਰ ਸਪੁੱਤਰ ਕਰਨ ਨਨਚਾਹਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕੌਮੀ ਝੰਡਾ ਲਹਿਰਾ ਕੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਭਾਮੀਆਂ ਰੋਡ ’ਤੇ ਸਥਿਤ ਆਂਸਲ ਇਨਕਲੇਵ ਵਿਖੇ ਪ੍ਰਧਾਨ ਇੰਦਰਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ 80ਵਾਂ ਆਜ਼ਾਦੀ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਲੋਨੀ ਨਿਵਾਸੀਆਂ ਦੇ ਵੱਲੋਂ ਰਲ ਮਿਲ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਦੂਸਰੇ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ। ਆਪ ਆਗੂ ਤੇ ਕਲੋਨੀ ਪ੍ਰਧਾਨ ਇੰਦਰਪਾਲ ਸਿੰਘ ਗਰੇਵਾਲ ਅਤੇ ਬੀਬੀ ਹਰਪ੍ਰੀਤ ਕੌਰ ਗਰੇਵਾਲ (ਮੈਂਬਰ ਬਲਾਕ ਸੰਮਤੀ, ਮਹਿਲਾ ਵਿੰਗ ਜਿਲਾ ਪ੍ਰਧਾਨ, ਨੈਸ਼ਨਲ ਕੌਂਸਲ ਮੈਂਬਰ ਆਪ ਆਗੂ) ਨੇ ਆਪਣੇ ਸੰਬੋਧਨ ਸਮੇਂ ਸਭਨਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਨੀਲੂ ਜ਼ਿਲਾ ਜੁਆਇੰਟ ਸੈਕਟਰੀ, ਸਿਖਾ ਚੌਧਰੀ, ਕਮਲਜੀਤ ਕੌਰ ਸ਼ਿਖਾ ਖੰਨਾ, ਕਲੋਨੀ ਦੇ ਵਾਈਸ ਪ੍ਰਧਾਨ ਦੀਪਕ ਤੁਲੀ, ਪੁਪਿੰਦਰ ਸਿੰਘ, ਮੁਕਲ ਮਰਵਾਹਾ, ਸੁਨੀਲ ਚੌਧਰੀ, ਰਜੇਸ਼ ਖੰਨਾ, ਲਲਿਤ ਅਗਰਵਾਲ, ਰਾਜਕੁਮਾਰ ਸਾਬਕਾ ਡੀਐਸਪੀ, ਅਮਨ ਲੁਥਰਾ, ਤਰਸੇਮ ਲਾਲ, ਪਵਨ ਸ਼ਰਮਾ, ਯਸ਼ਪਾਲ ਗਰਗ, ਪਵਨ ਠੁਕਰਾਲ, ਐਸਡੀਓ ਰਾਠੌਰ ਸਮੇਤ ਵੱਡੀ ਗਿਣਤੀ ਵਿੱਚ ਹੋਰ ਕਲੋਨੀ ਨਿਵਾਸੀ ਹਾਜ਼ਰ ਸਨ।