ਇੰਡਸਟਰੀਜ਼ ਤੇ ਹੈਪੀ ਫੋਰਜਿੰਗਜ਼ ਨੇ ਜਿੱਤੇ ਟੀ-20 ਟੂਰਨਾਮੈਂਟ ਦੇ ਪਹਿਲੇ ਮੈਚ ਹਾਈਵੇਅਰੂਪ ਇੰਡਸਟਰੀਜ਼ ਤੇ ਹੈਪੀ ਫੋਰਜਿੰਗਜ਼ ਨੇ ਜਿੱਤੇ ਸੀਆਈਸੀਯੂ ਕਾਰਪੋਰੇਟ ਟੀ-20 ਟੂਰਨਾਮੈਂਟ ਦੇ ਪਹਿਲੇ ਮੈਚ
Publish Date: Tue, 27 Oct 2026 06:52 PM (IST)
Updated Date: Wed, 28 Oct 2026 04:05 AM (IST)
-ਜੇਤੂ ਟੀਮ ਦੇ ਖਿਡਾਰੀ ਜਸਪ੍ਰੀਤ ਸਿੰਘ ਤੇ ਮਨਿੰਦਰ ਸਿੰਘ ਮੈਨ ਆਫ਼ ਦਿ ਮੈਚ ਬਣੇ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਅੰਗਦ ਸਿੰਘ ਦੀ ਯਾਦ ਵਿੱਚ ਕਰਵਾਏ ਜਾ ਰਹੇ 12ਵੇਂ ਸੀਆਈਸੀਯੂ ਕਾਰਪੋਰੇਟ ਟੀ-20 ਕ੍ਰਿਕਟ ਟੂਰਨਾਮੈਂਟ-2026 ਦੇ ਪਹਿਲੇ ਦੋ ਲੀਗ ਮੈਚ ਐਲੀਟ ਕ੍ਰਿਕਟ ਗਰਾਊਂਡ, ਤਲਵਾੜਾ ਵਿਖੇ ਖੇਡੇ ਗਏ। ਇਨ੍ਹਾਂ ਵਿੱਚ ਹਾਈਵੇਅਰੂਪ ਇੰਡਸਟਰੀਜ਼ ਲਿਮਟਿਡ ਅਤੇ ਹੈਪੀ ਫੋਰਜਿੰਗਜ਼ ਲਿਮਟਿਡ ਦੀਆਂ ਟੀਮਾਂ ਨੇ ਜਿੱਤ ਦਰਜ ਕੀਤੀ। ਪਹਿਲੇ ਮੈਚ ਵਿੱਚ ਹਾਈਵੇਅਰੂਪ ਇੰਡਸਟਰੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ 199 ਦੌੜਾਂ ਬਣਾਈਆਂ। ਜਵਾਬ ਵਿੱਚ ਟੀਕੇ ਸਟੀਲਜ਼ ਦੀ ਟੀਮ 20 ਓਵਰਾਂ ਵਿੱਚ ਨੌਂ ਵਿਕਟਾਂ ਗੁਆ ਕੇ 184 ਦੌੜਾਂ ਹੀ ਬਣਾ ਸਕੀ। ਹਾਈਵੇਅਰੂਪ ਇੰਡਸਟਰੀਜ਼ ਨੇ ਇਹ ਮੈਚ 15 ਦੌੜਾਂ ਨਾਲ ਜਿੱਤਿਆ। ਟੀਮ ਦੇ ਬੱਲੇਬਾਜ਼ ਜਸਪ੍ਰੀਤ ਸਿੰਘ ਨੇ 47 ਗੇਂਦਾਂ ਵਿੱਚ 11 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਮੈਨ ਆਫ਼ ਦਿ ਮੈਚ ਐਲਾਨਿਆ ਗਿਆ। ਦੂਜੇ ਮੈਚ ਵਿੱਚ ਹੈਪੀ ਫੋਰਜਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ’ਤੇ 171 ਦੌੜਾਂ ਬਣਾਈਆਂ। ਨਿਕਸ ਗਰੁੱਪ ਦੀ ਟੀਮ 16 ਓਵਰਾਂ ਵਿੱਚ 107 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤਰ੍ਹਾਂ ਹੈਪੀ ਫੋਰਜਿੰਗਜ਼ ਨੇ 64 ਦੌੜਾਂ ਨਾਲ ਜਿੱਤ ਹਾਸਲ ਕੀਤੀ। ਹੈਪੀ ਫੋਰਜਿੰਗਜ਼ ਦੇ ਮਨਿੰਦਰ ਸਿੰਘ ਨੇ 35 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ। ਉਨ੍ਹਾਂ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ। ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਕਾਰਪੋਰੇਟ ਟੀ-20 ਟੂਰਨਾਮੈਂਟ ਉਦਯੋਗਿਕ ਖੇਤਰ ਦੇ ਲੋਕਾਂ ਵਿੱਚ ਟੀਮ ਭਾਵਨਾ, ਖੇਡ ਭਾਵਨਾ ਅਤੇ ਆਪਸੀ ਸਾਂਝ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਵਰਗੀਆਂ ਖੇਡਾਂ ਅਨੁਸ਼ਾਸਨ, ਸਮਾਜਿਕ ਹੁਨਰ ਅਤੇ ਰਚਨਾਤਮਕਤਾ ਨੂੰ ਵਿਕਸਤ ਕਰਨ ਵਿੱਚ ਮਦਦ ਕਰਦੀਆਂ ਹਨ। ਜਨਰਲ ਸਕੱਤਰ ਹਨੀ ਸੇਠੀ ਨੇ ਕਿਹਾ ਕਿ ਲੁਧਿਆਣਾ ਵਿੱਚ ਕ੍ਰਿਕਟ ਪ੍ਰਤੀ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਵਿੱਚ ਕਾਫ਼ੀ ਉਤਸ਼ਾਹ ਹੈ। ਇਸ ਮੌਕੇ ਸੀਆਈਯੂ ਦੇ ਸੀਨੀਅਰ ਮੈਂਬਰਾਂ ਅਤੇ ਵੱਖ-ਵੱਖ ਕੰਪਨੀਆਂ ਦੇ ਅਧਿਕਾਰੀਆਂ ਨੇ ਗਰਾਊਂਡ ਵਿੱਚ ਪਹੁੰਚ ਕੇ ਟੀਮਾਂ ਦਾ ਹੌਸਲਾ ਵਧਾਇਆ ਅਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।ਟੂਰਨਾਮੈਂਟ ਦੇ ਮੁੱਖ ਸਪਾਂਸਰ ਜੇਆਰਐੱਸ ਈਸਟਮੈਨ ਗਰੁੱਪ ਅਤੇ ਮਿੱਤਰ ਫਾਸਟਨਰਜ਼ ਹਨ। ਹੋਰ ਸਪਾਂਸਰਾਂ ਵਿੱਚ ਗੰਗਾ ਐਕਰੋਵੂਲਜ਼ ਲਿਮਟਿਡ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ, ਬਿੱਗ ਬੈਨ ਐਕਸਪੋਰਟਸ, ਐੱਸਸੀਆਈ ਵਾਇਰਜ਼ ਐਂਡ ਕੇਬਲਜ਼, ਅਲਕਾਸਟ ਸਿਨਰਜੀਜ਼ ਪ੍ਰਾਈਵੇਟ ਲਿਮਟਿਡ, ਸੋਨਾਲੀਕਾ ਟਰੈਕਟਰਜ਼ ਅਤੇ ਨਵਯੁਗ ਨਮਧਾਰੀ ਈਕੋ ਡਰਾਈਵ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ।