ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਸੰਗਠਨ ਮੰਤਰੀ ਵੱਲੋਂ ਭਾਜਪਾਈਆਂ ਨਾਲ ਮੀਟਿੰਗ ਅਹਿਮ ਖ਼ਬਰ-ਨਸ਼ਾ ਮੁਕਤ ਪੰਜਾਬ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਸੰਗਠਨ ਮੰਤਰੀ ਵੱਲੋਂ ਲੁਧਿਆਣਾ ਦੇ ਭਾਜਪਾਈਆਂ ਨਾਲ ਮੀਟਿੰਗ
Publish Date: Wed, 23 Sep 2026 09:13 PM (IST)
Updated Date: Thu, 24 Sep 2026 04:03 AM (IST)
- 29 ਨੂੰ ਲੁਧਿਆਣਾ ਪੁੱਜੇਗੀ ਯਾਤਰਾ, 30 ਨੂੰ ਜਲੰਧਰ ਦੀ ਰੈਲੀ ’ਚ ਲੁਧਿਆਣਾ ਤੋਂ ਹਜ਼ਾਰਾਂ ਵਰਕਰ ਹੋਣਗੇ ਸ਼ਾਮਲ ਫ਼ੋਟੋ ਨੰਬਰ-49, 50 ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ : ਨਸ਼ਾ ਮੁਕਤ ਪੰਜਾਬ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਲੁਧਿਆਣਾ ਵੱਲੋਂ ਜ਼ਿਲ੍ਹਾ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਭਾਜਪਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਕੀਤੀ, ਜਦਕਿ ਪੰਜਾਬ ਭਾਜਪਾ ਦੇ ਸੂਬਾ ਸੰਗਠਨ ਜਰਨਲ ਸਕੱਤਰ ਮੰਥਰੀ ਸ੍ਰੀਨਿਵਾਸੁਲੂ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਮੀਟਿੰਗ ਦੌਰਾਨ ਸੁਨੀਲ ਮੌਦਗਿਲ ਨੇ ਦੱਸਿਆ ਕਿ 29 ਸਤੰਬਰ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਲੁਧਿਆਣਾ ਪਹੁੰਚੇਗੀ। ਯਾਤਰਾ ਨੂੰ ਸਫਲ ਬਣਾਉਣ ਲਈ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪਣ ਦੇ ਨਾਲ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਯਾਤਰਾ ਲਈ ਹਰਸ਼ ਸ਼ਰਮਾ ਨੂੰ ਕਨਵੀਨਰ ਤੇ ਸੁਮਿਤ ਟੰਡਨ ਨੂੰ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 29 ਸਤੰਬਰ ਨੂੰ ਲੁਧਿਆਣਾ ਦੀਆਂ ਦੋ ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਦੇ ਸੀਨੀਅਰ ਆਗੂ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ 30 ਸਤੰਬਰ ਨੂੰ ਜਲੰਧਰ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਸਮਾਪਤੀ ਸਮਾਗਮ ਤਹਿਤ ਹੋਣ ਵਾਲੀ ਰੈਲੀ ਵਿੱਚ ਲੁਧਿਆਣਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਭਾਜਪਾ ਵਰਕਰ ਸ਼ਾਮਲ ਹੋਣਗੇ। ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਕੱਢੀ ਜਾ ਰਹੀ ਇਸ ਯਾਤਰਾ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਮੌਜੂਦ ਅਹੁਦੇਦਾਰਾਂ ਅਤੇ ਵਰਕਰਾਂ ਨੇ ਯਾਤਰਾ ਨੂੰ ਸਫਲ ਬਣਾਉਣ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਲੁੰਬਾ, ਸਤਪਾਲ ਸੱਗੜ, ਹਰੀਸ਼ ਟੰਡਨ, ਅਰੁਣੇਸ਼ ਮਿਸ਼ਰਾ, ਸਾਬਕਾ ਜ਼ਿਲ੍ਹਾ ਪ੍ਰਧਾਨ ਪਰਵੀਨ ਬਾਂਸਲ, ਸੁਭਾਸ਼ ਵਰਮਾ, ਡਾ. ਡੀਪੀ ਖੋਸਲਾ, ਰਾਜਿੰਦਰ ਖੱਤਰੀ, ਵਿਪਨ ਸੂਦ ਕਾਕਾ, ਰਾਸ਼ੀ ਅਗਰਵਾਲ, ਲੀਨਾ ਟਪਾਰੀਆ, ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ, ਗੁਰਦੀਪ ਸਿੰਘ ਗੋਸ਼ਾ, ਜ਼ਿਲ੍ਹਾ ਜਰਨਲ ਸਕੱਤਰ ਨਰਿੰਦਰ ਸਿੰਘ ਮੱਲੀ, ਯਸ਼ਪਾਲ ਜਨੋਤਰਾ, ਉਪ-ਪ੍ਰਧਾਨ ਹਰਸ਼ ਸ਼ਰਮਾ, ਜ਼ਿਲ੍ਹਾ ਸਕੱਤਰ ਸੁਮਿਤ ਟੰਡਨ, ਦੀਪਕ ਗੋਇਲ, ਕੈਲਾਸ਼ ਚੌਧਰੀ, ਪਰਵੀਨ ਸ਼ਰਮਾ, ਖਜ਼ਾਨਚੀ ਬੌਬੀ ਜਿੰਦਲ, ਅਤੁਲ ਜੈਨ, ਪ੍ਰੈੱਸ ਸਕੱਤਰ ਡਾ. ਸਤੀਸ਼ ਕੁਮਾਰ, ਮਨਮੀਤ ਸਿੰਘ ਚਾਵਲਾ, ਅਜਿੰਦਰ ਸਿੰਘ, ਨਿਰਮਲ ਸਿੰਘ ਐੱਸ.ਐੱਸ. ਸਮੇਤ ਵੱਖ-ਵੱਖ ਮੰਡਲਾਂ/ਸਰਕਲਾਂ ਦੇ ਪ੍ਰਧਾਨ ਅਤੇ ਸੈਂਕੜੇ ਵਰਕਰ ਮੌਜੂਦ ਰਹੇ।