- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਤੇ ਜ਼ਰੂਰੀ ਖ਼ਬਰ-ਵਲੰਟੀਅਰਾਂ ਨੇ ਅਖੰਡ ਯੱਗ ਸਥਾਨ 'ਤੇ ਤੁਲਸੀ ਦੀ ਪੂਜਾ ਕਰਕੇ ਵਾਤਾਵਰਣ ਦੀ ਰੱਖਿਆ ਕਰਨ ਦਾ ਪ੍ਰਣ ਲਿਆ

- 243 ਘੰਟੇ ਚੱਲਣ ਵਾਲੇ ਅਖੰਡ ਮਹਾਂਯੱਗ ਦੇ 8ਵੇਂ ਦਿਨ ਵੱਖ-ਵੱਖ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਪੁੱਜੇ
- ਨਿੱਜੀ ਹਿੱਤਾਂ ਦੀ ਪੂਰਤੀ ਲਈ ਹਰ ਵਿਅਕਤੀ ਕੁਦਰਤ ਵਿਰੁੱਧ ਕੰਮ ਕਰ ਰਿਹਾ ਹੈ : ਮਹੰਤ ਪ੍ਰਵੀਨ ਚੌਧਰੀ
ਫ਼ੋਟੋ ਨੰਬਰ-27, 28, 29
ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਮਾਂ ਬਗਲਾਮਾਖੀ ਧਾਮ ਵਿਖੇ 11 ਦਿਨਾਂ ਦੇ 243 ਘੰਟੇ ਚੱਲ ਰਹੇ ਅਖੰਡ ਮਹਾਂਯੱਗ ਦੇ ਅੱਠਵੇਂ ਦਿਨ ਬੁੱਧਵਾਰ ਨੂੰ ਯੱਗ ਸਥਾਨ 'ਤੇ ਤੁਲਸੀ ਦੀ ਪੂਜਾ ਕਰਨ ਤੋਂ ਬਾਅਦ ਮਹੰਤ ਪ੍ਰਵੀਨ ਚੌਧਰੀ ਨੇ ਵਾਤਾਵਰਣ ਦੀ ਰੱਖਿਆ ਲਈ ਇਕੱਠ ਦੀ ਅਗਵਾਈ ਕੀਤੀ। ਵਿਗੜਦੇ ਵਾਤਾਵਰਣ ਬਾਰੇ ਚਿੰਤਤ ਮਹੰਤ ਚੌਧਰੀ ਨੇ ਕਿਹਾ ਕਿ ਨਿੱਜੀ ਹਿੱਤਾਂ ਦੀ ਪੂਰਤੀ ਲਈ ਅਸੀਂ ਕੁਦਰਤ ਦੇ ਵਿਰੁੱਧ ਗਏ ਹਾਂ ਅਤੇ ਪ੍ਰਦੂਸ਼ਣ ਦੇ ਬੀਜ ਬੀਜਦੇ ਹੋਏ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਮੱਸਿਆਵਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਹੈ। ਸਕੂਲੀ ਬੱਚਿਆਂ ਨੇ ਪ੍ਰਦੂਸ਼ਿਤ ਵਾਤਾਵਰਣ ਤੋਂ ਛੁਟਕਾਰਾ ਪਾਉਣ ਲਈ ਗੀਤਾਂ ਅਤੇ ਕਵਿਤਾਵਾਂ ਰਾਹੀਂ ਜਨਤਾ ਨੂੰ ਸੁਝਾਅ ਦਿੱਤੇ। ਭਾਰਤ ਤੇ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਨੇ ਕੱਪੜੇ ਤੇ ਭੋਗ ਲਗਾ ਕੇ ਮਾਂ ਬਗਲਾਮੁਖੀ ਨੂੰ ਮੱਥਾ ਟੇਕਿਆ। ਭਾਜਪਾ ਆਗੂ ਜੀਵਨ ਗੁਪਤਾ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਕੌਂਸਲਰ ਅਨਿਲ ਭਾਰਦਵਾਜ, ਆਈਜੀਪੀ ਸਤਿੰਦਰ ਸਿੰਘ, ਆਈਏਐਸ ਸੁਮੇਰ ਸਿੰਘ ਗੁਰਜਰ ਨੇ ਯੱਗ ਵਿੱਚ ਭੇਟਾਂ ਚੜ੍ਹਾਈਆਂ ਤੇ ਆਹੂਤੀਆਂ ਪਾਈਆਂ। ਸ਼ਾਮ ਨੂੰ ਭਜਨ ਸੰਧਿਆ ਵਿੱਚ ਭਜਨ ਗਾਇਕ ਸਾਜਨ ਚੰਚਲ ਤੇ ਕਪਿਲ ਸ਼ਰਮਾ ਨੇ ਭਜਨ ਪੇਸ਼ ਕੀਤੇ ਅਤੇ ਮਾਂ ਬਗਲਾਮੁਖੀ ਨੂੰ ਸ਼ਰਧਾਲੂਆਂ ਦੇ ਦੁੱਖ ਦੂਰ ਕਰਨ ਲਈ ਬੇਨਤੀ ਕੀਤੀ। ਧਾਮ ਦੇ ਸੇਵਾਦਾਰ ਮਨਪ੍ਰੀਤ ਛੱਤਵਾਲ ਨੇ ਵਾਤਾਵਰਣ ਨੂੰ ਸਮਰਪਿਤ ਪ੍ਰਸ਼ਾਦ ਵਜੋਂ ਤੁਲਸੀ ਦੇ ਪੌਦੇ ਭੇਟ ਕੀਤੇ ਅਤੇ ਹਰ ਘਰ ਵਿੱਚ ਵਾਤਾਵਰਣ ਦਾ ਸੰਦੇਸ਼ ਪਹੁੰਚਾਇਆ। ਇਸ ਮੌਕੇ ਵਲੰਟੀਅਰ ਨਵਨਜੋਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਪ੍ਰਸ਼ੋਤਮ ਚੌਧਰੀ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗੌਰਵ ਕਾਲੀਆ, ਜਤਿਨ ਸੂਦ, ਪਰਮਵੀਰ ਚੌਧਰੀ, ਸੰਦੀਪ ਸੂਦ, ਸੁਨੀਲ ਸਿੰਘ ਸਿੰੰਘ, ਨਿੰਦਰ ਬਲਜੀਤ ਸਿੰਘ, ਨੈਣ ਸਿੰਘ, ਤਰਨਜੀਤ ਸਿੰਘ ਸਚਦੇਵਾ, ਸੁਨੀਲ ਗੇਰਾ, ਅੰਕੁਸ਼ ਸਿੰਗਲਾ, ਨਰਿੰਦਰ ਮਹਾਜਨ, ਤਰੁਣ ਚੌਧਰੀ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਰਮਨ ਸ਼ਰਮਾ, ਅਦਿੱਤਿਆ ਗੁਪਤਾ, ਵਰੁਣ ਚੋਪੜਾ, ਬਲਰਾਜ ਤ੍ਰਿਖਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ,ਜਨਕਾਰ ਸਿੰਗਲਾ, ਬੌਬੀ ਮੱਕੜ, ਜਿਤੇਸ਼ ਸੂਦ,ਰਾਕੇਸ਼ ਪਾਸੀ, ਗੁਨੀਤ ਖੇੜਾ, ਅਜੈ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂੁਥਰਾ, ਦਵਿੰਦਰ ਵਾਲੀਆ, ਵਿਜੈ ਗੁਪਤਾ, ਸੁਨੀਲ ਹਾਂਡਾ, ਵਰੁਣ ਸ਼ਰਮਾ,ਪਵਨ ਪਾਰਿਕ, ਨਰਿੰਦਰ ਸਿੰਗਲਾ, ਸੁਧੀਰ ਮਹਾਜਨ, ਅਨੁੱਜ ਵਧਵਾ, ਜਨਕਰਾਜ, ਮੁਨੀਸ਼ ਸ਼ਰਮਾ, ਆਸ਼ਤੋਸ਼, ਪ੍ਰਦੀਪ ਟਾਟਾ, ਅਦਿੱਤਿਆ ਗੁਪਤਾ, ਵਰੁਣ ਚੋਪੜਾ, ਸਾਹਿਲ ਸਿੰਗਲਾ ਨੇ ਅਖੰਡ ਯੱਗ ਦੇ ਸਮਾਪਤੀ ਸਮਾਰੋਹ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21 ਫਰਵਰੀ ਨੂੰ ਬਗਲਾਮੁਖੀ ਸ਼ਾਮ ਭਜਨ ਸੰਧਿਆ ਦੌਰਾਨ ਲੀਜ਼ਾ ਡਾਬਰ ਅਤੇ ਹੈਪੀ ਬਟਵਾਲ ਆਪਣੀ ਹਾਜ਼ਰੀ ਲਗਾ ਕੇ ਮਾਤਾ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ।