- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਫਿਕੋ ਵੱਲੋਂ ਸਾਲ 2026-27 ਲਈ ਨਵੇਂ ਅਹੁਦੇਦਾਰਾਂ ਦਾ ਐਲਾਨ, ਭੋਗਲ ਸਾਈਕਲ ਡਵੀਜ਼ਲ ਦੇ ਮੁਖੀ ਬਣੇ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਫੈੱਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਚੇਅਰਮੈਨ ਕੇਕੇ ਸੇਠ ਤੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਵੱਲੋਂ ਐਸੋਸੀਏਸ਼ਨ ਦੇ ਨਵੇਂ ਆਹੁਦੇਦਾਰਾਂ ਦਾ ਐਲਾਨ ਕੀਤਾ। ਫਿਕੋ ਵੱਲੋਂ ਸਾਲ 2026–27 ਦੇ ਕਾਰਜਕਾਲ ਲਈ 3 ਨਵੇਂ ਆਹੁਦੇਦਾਰ ਨਿਯੁਕਤ ਕੀਤੇ ਗਏ। ਉਦਯੋਗਪਤੀ ਹਰਪਾਲ ਸਿੰਘ ਭੰਬਰ ਨੂੰ ਐਸੋਸੀਏਸ਼ਨ ਦਾ ਸੰਯੁਕਤ ਸਕੱਤਰ, ਅਵਤਾਰ ਸਿੰਘ ਭੋਗਲ ਨੂੰ ਸਾਈਕਲ ਡਵੀਜ਼ਨ ਦਾ ਮੁਖੀ ਅਤੇ ਅਥਰਵ ਗੁਪਤਾ ਨੂੰ ਮੁਖੀ ਯੰਗ ਲੀਡਰਜ਼ ਫੋਰਮ (ਨੌਜਵਾਨ ਆਗੂ ਮੰਚ) ਫਿਕੋ ਨਿਯੁਕਤ ਕੀਤਾ ਗਿਆ ਹੈ। ਭੰਬਰ ਇੱਕ ਪ੍ਰਸਿੱਧ ਉਦਯੋਗਪਤੀ ਹਨ, ਜਿਨ੍ਹਾਂ ਨੇ ਉਦਯੋਗਿਕ ਆਟੋਮੇਸ਼ਨ ਅਤੇ ਨਿਰਮਾਣ ਖੇਤਰ ਦੇ ਆਧੁਨਿਕੀਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਭੋਗਲ ਸਾਲ 1972 ਤੋਂ ਐਮਐਸ ਭੋਗਲ ਐਨ ਸੰਨਜ਼ ਦੀ ਅਗਵਾਈ ਕਰ ਰਹੇ ਹਨ ਅਤੇ ਸਾਈਕਲ ਪਾਰਟਸ ਨਿਰਮਾਣ ਦੇ ਮੋਢੀ ਮਰਹੂਮ ਮਹਿੰਦਰ ਸਿੰਘ ਭੋਗਲ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।ਗੁਪਤਾ ਲੁਧਿਆਣਾ ਸਥਿਤ ਅਲਫ਼ਾ ਟਾਵਰ ਰਾਹੀਂ ਗ੍ਰੀਨ ਐਨਰਜੀ ਤੇ ਸੂਰਜੀ ਊਰਜਾ ਦੇ ਹੱਲਾਂ ਨੂੰ ਉਤਸ਼ਾਹਿਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਇਹ ਨਿਯੁਕਤੀਆਂ ਜਥੇਬੰਦੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ, ਨੌਜਵਾਨ ਆਗੂਆਂ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗਿਕ ਭਾਈਚਾਰੇ ਦੀ ਬਿਹਤਰ ਸੇਵਾ ਕਰਨ ਪ੍ਰਤੀ ਫਿਕੋ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਫਿਕੋ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ ਨੇ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਪੂਰੀ ਟੀਮ ਫਿਕੋ ਦੀ ਤਰੱਕੀ ਅਤੇ ਮੈਂਬਰਾਂ ਦੀ ਭਲਾਈ ਲਈ ਲਗਾਤਾਰ ਕੰਮ ਕਰਦੀ ਰਹੇਗੀ।