ਕਾਂਗਰਸ ਪਾਰਟੀ ਦੀ ਬਰਨਾਲਾ ਰੈਲੀ ਦੀਆਂ ਤਿਆਰੀਆਂ ਸਬੰਧੀ ਅਹਿਮ ਮੀਟਿੰਗ ਹੋਈ
ਕਾਂਗਰਸ ਪਾਰਟੀ ਦੀ ਬਰਨਾਲਾ ਰੈਲੀ ਦੀਆਂ ਤਿਆਰੀਆਂ ਸਬੰਧੀ ਅਹਿਮ ਮੀਟਿੰਗ ਹੋਈ
Publish Date: Wed, 25 Feb 2026 08:24 PM (IST)
Updated Date: Wed, 25 Feb 2026 08:28 PM (IST)
-ਮਨਰੇਗਾ ਦੀ ਮੁੜ ਬਹਾਲੀ ਤੱਕ ਪਾਰਟੀ ਸੰਘਰਸ਼ ਜਾਰੀ ਰੱਖੇਗੀ-ਦੀਵਾਨ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਬਰਨਾਲਾ ਵਿਖੇ 28 ਫਰਵਰੀ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਹੋਣ ਵਾਲੀ ਮਨਰੇਗਾ ਬਚਾਓ ਰੈਲੀ ਨੂੰ ਲੈ ਕੇ ਪਾਰਟੀ ਵਰਕਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਮੀਟਿੰਗ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਦੀ ਅਗਵਾਈ ਹੇਠ ਸਰਾਭਾ ਨਗਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦੀਵਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਖਤਮ ਕਰਕੇ ਦੇਸ਼ ਦੇ ਕਰੋੜਾਂ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।
ਕਾਂਗਰਸ ਪਾਰਟੀ ਇਹਨਾਂ ਲੋਕਾਂ ਦੀ ਲੜਾਈ ਨੂੰ ਫ਼ੈਸਲਾਕੁੰਨ ਅੰਤ ਤੱਕ ਲੈ ਕੇ ਜਾਵੇਗੀ ਅਤੇ ਜਦੋਂ ਤੱਕ ਮਨਰੇਗਾ ਦੀ ਮੁੜ ਬਹਾਲੀ ਨਹੀਂ ਹੁੰਦੀ, ਪਾਰਟੀ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਬਰਨਾਲਾ ’ਚ ਕੀਤੀ ਜਾ ਰਹੀ ਰੈਲੀ ਦੌਰਾਨ ਵੱਡੀ ਗਿਣਤੀ ’ਚ ਲੋਕ ਸ਼ਾਮਿਲ ਹੋਣਗੇ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਇੰਦਰਜੀਤ ਕਪੂਰ, ਜਿਲ੍ਹਾ ਕਾਂਗਰਸ ਐਸਸੀ ਡਿਪਾਰਟਮੇਂਟ ਦੇ ਪ੍ਰਧਾਨ ਦੀਪਕ ਹੰਸ, ਰੋਹਿਤ ਪਾਹਵਾ, ਜਸਵਿੰਦਰ ਸਿੰਘ ਨਾਮਧਾਰੀ, ਕੇਕੇ ਸੂਰੀ, ਹੈਪੀ ਕਪੂਰ, ਜੋਧਾ ਰਾਮ ਜਖਮੀ, ਮੋਹਿਤ ਚੁੱਘ, ਮਨਿੰਦਰ ਸਿੰਘ ਉੱਭੀ, ਰਵਿੰਦਰ ਬਾਵਾ, ਪਰਮਜੀਤ, ਵਰੂਨ ਸ਼ਰਮਾ, ਗੁਰਨਾਮ ਸਿੰਘ ਕਲੇਰ, ਰਜਨੀਸ਼ ਸਿੰਗਲਾ, ਧਰਮਿੰਦਰ ਵਰਮਾ ਵੀ ਮੌਜੂਦ ਰਹੇ।