- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਤੇ ਜ਼ਰੂਰੀ ਖ਼ਬਰ-ਰਾਜ ਪੱਧਰੀ ਮੁਕਾਬਲਿਆਂ ਦੇ ਤੀਸਰੇ ਦਿਨ ਰੋਮਾਂਚਕ ਮੁਕਾਬਲੇ ਹੋਏ

ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ, ਲੁਧਿਆਣਾ
ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਰਾਜ ਪੱਧਰੀ ਖੇਡਾਂ ਦੇ ਪਹਿਲੇ ਫੇਜ ਦਾ ਆਗਾਜ਼ ਪੰਜਾਬ ਦੇ ਵੱਖ-ਵੱਖ 6 ਜਿਲ੍ਹਿਆਂ ਵਿੱਚ ਹੋ ਗਿਆ ਸੀ। ਬੇਸਬਾਲ ਤੇ ਸਾਈਕਲਿੰਗ (ਏਜ ਗਰੁੱਪ ਅੰਡਰ 14, 17, 21, 21-30, 31-40) ਲੜਕੇ, ਲੜਕੀਆਂ, ਜ਼ਿਲ੍ਹਾ ਲੁਧਿਆਣਾ ਵਿਖੇ ਡੀਸੀ ਹਿਮਾਂਸ਼ੂ ਜੈਨ ਦੀ ਯੋਗ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ। ਪੀਏਯੂ ਸਾਈਕਲਿੰਗ ਵੈਲੋਡਰਮ ਵਿਖੇ ਸਾਈਕਲਿੰਗ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਅੰਡਰ 17 ਲੜਕੀਆਂ ਦੇ 200 ਮੀਟਰ ਸਪਰਿੰਟ ’ਚ ਪਲਕਪ੍ਰੀਤ ਕੌਰ (ਅੰਮ੍ਰਿਤਸਰ) ਨੇ ਪਹਿਲਾ, ਅੰਡਰ-17 ਲੜਕਿਆਂ ਦੇ 200 ਮੀਟਰ ਸਪਰਿੰਟ ਈਵੈਂਟ ਵਿੱਚ ਸਹਿਜਪਾਲ ਸਿੰਘ (ਗੁਰਦਾਸਪੁਰ) ਨੇ ਪਹਿਲਾ, ਅੰਡਰ 21 ਫੀਮੇਲ ਵਰਗ ਦੇ 200 ਮੀਟਰ ਸਪਰਿੰਟ ਈਵੈਂਟ ’ਚ ਤਰਨਵੀਰ ਕੌਰ (ਲੁਧਿਆਣਾ) ਨੇ ਪਹਿਲਾ, ਅੰਡਰ 21 ਮੇਲ ਵਰਗ ਦੇ 200 ਮੀਟਰ ਸਪਰਿੰਟ ਈਵੈਂਟ ਵਿੱਚ ਬੀਰਪ੍ਰਤਾਪ ਸਿੰਘ (ਗੁਰਦਾਸਪੁਰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿਖੇ ਬੇਸਬਾਲ ਦੇ ਰਾਜ ਪੱਧਰੀ ਅੰਡਰ 14 ਲੜਕੀਆਂ ਦੇ ਫਾਈਨਲ ਮੁਕਾਬਲਿਆਂ ’ਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕੀਆਂ ਦੇ ਮੁਕਾਬਲਿਆਂ ’ਚ ਐੱਸਏਐੱਸ ਨਗਰ ਦੀ ਟੀਮ ਨੇ ਮਾਲੇਰਕੋਟਲਾ ਦੀ ਟੀਮ ਨੂੰ 2-0 ਦੇ ਫਰਕ ਨਾਲ, ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਅੰਮ੍ਰਿਤਸਰ ਸਾਹਿਬ ਦੀ ਟੀਮ ਨੂੰ 3-2 ਦੇ ਫਰਕ ਨਾਲ, ਬਠਿੰਡਾ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 4-1 ਦੇ ਫਰਕ ਨਾਲ, ਪਟਿਆਲਾ ਦੀ ਟੀਮ ਨੇ ਫਾਜ਼ਿਲਕਾ ਨੂੰ 3-1 ਦੇ ਫਰਕ ਨਾਲ, ਫਿਰੋਜ਼ਪੁਰ ਦੀ ਟੀਮ ਨੇ ਐੱਸਏਐੱਸ ਨਗਰ ਦੀ ਟੀਮ ਨੂੰ 4-3 ਦੇ ਫਰਕ ਨਾਲ, ਬਠਿੰਡਾ ਦੀ ਟੀਮ ਨੇ ਮੋਗਾ ਦੀ ਟੀਮ ਨੂੰ 10-8 ਦੇ ਫਰਕ ਨਾਲ, ਸੰਗਰੂਰ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 11-01 ਦੇ ਫ਼ਰਕ ਨਾਲ ਤੇ ਲੁਧਿਆਣਾ ਦੀ ਟੀਮ ਨੇ ਜ਼ਿਲ੍ਹਾ ਪਟਿਆਲਾ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾਇਆ। ਸੈਮੀਫਾਈਨਲ ਮੈਚਾਂ ਵਿਚ ਲੁਧਿਆਣਾ ਦੀ ਟੀਮ ਨੇ ਜ਼ਿਲ੍ਹਾ ਬਠਿੰਡਾ ਦੀ ਟੀਮ ਨੂੰ 15-0 ਦੇ ਫਰਕ ਨਾਲ ਤੇ ਫਿਰੋਜ਼ਪੁਰ ਦੀ ਟੀਮ ਨੇ ਜਿਲ੍ਹਾਂ ਸੰਗਰੂਰ ਦੀ ਟੀਮ ਨੂੰ 10-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਮੈਚਾਂ ’ਚ ਜ਼ਿਲ੍ਹਾ ਲੁਧਿਆਣਾ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 15-0 ਦੇ ਫਰਕ ਨਾਲ ਤੇ ਜ਼ਿਲ੍ਹਾ ਮੋਗਾ ਦੀ ਟੀਮ ਨੇ ਜਿਲ੍ਹਾ ਸੰਗਰੂਰ ਦੀ ਟੀਮ ਨੂੰ 10-0 ਦੇ ਫਰਕ ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ।