- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਚੇਅਰਮੈਨ ਬਣਨ ਤੋਂ ਬਾਅਦ ਕੇਕੇ ਬਾਵਾ ਵੱਲੋਂ ਸਾਬਕਾ ਪ੍ਰਧਾਨ ਤੇ ਐਮਪੀ ਰਾਜਾ ਵੜਿੰਗ ਨਾਲ ਮੁਲਾਕਾਤ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਲੁਧਿਆਣਾ ਪੁੱਜਣ ’ਤੇ ਪੰਜਾਬ ਕਾਂਗਰਸ ਓਬੀਸੀ ਸੈੱਲ ਦੇ ਨਵ ਨਿਯੁਕਤ ਚੇਅਰਮੈਨ ਕੇਕੇ ਬਾਵਾ ਨੇ ਸਾਥੀਆਂ ਸਮੇਤ ਸਵਾਗਤ ਕਰਦਿਆਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਤੇ ਸਨਮਾਨ ਕੀਤਾ। ਬਾਵਾ ਨੇ ਰਾਜਾ ਵੜਿੰਗ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਮਾਣ-ਸਨਮਾਨ ਭੇਟ ਕਰਦਿਆਂ ਦੁਸ਼ਾਲਾ ਪਾਇਆ ਅਤੇ ਧੰਨਵਾਦ ਕਰਦਿਆਂ ਮੂੰਹ ਮਿੱਠਾ ਕਰਵਾਇਆ। ਇਸ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਕੱਤਰ ਪ੍ਰਦੇਸ਼ ਕਾਂਗਰਸ ਮਨਜੀਤ ਸਿੰਘ ਹੰਬੜਾਂ, ਸੁਸ਼ੀਲ ਮਲਹੋਤਰਾ ਤੇ ਨਿਰਮਲ ਕੈੜਾ ਵੀ ਹਾਜ਼ਰ ਸਨ। ਇਸ ਸਮੇਂ ਰਾਜਾ ਵੜਿੰਗ ਨੇ ਬਾਵਾ ਵੱਲੋਂ ਪੰਜਾਬ ’ਚ ਅੱਤਵਾਦ ਦੌਰਾਨ ਨਿਭਾਏ ਰੋਲ ਦੀ ਸ਼ਲਾਘਾ ਕੀਤੀ। ਉਹਨਾਂ ਦੀ ਪਾਰਟੀ ਲਈ ਸੇਵਾ ਬੇਮਿਸਾਲ ਹੈ। ਬਾਵਾ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਮਜਬੂਤੀ ਲਈ ਲੜਾਈ ਲੜੀ ਹੈ। ਇਸ ਸਮੇਂ ਰਾਜਾ ਨੇ 4 ਨਵੰਬਰ ਦੀ ਰਾਹੁਲ ਗਾਂਧੀ ਦੀ ਆਮਦ 'ਤੇ ਰੈਲੀ ਦੌਰਾਨ ਭਾਰੀ ਇਕੱਠ ਕਰਨ ਦਾ ਸੁਨੇਹਾ ਦਿੱਤਾ। ਰਾਹੁਲ ਗਾਂਧੀ ਭਾਰਤ ਦੇ ਲੋਕਾਂ ਦੀ ਆਵਾਜ਼ ਬਣ ਚੁੱਕੇ ਹਨ ਅਤੇ ਉਨਾਂ ਦੇ ਬੋਲੇ ਸ਼ਬਦ ਹਰ ਭਾਰਤੀ ਦੇ ਦਿਲ ਤੇ ਉਕਰੇ ਜਾਂਦੇ ਹਨ। ਉਹ ਹੀ ਭਾਰਤ ਦਾ ਭਵਿੱਖ ਹਨ।