ਜੰਗਲ 'ਤੇ ਲੱਕੜ ਤਸਕਰਾਂ ਦਾ ਕੁਹਾੜਾ! ਧੁੱਸੀ ਬੰਨ੍ਹ ਨਾਲ ਲੱਗਦੇ ਜੰਗਲ 'ਚੋਂ ਵੱਢੇ 9 ਖੈਰ ਦੇ ਦਰੱਖਤ, ਛੋਟੇ ਹਾਥੀ 'ਚ ਲੱਦ ਕੇ ਫ਼ਰਾਰ ਲੁਧਿਆਣਾ ਦੇ ਕੂੰਮਕਲਾਂ ਇਲਾਕੇ ਵਿੱਚ ਜੰਗਲਾਤ ਦੀ ਸੰਪਤੀ ’ਤੇ ਲੱਕੜ ਤਸਕਰਾਂ ਨੇ ਹੱਥ ਸਾਫ਼ ਕਰ ਦਿੱਤਾ। ਧੁੱਸੀ ਬੰਨ੍ਹ ਨਾਲ ਲੱਗਦੇ ਜੰਗਲ ਵਿੱਚੋਂ ਅਣਪਛਾਤੇ ਵਿਅਕਤੀ ਖੈਰ ਦੇ 9 ਹਰੇ-ਭਰੇ ਦਰੱਖਤ ਵੱਢ ਕੇ ਲੈ ਗਏ। ਮੁਲਜ਼ਮਾਂ ਨੇ ਨਾ ਸਿਰਫ਼ ਦਰੱਖਤਾਂ ਦੀ ਕਟਾਈ ਕੀਤੀ, ਸਗੋਂ ਕੀਮਤੀ ਲੱਕੜ ਨੂੰ ਵੀ ਚਿੱਟੇ ਰੰਗ ਦੇ ਛੋਟੇ ਹਾਥੀ ਵਿੱਚ ਲੱਦ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਲੱਕੜ ਤਸਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Publish Date: Tue, 24 Nov 2026 03:27 PM (IST)
Updated Date: Tue, 24 Nov 2026 03:27 PM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ ਦੇ ਕੂੰਮਕਲਾਂ ਇਲਾਕੇ ਵਿੱਚ ਜੰਗਲਾਤ ਦੀ ਸੰਪਤੀ ’ਤੇ ਲੱਕੜ ਤਸਕਰਾਂ ਨੇ ਹੱਥ ਸਾਫ਼ ਕਰ ਦਿੱਤਾ। ਧੁੱਸੀ ਬੰਨ੍ਹ ਨਾਲ ਲੱਗਦੇ ਜੰਗਲ ਵਿੱਚੋਂ ਅਣਪਛਾਤੇ ਵਿਅਕਤੀ ਖੈਰ ਦੇ 9 ਹਰੇ-ਭਰੇ ਦਰੱਖਤ ਵੱਢ ਕੇ ਲੈ ਗਏ। ਮੁਲਜ਼ਮਾਂ ਨੇ ਨਾ ਸਿਰਫ਼ ਦਰੱਖਤਾਂ ਦੀ ਕਟਾਈ ਕੀਤੀ, ਸਗੋਂ ਕੀਮਤੀ ਲੱਕੜ ਨੂੰ ਵੀ ਚਿੱਟੇ ਰੰਗ ਦੇ ਛੋਟੇ ਹਾਥੀ ਵਿੱਚ ਲੱਦ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਲੱਕੜ ਤਸਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਣ ਵਿਭਾਗ ਰਾਜ ਕੁਮਾਰ ਵਣ ਨੇ ਦੱਸਿਆ ਕਿ ਉਹ ਬੀਟ ਹਾਦੀਵਾਲ ਵਿਖੇ ਤਾਇਨਾਤ ਹੈ ਅਤੇ ਜੰਗਲਾਤ ਵਿਭਾਗ ਦੇ ਦਰੱਖਤਾਂ ਦੀ ਦੇਖ-ਰੇਖ ਕਰਦਾ ਹੈ। ਜਿੱਥੇ ਬੀਤੇ ਦਿਨੀ ਉਹ ਬਲਾਕ ਅਫ਼ਸਰ ਹਰਵਿੰਦਰ ਸਿੰਘ ਨਾਲ ਸਵੇਰ ਸਮੇਂ ਜੰਗਲ ਅਤੇ ਧੁੱਸੀ ਬੰਨ੍ਹ ਦੀ ਗਸ਼ਤ ਕਰ ਰਿਹਾ ਸੀ। ਇਸ ਦੌਰਾਨ ਜਾਂਚ ਕਰਨ ’ਤੇ ਪਤਾ ਲੱਗਾ ਕਿ ਧੁੱਸੀ ਬੰਨ੍ਹ ਨਾਲ ਲੱਗਦੇ ਜੰਗਲ ਵਿੱਚੋਂ ਖੈਰ ਦੇ 9 ਦਰੱਖਤ ਕੱਟੇ ਗਏ ਹਨ। ਅਣਪਛਾਤੇ ਮੁਲਜ਼ਮ ਦਰੱਖਤਾਂ ਦੀ ਲੱਕੜ ਚਿੱਟੇ ਰੰਗ ਦੇ ਛੋਟੇ ਹਾਥੀ ਵਿੱਚ ਲੱਦ ਕੇ ਲੈ ਗਏ ਸਨ।
ਵਣ ਵਿਭਾਗ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਜੰਗਲਾਤ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਅਤੇ ਬੀਐੱਨਐੱਸ ਦੀ ਧਾਰਾ 303(2) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।