- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਮਾਤਾ ਨੈਣਾ ਦੇਵੀ ਦੇ ਮੇਲੇ ਸਬੰਧੀ ਸ਼ਰਧਾਲੂਆਂ ਲਈ ਲੰਗਰ ਦੀ ਸੇਵਾ ਲਈ ਜੱਥਾ ਰਵਾਨਾ

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਮਾਤਾ ਸ੍ਰੀ ਨੈਣਾ ਦੇਵੀ ਜੀ ਦੇ ਮੇਲੇ ਸਬੰਧੀ ਸੰਦੀਨਾ ਧਰਮਸ਼ਾਲਾ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਧਰਮਸ਼ਾਲਾ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਲੰਗਰ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਜਿਸ ਲਈ ਅੱਜ ਲੁਧਿਆਣਾ ਤੋਂ ਜੱਥਾ ਰਵਾਨਾ ਹੋ ਗਿਆ ਹੈ। ਸੰਦੀਨਾ ਧਰਮਸ਼ਾਲਾ ਵਿਖੇ ਲਾਈਟਾਂ ਦੀ ਸੇਵਾ ਮੁੱਖ ਸਲਾਹਕਾਰ ਸੰਦੀਪ ਗਰਗ ਅਤੇ ਸਹਾਇਕ ਲੰਗਰ ਇੰਚਾਰਜ ਸਾਹਿਲ ਜਿੰਦਲ ਵੱਲੋਂ ਕਰਵਾਈ ਗਈ। ਇਸ ਮੌਕੇ ਟਰੱਸਟੀ ਨੀਰਜ ਆਂਗਰਾ, ਸ਼ਿਵ ਭੋਲੇ ਟਰੇਡਰਜ਼ ਸਮੇਤ ਹੋਰ ਸੇਵਾਦਾਰ ਅਤੇ ਦਾਨੀ ਸੱਜਣ ਮੌਜੂਦ ਰਹੇ। ਜਨਰਲ ਸਕੱਤਰ ਰਾਜ ਕੁਮਾਰ ਗੋਇਲ ਨੇ ਦੱਸਿਆ ਕਿ ਲੰਗਰ ਦੇ ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਲੰਗਰ ਇੰਚਾਰਜ ਬਲਵੀਰ ਸ਼ਰਮਾ ਅਤੇ ਰਤਨ ਲਾਲ, ਸੁਸ਼ੀਲ ਸ਼ਰਮਾ ਆਦਿ ਵੱਲੋਂ ਕੀਤੀ ਜਾਵੇਗੀ। ਲੰਗਰ ਵੰਡ ਦੀ ਸੇਵਾ ਮੁੱਖ ਸਲਾਹਕਾਰ ਸੰਦੀਪ ਗਰਗ ਅਤੇ ਸਹਾਇਕ ਲੰਗਰ ਇੰਚਾਰਜ ਅਰਜੁਨ ਛਾਬੜਾ ਵੱਲੋਂ ਕੀਤੀ ਜਾਵੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦੇ ਲੰਗਰ ਦੀ ਸੇਵਾ ਸਾਬਕਾ ਪ੍ਰਧਾਨ ਮੁਕੰਦ ਲਾਲ, ਕੈਸ਼ੀਅਰ ਰਾਮ ਸਰੂਪ ਗੋਇਲ ਅਤੇ ਸੁਰੇਸ਼ ਬਾਂਸਲ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਜੀਵਨ ਲਾਲ ਗੁਪਤਾ, ਡਾਇਰੈਕਟਰ-ਲੇਸਫੋਰਡ ਹੈਲਥ ਕੇਅਰ ਗਰੁੱਪ, ਸਮੇਤ ਸੇਵਾ ਕਰਨ ਵਾਲੇ ਸਾਰੇ ਸੱਜਣਾਂ ਲਈ ਮਾਤਾ ਜੀ ਅੱਗੇ ਸੁੱਖ-ਸਮ੍ਰਿੱਧੀ ਦੀ ਅਰਦਾਸ ਕੀਤੀ ਗਈ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਰਾਜ ਕੁਮਾਰ ਗੋਇਲ ਨੇ ਦੱਸਿਆ ਕਿ ਇਸ ਸਾਲ ਸੰਦੀਨਾ ਧਰਮਸ਼ਾਲਾ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਕਰੀਬ 100 ਪਿਲੋ ਗੱਦੇ ਮੰਗਵਾਏ ਗਏ ਹਨ। ਇਨ੍ਹਾਂ ਦੀ ਸੇਵਾ ਸੁਨੀਲ ਵਰਮਾ ਵੱਲੋਂ ਕੀਤੀ ਗਈ ਹੈ। ਟਰੱਸਟੀ ਬਾਂਸਲ, ਮੁੱਖ ਸਲਾਹਕਾਰ ਸੰਦੀਪ ਗਰਗ ਅਤੇ ਅਰਜੁਨ ਛਾਬੜਾ ਨੇ ਦੱਸਿਆ ਕਿ ਇਸ ਸਾਲ ਲੰਗਰ ਵਿੱਚ ਸ਼ਰਧਾਲੂਆਂ ਲਈ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਣਗੇ। ਵੱਖ-ਵੱਖ ਪਕਵਾਨਾਂ ਤੋਂ ਇਲਾਵਾ ਇਸ ਵਾਰ ਵਿਸ਼ੇਸ਼ ਤੌਰ ’ਤੇ ਲਾਈਵ ਨੂਡਲਜ਼ ਤੇ ਮੈਗੀ ਵੀ ਤਿਆਰ ਕੀਤੀ ਜਾਵੇਗੀ।