ਪ੍ਰਵਾਸੀਆਂ ਨੇ ਵਿਦਿਆਰਥਣਾਂ ਲਈ ਭੇਜੇ ਤੋਹਫ਼ੇ
ਵਿਦੇਸ਼ ਵੱਸਦੇ ਪ੍ਰਵਾਸੀਆਂ ਨੇ ਵਿਦਿਆਰਥਣਾਂ ਲਈ ਭੇਜੇ ਤੋਹਫ਼ੇ
Publish Date: Tue, 20 Jan 2026 07:07 PM (IST)
Updated Date: Wed, 21 Jan 2026 04:15 AM (IST)
-ਲਾਈਟ ਜਾਣ ’ਤੇ ਪੜ੍ਹਾਈ ’ਚ ਨਾ ਆਵੇ ਰੁਕਾਵਟ ਲਈ ਇਨਵਰਟਰ ਵੀ ਦਿੱਤਾ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨੇੜਲੇ ਪਿੰਡ ਕਮਾਲਪੁਰਾ ਦੇ ਸੱਤ ਸਮੁੰਦਰ ਪਾਰ ਵੱਸਦੇ ਪ੍ਰਵਾਸੀ ਪੰਜਾਬੀਆਂ ਨੇ ਪਿੰਡ ਦੀਆਂ ਵਿਦਿਆਰਥਣਾਂ ਦੀ ਸਹੂਲਤ ਲਈ ਉਨ੍ਹਾਂ ਨੂੰ ਤੋਹਫ਼ੇ ਭੇਜੇ। ਇਸ ਦੇ ਨਾਲ ਹੀ ਸਕੂਲ ਵਿਚ ਲਾਈਟ ਜਾਣ ’ਤੇ ਪਿੰਡ ਦੀ ਧੀਆਂ ਦੀ ਪੜ੍ਹਾਈ ਵਿਚ ਦਿੱਕਤ ਨਾ ਆਵੇ, ਲਈ ਇਨਵਰਟਰ ਵੀ ਦਿੱਤਾ ਗਿਆ। ਪ੍ਰਵਾਸੀ ਪੰਜਾਬੀਆਂ ਵਿਚ ਸੂਬੇਦਾਰ ਮੇਜਰ ਸਿੰਘ ਆਸਟਰੇਲੀਆ ਕੁਲਦੀਪ ਸਿੰਘ ਆਸਟ੍ਰੇਲੀਆ ਬਲਦੇਵ ਸਿੰਘ ਕੈਨੇਡਾ, ਦਵਿੰਦਰ ਸਿੰਘ ਲਖੂਕੇ, ਤਲਵਿੰਦਰ ਸਿੰਘ ਕੈਨੇਡਾ, ਵਕੀਲ ਬਾਸੀ, ਅਮਰਜੀਤ ਸਿੰਘ ਅਮਰੀਕਾ, ਗੁਰਦੇਵ ਸਿੰਘ ਚੀਮਾ, ਬਲਵਿੰਦਰ ਸਿੰਘ ਸਿੱਧੂ ਚੀਮਾ ਵੱਲੋਂ ਸਾਂਝੇ ਰੂਪ ’ਚ ਭੇਜੀ ਹਜਾਰਾਂ ਰੁਪਏ ਦੀ ਨਕਦੀ ਰਾਸ਼ੀ ਨਾਲ ਪਿੰਡ ਵਾਸੀਆਂ ਵੱਲੋਂ ਵਿਦਿਆਰਥਣਾਂ ਲਈ ਸਰਦੀਆਂ ਦੀਆਂ ਜੈਕਟਾ ਅਤੇ ਸਟੇਸ਼ਨਰੀ ਖ਼ਰੀਦ ਕੀਤੀ ਗਈ। ਇਸ ਸਬੰਧੀ ਜਸਪਾਲ ਸਿੰਘ ਹੰਸਰਾ ਨੇ ਦੱਸਿਆ ਕਿ ਇਹ ਉਪਰਾਲਾ ਪਿੰਡ ’ਚ ਖੇਡਾਂ ਦੇ ਨਾਲ ਨਾਲ ਵਿਦਿਆ ਦੇ ਖੇਤਰ ’ਚ ਵੀ ਵਿਦਿਆਰਥਣਾਂ ਦੀ ਹੌਸਲਾਅਫਜਾਈ ਲਈ ਕੀਤਾ ਗਿਆ ਹੈ। ਸਹਿਯੋਗ ਦੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਸੀਨੀਅਰ ਟੀਚਰਜ਼ ਫੋਰਮ ਦੇ ਬੁਲਾਰੇ ਜੋਗਿੰਦਰ ਆਜ਼ਾਦ, ਪੈਨਸ਼ਨਰਜ਼ ਫਰੰਟ ਦੇ ਪ੍ਰਧਾਨ ਅਸ਼ੋਕ ਭੰਡਾਰੀ ਅਤੇ ਡੀਟੀਐਫ ਦੇ ਜ਼ਿਲ੍ਹਾ ਉਪ ਪ੍ਰਧਾਨ ਦਵਿੰਦਰ ਸਿੰਘ ਵੀ ਹਾਜ਼ਰ ਸਨ।