- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-‘ਅਕਾਲੀ ਦਲ ਲਿਆਓ, ਪੰਜਾਬ ਬਚਾਓ’ ਮੁਹਿੰਮ ਤਹਿਤ ਬੀਬੀ ਧਾਲੀਵਾਲ ਨੇ ਘਰ-ਘਰ ਜਾ ਕੇ ਭਰੇ ਫਾਰਮ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ‘ਅਕਾਲੀ ਦਲ ਲਿਆਓ, ਪੰਜਾਬ ਬਚਾਓ’ ਅਤੇ ‘ਪੰਜਾਬ ਮੰਗਦਾ ਹਿਸਾਬ, ਦੇਣਾ ਪਵੇਗਾ ਜਵਾਬ’ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਅਨੁਸਾਰ ਘਰ-ਘਰ ਜਾ ਕੇ ਫਾਰਮ ਭਰੇ ਜਾ ਰਹੇ ਹਨ। ਇਸੇ ਤਹਿਤ ਹਲਕਾ ਆਤਮ ਨਗਰ ਦੇ ’ਚ ਸਭ ਤੋਂ ਪਹਿਲੇ ਫਾਰਮਾਂ ਦਾ ਸੈਟ ਭਰ ਕੇ ਅਕਾਲੀ ਦਲ ਇਸਤਰੀ ਵਿੰਗ ਦੇ ਸੀਨੀਅਰ ਆਗੂ ਬੀਬੀ ਰਾਣੀ ਧਾਲੀਵਾਲ ਵੱਲੋਂ ਸਰਕਲ ਜਥੇਦਾਰ ਪਰਵੀਨ ਭਾਰਤੀ ਤੇ ਹਲਕਾ ਇੰਚਾਰਜ ਜਗਬੀਰ ਸਿੰਘ ਸੋਖੀ ਨੂੰ ਦਿੱਤੇ। ਸੌਖੀ ਨੇ ਬੀਬੀ ਰਾਣੀ ਧਾਲੀਵਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਹਾਈ ਕਮਾਂਡ ਵਲੋਂ ਦਿੱਤਾ ਗਿਆ ਉਕਤ ਪ੍ਰੋਗਰਾਮ ਬਹੁਤ ਹੀ ਵਧੀਆ ਹੈ ਅਤੇ ਇਸ ਨਾਲ ਆਮ ਲੋਕ ਪਾਰਟੀ ਪਲੇਟ ਫਾਰਮ ਤੇ ਆਪਣੇ ਵਿਚਾਰ ਤੇ ਸਮੱਸਿਆਵਾਂ ਰੱਖ ਸਕਦੇ ਹਨ। ਅਕਾਲੀ ਦਲ ਦੀ ਸਰਕਾਰ ਆਉਣ ’ਤੇ ਆਪ ਦੇ ਸਾਰੇ ਆਗੂਆਂ ਅਤੇ ਸਰਕਾਰ ਦੀ ਸ਼ਹਿ ’ਤੇ ਆਮ ਲੋਕਾਂ ਨਾਲ ਧੱਕਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੋਂ ਹਿਸਾਬ ਲਿਆ ਜਾਵੇਗਾ। ਸੌਖੀ ਨੇ ਅਕਾਲੀ ਦਲ ਦੇ ਸਾਰੇ ਆਗੂਆ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਆਪੋ ਆਪਣੇ ਫਾਰਮ ਜਲਦ ਤੋਂ ਜਲਦ ਲੋਕ ਕਚਹਿਰੀ ਵਿੱਚ ਜਾ ਕੇ ਸੰਗਤਾਂ ਦੇ ਜਵਾਬ ਲੈ ਕੇ ਭਰ ਕੇ ਦਫਤਰ ਜਮ੍ਹਾਂ ਕਰਵਾਉਣ।