- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂੁਰੀ-ਮਾਂ ਬਗਲਾਮੁਖੀ ਧਾਮ ਵਿੱਚ ਗੁਰੂ ਪੂਰਨਿਮਾ ਤੇ ਮਹੰਤ ਪ੍ਰਵੀਨ ਚੌਧਰੀ ਦੇ ਜਨਮ ਦਿਵਸ ਮੌਕੇ ਹਵਨ ਯੱਗ ਕਰਵਾਇਆ

-ਵਲੰਟੀਅਰਾਂ ਨੇ ਖੂਨਦਾਨ ਕਰਕੇ ਗੁਰਦੇਵ ਪ੍ਰਵੀਨ ਚੌਧਰੀ ਦੀ ਲੰਬੀ ਉਮਰ ਦੀ ਕੀਤੀ ਕਾਮਨਾ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਮਾਂ ਬਗਲਾਮੁਖੀ ਧਾਮ ’ਚ ਗੁਰੂ ਪੂਰਨਿਮਾ ਅਤੇ ਮਹੰਤ ਪ੍ਰਵੀਨ ਚੌਧਰੀ ਦੇ ਜਨਮ ਦਿਵਸ ਮੌਕੇ ਭਗਤੀ ਤੇ ਸੇਵਾ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ। ਇਸ ਮੌਕੇ ਹਵਨ ਤੇ ਮਾਤਾ ਦੀ ਚੌਕੀ ਦਾ ਪ੍ਰਬੰਧ ਕੀਤਾ ਗਿਆ। ਸੈਂਕੜੇ ਵਲੰਟੀਅਰਾਂ ਨੇ ਖੂਨਦਾਨ ਕਰਨ ਉਪਰੰਤ ਕੇਕ ਕੱਟ ਕੇ ਗੁਰਦੇਵ ਪ੍ਰਵੀਨ ਚੌਧਰੀ ਨੂੰ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ। ਮਹੰਤ ਪ੍ਰਵੀਨ ਚੌਧਰੀ ਨੇ ਖੁਦ ਵੀ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ।
ਵੈਦਿਕ ਮੰਤਰਾਂ ਦੇ ਉੱਚਾਰਨ ਨਾਲ ਹਵਨ ਕੁੰਡ ’ਚ ਆਹੁਤੀਆਂ ਪਾ ਕੇ ਸ਼ਰਧਾਲੂਆਂ ਨੇ ਆਪਣੇ ਪਿਆਰੇ ਗੁਰਦੇਵ ਮਹੰਤ ਪ੍ਰਵੀਨ ਚੌਧਰੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ। ਗੁਰ ਪੁੰਨਿਆ ਦੇ ਪਵਿੱਤਰ ਮੌਕੇ ਸ਼ਰਧਾਲੂਆਂ ਨੇ ਤਿਲਕ ਅਭਿਸ਼ੇਕ ਕਰਕੇ ਗੁਰੂ-ਸ਼ਿਸ਼ ਪਰੰਪਰਾ ਨੂੰ ਨਿਭਾਇਆ। ਮਹੰਤ ਪ੍ਰਵੀਨ ਚੌਧਰੀ ਨੇ ਮਨੁੱਖੀ ਜੀਵਨ ’ਚ ਗੁਰੂ ਦੀ ਮਹਿਮਾ ਦਾ ਵਰਣਨ ਕਰਦਿਆਂ ਕਿਹਾ ਕਿ ਗੁਰੂ ਹੀ ਜੀਵਨ ਦਾ ਸੱਚਾ ਮਾਰਗਦਰਸ਼ਕ ਹੁੰਦਾ ਹੈ। ਗੁਰੂ ਅਗਿਆਨਤਾ ਰੂਪੀ ਹਨੇਰੇ ਨੂੰ ਦੂਰ ਕਰਕੇ ਗਿਆਨ ਰੂਪੀ ਚਾਨਣ ਬਖ਼ਸ਼ਦਾ ਹੈ। ਮਨੁੱਖਤਾ ਦੀ ਸੇਵਾ, ਸਮਰਪਣ ਤੇ ਅਨੁਸ਼ਾਸਨ ਹੀ ਸੱਚੀ ਗੁਰੂ ਭਗਤੀ ਹੈ। ਇਸ ਤੋਂ ਪਹਿਲਾਂ ਪ੍ਰਸਿੱਧ ਭਜਨ ਗਾਇਕਾਂ ਤੇ ਧਾਮ ਸੰਕੀਰਤਨ ਮੰਡਲ ਵੱਲੋਂ ਮਾਂ ਬਗਲਾਮੁਖੀ ਦੀ ਮਹਿਮਾ ’ਚ ਭਜਨ ਪੇਸ਼ ਕੀਤੇ। ਆਰਤੀ ਨਾਲ ਚੌਕੀ ਤੇ ਯੱਗ ਦੀ ਸੰਪੂਰਨਤਾ ਹੋਈ। ਇਸ ਉਪਰੰਤ ਮਾਂ ਭਗਵਤੀ ਨੂੰ ਅਰਪਿਤ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦਾ ਭੋਗ ਲਗਾ ਕੇ ਪ੍ਰਸਾਦ ਅਤੇ ਲੰਗਰ ਵਜੋਂ ਸ਼ਰਧਾਲੂਆਂ ਵਿਚ ਵੰਡਿਆ ਗਿਆ। ਧਾਮ ਪ੍ਰਬੰਧਕ ਟਰੱਸਟ ਦੇ ਮੈਂਬਰਾਂ ਨੇ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਸਾਰੇ ਵਲੰਟੀਅਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮਨਪ੍ਰੀਤ ਛਤਵਾਲ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਸੁਧੀਰ ਮਹਾਜਨ, ਗੌਰਵ ਕਾਲੀਆ, ਸੁਨੀਲ ਹਾਂਡਾ, ਜਤਿਨ ਸੂਦ, ਸੰਦੀਪ ਸੂਦ, ਤਰੁਣ ਚੌਧਰੀ, ਪਰਮਵੀਰ ਚੌਧਰੀ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤ੍ਰਿਖਾ, ਗੌਤਮ ਸਚਦੇਵਾ, ਨਰਿੰਦਰ ਮਹਾਜਨ, ਅੰਕੁਸ਼ ਸਿੰਗਲਾ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੈ ਗੁਪਤਾ, ਪ੍ਰਵੇਸ਼ ਚੱਢਾ, ਰਮਨ ਸ਼ਰਮਾ, ਆਦਿਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕਰਾਜ ਸਿੰਗਲਾ, ਬੌਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖਹਿਰਾ, ਅਜੈ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੂਪਿੰਦਰ ਸਿੰਘ, ਵੇਦ ਲੂਥਰਾ, ਵਰੁਣ ਸ਼ਰਮਾ, ਪਵਨ ਪਾਰੀਕ, ਅਨੁਜ ਵਧਵਾ, ਆਸ਼ੂਤੋਸ਼ ਗੁਪਤਾ, ਪ੍ਰਦੀਪ ਟਾਟਾ, ਆਰਯਨ ਚੱਢਾ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।