ਜ਼ਿਲ੍ਹਾ ਪ੍ਰਧਾਨ ਠੁਕਰਾਲ ਨੇ ਅਣ-ਅਧਿਕਾਰਤ ਨਿਯੁਕਤੀਆ ਕੀਤੀਆਂ ਰੱਦ ਅਹਿਮ ਖ਼ਬਰ-ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਠੁਕਰਾਲ ਨੇ ਅਣਅਧਿਕਾਰਤ ਤੌਰ ’ਤੇ ਕੀਤੀਆ ਨਿਯੁਕਤੀਆ ਨੂੰ ਕੀਤਾ ਰੱਦ
Publish Date: Sat, 18 Jul 2026 07:54 PM (IST)
Updated Date: Sun, 19 Jul 2026 04:04 AM (IST)
ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲੇ ਯੂਥ ਕਾਂਗਰਸ ਹਲਕਾ ਲੁਧਿਆਣਾ ਦੱਖਣੀ ਦੇ ਪ੍ਰਧਾਨ ਬਾਰੇ ਹਾਈਕਮਾਂਡ ਨੂੰ ਲਿਖਿਆ ਬੈਂਸ ਨੇ ਵਾਰਡ 38 ਤੇ 34 ’ਚ ਯੂਥ ਕਾਂਗਰਸ ਦਾ ਵਾਰਡ ਪ੍ਰਧਾਨ ਨਿਯੁਕਤ ਕਰਨ ਦੀ ਪਾਈ ਸੀ ਪੋਸਟ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਮਨਰਾਜ ਸਿੰਘ ਠੁਕਰਾਲ ਨੇ ਹਲਕਾ ਲੁਧਿਆਣਾ ਦੱਖਣੀ ਵਿੱਚ ਅਣ-ਅਧਿਕਾਰਤ ਤੌਰ ’ਤੇ ਕੀਤੀਆਂ ਗਈਆਂ 2 ਵਾਰਡ ਪ੍ਰਧਾਨਾਂ ਦੀਆਂ ਨਿਯੁਕਤੀਆਂ ਨੂੰ ਰੱਦ ਕਰ ਦਿੱਤਾ ਹੈ। ਠੁਕਰਾਲ ਨੇ ਕਿਹਾ ਕਿ ਪਿਛਲੇ ਦਿਨੀਂ ਸੋਸਲ ਮੀਡੀਆ ਰਾਹੀ ਜਾਣਕਾਰੀ ਮਿਲੀ ਕਿ ਹਲਕਾ ਲੁਧਿਆਣਾ ਦੱਖਣੀ ਦੇ 2 ਵਾਰਡਾਂ ’ਚ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜੋ ਕਿ ਅਣ-ਅਧਿਕਾਰਤ ਹੈ ਕਿਉਕਿ ਜਦੋਂ ਤੱਕ ਯੂਥ ਕਾਂਗਰਸ ਪੰਜਾਬ ਦੀ ਨਵ ਨਿਯੁਕਤ ਟੀਮ ਅਧਿਕਾਰਕ ਤੌਰ ’ਤੇ ਕਾਰਜਕਾਰਨੀ ਨਹੀਂ ਸੰਭਾਲ ਲੈਂਦੀ ਉਦੋਂ ਤੱਕ ਕੋਈ ਨਿਯੁਕਤੀ ਨਹੀ ਹੋ ਸਕਦੀ ਤੇ ਹਰੇਕ ਨਿਯੁਕਤੀ ਲਈ ਪ੍ਰੋਟੋਕਾਲ ਮੁਤਾਬਕ ਪੰਜਾਬ ਯੂਥ ਕਾਂਗਰਸ ਇੰਚਾਰਜ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਤੋਂ ਮਨਜ਼ੂਰੀ ਤੋ ਬਾਅਦ ਹੀ ਨਿਯੁਕਤੀ ਹੁੰਦੀ ਹੈ ਪਰ ਇਹ ਅਣ-ਅਧਿਕਾਰਤ ਤੌਰ ’ਤੇ ਕੀਤੀਆ ਨਿਯੁਕਤੀਆ ’ਚ ਕਿਸੇ ਵੀ ਤਰ੍ਹਾਂ ਦੇ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਕੀਤੀਆ ਗਈਆਂ। ਇਸ ਲਈ ਇਨਾਂ ਨਿਯੁਕਤੀਆਂ ਨੂੰ ਰੱਦ ਕੀਤਾ ਜਾਂਦਾ ਹੈ। ਪ੍ਰਧਾਨ ਠੁਕਰਾਲ ਨੇ ਕਿਹਾ ਕਿ ਇਸ ਸਬੰਧੀ ਯੂਥ ਕਾਂਗਰਸ ਹਲਕਾ ਲੁਧਿਆਣਾ ਦੱਖਣੀ ਦੇ ਪ੍ਰਧਾਨ ਵੱਲੋਂ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਗਿਆ ਹੈ, ਜਿਸ ਸਬੰਧੀ ਕਾਰਵਾਈ ਕਰਨ ਲਈ ਹਾਈਕਮਾਂਡ ਨੂੰ ਲਿਖਿਆ ਜਾ ਰਿਹਾ ਹੈ ਅਤੇ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਜੇ ਤੱਕ ਲੁਧਿਆਣਾ ਸ਼ਹਿਰ ਦੇ ਕਿਸੇ ਵੀ ਹਲਕੇ ਦੇ ਕਿਸੇ ਵੀ ਵਾਰਡ ਪ੍ਰਧਾਨ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ। ਪਿਛਲੇ ਦਿਨੀਂ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਹਲਕਾ ਲੁਧਿਆਣਾ ਦੱਖਣੀ ਦੇ ਵਾਰਡ ਨੰਬਰ 38 ਅਤੇ ਵਾਰਡ ਨੰਬਰ 34 ’ਚ ਯੂਥ ਕਾਂਗਰਸ ਦਾ ਵਾਰਡ ਪ੍ਰਧਾਨ ਨਿਯੁਕਤ ਕਰਨ ਸਬੰਧੀ ਸੋਸਲ ਮੀਡੀਆ ’ਤੇ ਪੋਸਟ ਪਾਈ ਸੀ, ਜਿਸ ਦੇ ਮੱਦੇਨਜ਼ਰ ਹੀ ਇਹ ਨਿਯੁਕਤੀਆਂ ਰੱਦ ਕੀਤੀਆਂ ਗਈਆਂ ਹਨ। ਖ਼ਬਰ ਦਾ ਬਾਕਸ- ਬੈਂਸ ਤੇ ਠੁਕਰਾਲ ਦਾ ਆਪਸ ’ਚ 36 ਦਾ ਅੰਕੜਾ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਨਰਾਜ ਸਿੰਘ ਠੁਕਰਾਲ ਦਾ ਆਪਸ ’ਚ 36 ਦਾ ਅੰਕੜਾ ਹੈ ਤੇ ਬੈਂਸ ਦੇ ਯੂਥ ਕਾਂਗਰਸ ਵੋਟਾਂ ’ਚ ਲਾਏ ਬਹੁਤ ਜ਼ੋਰ ਦੇ ਬਾਵਜੂਦ ਠੁਕਰਾਲ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਗਿਆ ਸੀ। ਬੈਂਸ ਦੀ ਕੀਤੀ ਮਦਦ ਦੇ ਬਾਵਜੂਦ ਉਸ ਦਾ ਉਮੀਦਵਾਰ ਤੀਜੇ ਨੰਬਰ ’ਤੇ ਆਇਆ ਸੀ। ਬੈਸ ਤੇ ਠੁਕਰਾਲ ਦੋਨਾਂ ਦਾ ਇਕੋ ਹਲਕਾ ਆਤਮ ਨਗਰ ਹੋਣ ਕਰ ਕੇ ਇਸ ਕਾਟੋ ਕਲੇਸ਼ ਦਾ ਵਿਧਾਨ ਸਭਾ ਚੋਣਾਂ ’ਚ ਕੀ ਅਸਰ ਹੋਵੇਗਾ ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ। ਵਿਧਾਨ ਸਭਾ ਹਲਕਾ ਆਤਮ ਨਗਰ ’ਚ ਬੈਂਸ ਨੇ ਭਾਵੇਂ ਆਪਣੇ ਵਿਰੋਧੀ ਤੇ ਪੁਰਾਣੇ ਸਾਥੀ ਕਮਲਜੀਤ ਸਿੰਘ ਕੜਵਲ ਨਾਲ ਹੱਥ ਮਿਲਾ ਲਿਆ ਹੈ ਪਰ ਠੁਕਰਾਲ ਪਰਿਵਾਰ ਬੈਂਸ ਲਈ ਵਿਧਾਨ ਸਭਾ ਚੋਣ ਦੀ ਟਿਕਟ ਲੈਣ ਤੇ ਚੋਣ ਲੜਨ ਸਮੇਂ ਸਿਰਦਰਦੀ ਬਣ ਸਕਦਾ ਹੈ।