- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਲਤੀ ਕੰਪਲੈਕਸ ਦੇ ਦੋ ਬਲਾਕਾਂ ਨੂੰ ਜੋੜਨ ਵਾਲੇ ਕੋਰੀਡੋਰ ਤੇ ਲਿਫਟ ਦਾ ਉਦਘਾਟਨ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਜੁਡੀਸ਼ੀਅਲ ਕੋਰਟਸ ਕੰਪਲੈਕਸ ਲੁਧਿਆਣਾ ਵਿਖੇ ਅਦਾਲਤੀ ਇਮਾਰਤ ਦੇ ਦੋ ਬਲਾਕਾਂ ਨੂੰ ਆਪਸ ਵਿਚ ਜੋੜਨ ਵਾਲੇ ਕੋਰੀਡੋਰ ਤੇ ਲਿਫਟ ਦੀ ਸਹੂਲਤ ਸ਼ੁਰੂ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਲੁਧਿਆਣਾ ਸੈਸ਼ਨਜ਼ ਡਵੀਜ਼ਨ ਦੇ ਪ੍ਰਸ਼ਾਸਨਿਕ ਜੱਜ ਜਸਟਿਸ ਦੀਪਕ ਸਿੱਬਲ ਨੇ ਕੋਰੀਡੋਰ ਤੇ ਲਿਫਟ ਦਾ ਰਿਬਨ ਕੱਟ ਕੇ ਰਸਮੀ ਉਦਘਾਟਨ ਕੀਤਾ। ਜੂਡੀਸ਼ੀਅਲ ਕੋਰਟਸ ਕੰਪਲੈਕਸ ਪਹੁੰਚਣ ’ਤੇ ਜਸਟਿਸ ਦੀਪਕ ਸਿੱਬਲ ਦਾ ਜ਼ਿਲ੍ਹਾ ਤੇ ਸੈਸ਼ਨ ਜੱਜ ਲੁਧਿਆਣਾ ਹਰਪ੍ਰੀਤ ਕੌਰ ਰੰਧਾਵਾ, ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਡੇਜ਼ੀ ਬਾਂਗੜ, ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹਿਮਾਂਸ਼ੂ ਅਰੋੜਾ, ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਪਵਲੀਨ ਸਿੰਘ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਸਮੂਹ ਜੂਡੀਸ਼ੀਅਲ ਅਫਸਰਾਂ, ਖੰਨਾ ਦੀ ਐੱਸਐੱਸਪੀ ਦਰਪਨ ਆਹਲੂਵਾਲੀਆ ਤੇ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਿਨ ਸੱਗੜ ਸਮੇਤ ਅਹੁਦੇਦਾਰਾਂ ਵੱਲੋਂ ਸਵਾਗਤ ਕੀਤਾ ਗਿਆ।
ਜਸਟਿਸ ਸਿੱਬਲ ਨੇ ਜੂਡੀਸ਼ੀਅਲ ਕੋਰਟਸ ਕੰਪਲੈਕਸ ਵਿਖੇ ਬੂਟੇ ਵੀ ਲਗਾਏ। ਉਨ੍ਹਾਂ ਨੇ ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਦੋਵੇਂ ਬਲਾਕਾਂ ਨੂੰ ਜੋੜਨ ਵਾਲੇ ਕੋਰੀਡੋਰ ਤੇ ਲਿਫਟ ਦਾ ਉਦਘਾਟਨ ਕੀਤਾ। ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਨੇ ਦੱਸਿਆ ਕਿ ਇਸ ਨਵੀਂ ਸਹੂਲਤ ਨਾਲ ਜੂਡੀਸ਼ੀਅਲ ਅਫਸਰਾਂ, ਅਦਾਲਤੀ ਸਟਾਫ਼, ਵਕੀਲਾਂ ਤੇ ਅਦਾਲਤ ਵਿਚ ਆਉਣ ਵਾਲੇ ਆਮ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ। ਦੋਵੇਂ ਬਲਾਕਾਂ ਵਿਚਕਾਰ ਆਉਣ-ਜਾਣ ਦੀ ਪ੍ਰਕਿਰਿਆ ਹੁਣ ਹੋਰ ਸੁਚਾਰੂ, ਆਸਾਨ ਅਤੇ ਸੁਵਿਧਾਜਨਕ ਹੋਵੇਗੀ।
-ਬਾਕਸ-
-ਬਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਗੱਲਬਾਤ
ਉਦਘਾਟਨ ਉਪਰੰਤ ਜਸਟਿਸ ਦੀਪਕ ਸਿੱਬਲ ਨੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ, ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਸਮੂਹ ਜੂਡੀਸ਼ੀਅਲ ਅਫਸਰਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਜੂਡੀਸ਼ੀਅਲ ਅਫਸਰਾਂ ਵੱਲੋਂ ਵੱਖ-ਵੱਖ ਅਦਾਲਤੀ ਤੇ ਪ੍ਰਸ਼ਾਸਨਿਕ ਮਾਮਲਿਆਂ ਸਬੰਧੀ ਜਸਟਿਸ ਦੀਪਕ ਸਿੱਬਲ ਨਾਲ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅਨਿਲ ਸੱਗੜ, ਹਰਸਿਮਰਤ ਕੌਰ ਤੇ ਸੈਕਟਰੀ ਮਨਿੰਦਰ ਹੀਰ ਸਮੇਤ ਹੋਰ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।