- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਤਿਸੰਗ ਸਮਾਗਮ ਕਰਵਾਉਣ ਦਾ ਫ਼ੈਸਲਾ

ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ’ਤੇ ਪ੍ਰਭੂ ਰਤਨਾਕਰ ਸੈਨਾ ਤੇ ਲੋਕਹਿੱਤ ਸਿੱਖਿਆ ਸੇਵਾ ਸੁਸਾਇਟੀ ਰਜਿ. ਲੁਧਿਆਣਾ ਵੱਲੋਂ ਪ੍ਰਭੂ ਰਤਨਾਕਰ ਚੌਕ, ਗੋਪਾਲ ਨਗਰ, ਹੈਬੋਵਾਲ ਕਲਾਂ, ਲੁਧਿਆਣਾ (ਪੰਜਾਬ) ਵਿਖੇ ਇੱਕ ਵਿਸ਼ਾਲ ਤੇ ਪਵਿੱਤਰ ਸਤਿਸੰਗ ਸਮਾਗਮ 24 ਅਕਤੂਬਰ ਨੂੰ ਸ਼ਾਮ 7 ਵਜੇ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਚਾਰ ਸਮੱਗਰੀ ਨੂੰ ਜਾਰੀ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਵੀਰ ਬੀਕੇ ਟਾਂਕ ਨੇ ਦੱਸਿਆ ਕਿ ਇਸ ਮੌਕੇ ਸਤਿਸੰਗ ਸਮਾਗਮ ’ਚ ਵੱਖ-ਵੱਖ ਧਾਰਮਿਕ ਸੰਤ, ਸਮਾਜਿਕ ਤੇ ਰਾਜਨੀਤਿਕ ਆਗੂ ਸ਼ਿਰਕਤ ਕਰਨਗੇ। ਪੰਜਾਬ ਭਰ ਤੋਂ ਸੰਤ ਮਹਾਂਪੁਰਸ਼ ਤੇ ਧਾਰਮਿਕ ਸ਼ਖਸੀਅਤਾਂ ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸੰਗਤ ਨੂੰ ਆਸ਼ੀਰਵਾਦ ਦੇਣਗੀਆਂ। ਇਸ ਮੌਕੇ ਰਾਸ਼ੀ ਸਲੀਮ ਵੱਲੋਂ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ, ਜਦਕਿ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਵੀਰ ਸ਼੍ਰੇਸ਼ਠ ਨੇਤਾਜੀ ਸੋਂਧੀ, ਰਾਜੇਸ਼ ਸ਼ਰਮਾ, ਡਾ. ਅਰੁਣ ਸਿੱਧੂ, ਵੀਰ ਦੀਪਕ ਹੰਸ, ਸ਼ੀਤਲ ਆਦਿਵਾਸੀ, ਚਾਵਲਾ ਜੀ, ਵਰਿੰਦਰਦੀਪ ਸਿੰਘ, ਰਿੰਪੀ ਕੰਗ, ਇਸ਼ਪ੍ਰੀਤ ਸਹੋਤਾ, ਗੁਲਾਬ ਸਿੰਘ, ਰਾਕੇਸ਼ ਕੁਮਾਰ ਅਤੇ ਜੂਨੀਅਰ ਅਦਾਕਾਰ ਰਾਜੀਵ ਰਾਜਾ ਸਮੇਤ ਕਈ ਹੋਰ ਪਤਵੰਤੇ ਸੱਜਣ ਤੇ ਸੁਸਾਇਟੀ ਦੇ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।