ਜਗਰਾਓਂ ’ਚ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਦਾ ਦਹਿਨ ‘ਸੱਚ ਦੀ ਹਰ ਵਾਰ ਆਖਿਰ ਵਿਚ ਜਿੱਤ ਹੋਈ’
Publish Date: Tue, 20 Oct 2026 08:31 PM (IST)
Updated Date: Tue, 20 Oct 2026 08:33 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਵਿਚ ਦੋ ਥਾਵਾਂ ’ਤੇ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਸ਼੍ਰੀ ਮਹਾਵੀਰ ਦੁਸਹਿਰਾ ਕਮੇਟੀ ਜਗਰਾਓਂ ਮੰਡੀ ਅਤੇ ਸ਼੍ਰੀ ਰਾਮ ਲੀਲ੍ਹਾ ਕਮੇਟੀ ਜਗਰਾਓਂ ਸ਼ਹਿਰ ਵੱਲੋਂ ਮਨਾਏ ਗਏ ਦੁਸਹਿਰਾ ਤਿਉਹਾਰ ਦੇਖਣ ਲਈ ਸ਼ਰਧਾਲੂਆਂ ਦਾ ਸਮੁੰਦਰ ਉਮੜਿਆ। ਸ਼ਾਮਾਂ ਪੈਂਦਿਆਂ ਸੂਰਜ ਛਿਪਣ ਦੇ ਨਾਲ ਹੀ ਦੋਵਾਂ ਥਾਵਾਂ ’ਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅੱਗ ਦਿਖਾਉਂਦਿਆਂ ਹੀ ਆਕਾਸ਼ ਵਿਚ ਪਟਾਕਿਆਂ ਅਤੇ ਆਤਿਸ਼ਬਾਜੀ ਦੀ ਗੂੰਜਾਂ ਗੂੰਜੀਆਂ। ਇਸ ਤੋਂ ਪਹਿਲਾਂ ਸ਼੍ਰੀ ਮਹਾਂਵੀਰ ਦੁਸਹਿਰਾ ਕਮੇਟੀ ਜਗਰਾਓਂ ਮੰਡੀ ਅਤੇ ਸ਼੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਸ਼ਹਿਰ ਵੱਲੋਂ ਸ਼ੋਭਾ ਯਾਤਰਾ ਵੀ ਸਜਾਈਆਂ ਗਈਆਂ, ਜਿਸ ਵਿਚ ਵੱਖ ਵੱਖ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ। ਜਗਰਾਓਂ ਮੰਡੀ ਵੱਲੋਂ ਸਜਾਈ ਗਈ ਸ਼ੋਭਾ ਯਾਤਰਾ ਸਥਾਨਕ ਡੀਏਵੀ ਕਾਲਜ ਤੋਂ ਸ਼ੁਰੂ ਹੋਈ। ਜਿਨ੍ਹਾਂ ਨੂੰ ਦੇਖਣ ਲਈ ਸ਼ਹਿਰ ਦੀਆਂ ਸੜਕਾਂ ’ਤੇ ਭੀੜ ਉਮੜੀ। ਇਹ ਸ਼ੋਭਾ ਯਾਤਰਾ ਲਾਜਪਤ ਰਾਏ ਰੋਡ, ਕਮਲ ਚੌਂਕ, ਝਾਂਸੀ ਰਾਣੀ ਚੌਂਕ, Çਲੰਕ ਰੋਡ, ਰੇਲਵੇ ਰੋਡ ਤੋਂ ਹੁੰਦੀ ਹੋਈ ਪੁਰਾਣੀ ਦਾਣਾ ਮੰਡੀ ਪੁੱਜੀ। ਜਿਥੇ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਦਿਖਾਈ ਗਈ। ਇਸ ਤਰ੍ਹਾਂ ਸ੍ਰੀ ਮਹਾਂਵੀਰ ਦੁਸਹਿਰਾ ਕਮੇਟੀ ਵੱਲੋਂ ਸਥਾਨਕ ਪ੍ਰਾਚੀਨ ਮਹਾਂਵੀਰ ਮੰਦਰ ਤੋਂ ਸ਼ੋਭਾ ਯਾਤਰਾ ਸਜਾਈ ਗਈ। ਇਸ ਸ਼ੋਭਾ ਯਾਤਰਾ ਵਿਚ ਵੱਖ-ਵੱਖ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ। ਪ੍ਰਧਾਨ ਰਿਤੇਸ਼ ਭੱਟ ਦੀ ਅਗਵਾਈ ਹੇਠ ਇਹ ਸ਼ੋਭਾ ਯਾਤਰਾ ਵੱਖ-ਵੱਖ ਬਾਜ਼ਾਰਾਂ ਵਿਚ ਦੀ ਹੁੰਦੀ ਹੋਈ ਦੁਸਹਿਰਾ ਗਰਾਊਂਡ ਪੁੱਜੀ। ਇਸ ਮੌਕੇ ਪ੍ਰਧਾਨ ਅੰਕੁਰ ਗੁਪਤਾ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ, ਸਾਬਕਾ ਕੌਂਸਲਰ ਅਨਮੋਲ ਗੁਪਤਾ, ਐਡਵੋਕੇਟ ਅੰਕੁਸ਼ ਧੀਰ, ਤੀਰਥ ਸਿੰਗਲਾ ਸਮੇਤ ਅਹੁਦੇਦਾਰਾਂ ਨੇ ਆਈਆਂ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਦਲਿਤ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਵਿਜੇ ਦਾਨਵ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐਸਆਰ ਕਲੇਰ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸੁਖਵਿੰਦਰ ਸਿੰਘ ਸਿੱਧੂ, ਪ੍ਰਧਾਨ ਕੰਵਰਪਾਲ ਸਿੰਘ, ਰਾਜਿੰਦਰ ਜੈਨ ਕਾਕਾ, ਸੇਵਾ ਮੁਕਤ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਕੈਪਟਨ ਨਰੇਸ਼ ਵਰਮਾ, ਸਤੀਸ਼ ਕੁਮਾਰ ਪੱਪੂ, ਵਰਿੰਦਰ ਕਲੇਰ, ਰਵਿੰਦਰ ਸਭਰਵਾਲ, ਕਮਲ ਜੈਨ, ਹੈਪੀ ਰਾਏ, ਹਰੀ ਓਮ ਮਿੱਤਲ, ਨਵੀਨ ਗੋਇਲ, ਅਜੀਤ ਸਿੰਘ ਅਖਾੜਾ, ਵਿਵੇਕ ਗੁਪਤਾ ਮਾਨਾਂ ਵਾਲੇ, ਪ੍ਰਸ਼ੋਤਮ ਅਗਰਵਾਲ, ਸੁਰਿੰਦਰ ਮਿੱਤਲ ਆਦਿ ਹਾਜ਼ਰ ਸਨ।