ਨਕਲੀ ਡੀਐੱਸਪੀ ਕਰਨਵੀਰ ਸਿੰਘ ਬਾਰੇ ਹੋਏ ਮਹੱਤਵਪੂਰਨ ਖੁਲਾਸੇ ਨਕਲੀ ਡੀਐਸਪੀ ਕਰਨਵੀਰ ਸਿੰਘ ਬਾਰੇ ਮਹੱਤਵਪੂਰਨ ਖੁਲਾਸੇ ਹੋਏ
Publish Date: Tue, 29 Sep 2026 09:48 PM (IST)
Updated Date: Wed, 30 Sep 2026 04:13 AM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਖੰਨਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨਕਲੀ ਡੀਐਸਪੀ ਕਰਨਵੀਰ ਸ਼ਰਮਾ ਬਾਰੇ ਮਹੱਤਵਪੂਰਨ ਖੁਲਾਸੇ ਹੋਏ ਹਨ। ਉਸ ਨੇ ਵਿਆਹ ਦੇ ਪਹਿਲੇ ਦਿਨ ਹੀ ਆਪਣੀ ਪਤਨੀ ਨਾਲ ਬਲਾਤਕਾਰ ਕੀਤਾ ਸੀ। ਪੀੜਤ ਦੀ ਸ਼ਿਕਾਇਤ ਦੇ ਆਧਾਰ ਤੇ 2020 ’ਚ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। 6 ਸਾਲ ਤੋਂ ਹੀ ਕਰਨਵੀਰ ਭਗੌੜਾ ਚਲਿਆ ਆ ਰਿਹਾ ਸੀ, ਜਿਸ ਦੀ ਗ੍ਰਿਫਤਾਰੀ ਦੇ ਬਾਅਦ ਸਾਹਮਣੇ ਆਇਆ ਕਿ ਕਰਨਵੀਰ ਸ਼ਰਮਾ ਨੇ ਖੁਦ ਨੂੰ ਇੱਕ ਇੰਟਰਨੈਸ਼ਲਲ ਕਬੱਡੀ ਖਿਡਾਰੀ ਦੱਸ ਕੇ ਆਈਲੈਟਸ ਪਾਸ ਔਰਤ ਨਾਲ ਵਿਆਹ ਕੀਤਾ ਸੀ। ਉਸ ਨੇ ਵਿਆਹ ਦੇ ਪਹਿਲੇ ਦਿਨ ਹੀ ਆਪਣੀ ਪਤਨੀ ਨਾਲ ਬਲਾਤਕਾਰ ਕੀਤਾ ਤੇ ਫਿਰ ਉਸਨੇ ਇੱਕ ਕਾਰ ਦੀ ਮੰਗ ਕੀਤੀ। ਉਸਦੇ ਸਹੁਰੇ ਵਾਲੇ ਤੀਜੇ ਦਿਨ ਕੁੜੀ ਨੂੰ ਆਪਣੇ ਨਾਲ ਲੈ ਗਏ। ਜਿਸ ਤੋਂ ਬਾਅਦ ਉਸ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਹੁਣ ਇਸ ਮਾਮਲੇ ’ਚ ਕਰਨਵੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਜਾਂਚ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੱਦੋਂ ਦੇ ਰਹਿਣ ਵਾਲੇ ਕਰਨਵੀਰ ਸ਼ਰਮਾ ਦਾ ਵਿਆਹ ਜੁਲਾਈ 2020 ’ਚ ਖੰਨਾ ਦੀ ਇੱਕ ਆਈਲੈਟਸ ਪਾਸ ਲੜਕੀ ਨਾਲ ਹੋਇਆ ਸੀ। ਉਸ ਨੇ ਵਿਆਹ ਤੋਂ ਬਾਅਦ ਔਰਤ ਨੂੰ ਵਿਦੇਸ਼ ’ਚ ਵਸਾਉਣ ਦਾ ਵਾਅਦਾ ਕੀਤਾ ਸੀ। ਵਿਆਹ ਦੀ ਪਹਿਲੀ ਰਾਤ ਤੋਂ ਹੀ ਜੋੜੇ ਵਿਚਕਾਰ ਝਗੜੇ ਸ਼ੁਰੂ ਹੋ ਗਏ ਸਨ। ਕੁੜੀ ਦੀ ਮਾਂ ਨੇ ਦੋਸ਼ ਲਗਾਇਆ ਕਿ ਕਰਨਵੀਰ ਨੇ ਉਸਦੀ ਧੀ ਨਾਲ ਜ਼ਬਰਦਸਤੀ ਕੀਤੀ ਸੀ ਤੇ ਉਸ ਨਾਲ ਗੈਰ-ਕੁਦਰਤੀ ਸਬੰਧ ਬਣਾਏ ਸਨ ਤੇ ਅਗਲੇ ਦਿਨ ਹੀ ਉਸ ਨੇ ਕਾਰ ਦੀ ਮੰਗ ਲੈ ਕੇ ਸਾਨੂੰ ਫ਼ੋਨ ਕੀਤਾ। ਝਗੜਾ ਵਧਣ ਤੇ ਲੜਕੀ ਦੇ ਮਾਪੇ ਤੀਜੇ ਦਿਨ ਉਸ ਨੂੰ ਆਪਣੇ ਨਾਲ ਲੈ ਗਏ। ਪੀੜਤਾ ਦੀ ਸ਼ਿਕਾਇਤ ਦੇ ਆਧਾਰ ਤੇ ਕਰਨਵੀਰ ਸਿੰਘ ਵਿਰੁੱਧ ਸਿਟੀ 2 ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਸੀ। ਕਰਨਵੀਰ ਨੂੰ ਜਨਵਰੀ 2026 ’ਚ ਅਦਾਲਤ ਤੋਂ ਲੰਬੇ ਸਮੇਂ ਤੱਕ ਗੈਰਹਾਜ਼ਰੀ ਕਾਰਨ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਹੁਣ ਸਪੈਸ਼ਲ ਬ੍ਰਾਂਚ ਦੀ ਟੀਮ ਨੇ 26 ਸਤੰਬਰ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਕਰਨਵੀਰ ਨੂੰ 27 ਸਤੰਬਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ। ਮੁਲਜ਼ਮ ਦੀ ਜਾਂਚ ’ਚ ਸ਼ਾਮਲ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਕਰਨਵੀਰ ਨੇ ਲਗਭਗ ਦੋ ਸਾਲ ਪਹਿਲਾਂ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਡੀਐਸਪੀ ਹੋਣ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸਨੇ ਸਪੋਰਟਸ ਕੋਟੇ ਰਾਹੀਂ ਪੁਲਿਸ ’ਚ ਭਰਤੀ ਹੋਣ ਦਾ ਦਾਅਵਾ ਕੀਤਾ ਤੇ ਆਪਣੀ ਪੋਸਟਿੰਗ ਪੀਏਪੀ ਜਲੰਧਰ ਦੱਸੀ। ਉਹ ਡੀਐੱਸਪੀ ਦੀ ਵਰਦੀ ਪਹਿਨਦਾ ਤੇ ਉਸ ’ਤੇ ਪੁਲਿਸ ਦੇ ਬੈਜ ਤੇ ਡਿਸਕ ਦੀ ਵਰਤੋਂ ਕਰਦਾ ਸੀ। ਉਹ ਇੱਕ ਪੁਲਿਸ ਅਧਿਕਾਰੀ ਦੇ ਤੌਰ ਤੇ ਮੁੱਖ ਮਹਿਮਾਨ ਵਜੋਂ ਸਮਾਜਿਕ ਤੇ ਖੇਡ ਸਮਾਗਮਾਂ ’ਚ ਵੀ ਸ਼ਾਮਲ ਹੁੰਦਾ ਰਿਹਾ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਨੇ ਕਿਹੜੇ ਮੌਕਿਆਂ ਤੇ ਨਕਲੀ ਪੁਲਿਸ ਅਧਿਕਾਰੀ ਦੀ ਪਛਾਣ ਦੀ ਵਰਤੋਂ ਕੀਤੀ।