ਦਾਜ ਲਈ ਵਿਆਹੁਤਾ ਨੂੰ ਤੰਗ ਕਰਨ ਵਾਲਾ ਪਤੀ, ਸੱਸ ਤੇ ਸਹੁਰਾ ਨਾਮਜ਼ਦ
ਦਾਜ ਲਈ ਵਿਆਹੁਤਾ ਨੂੰ ਤੰਗ ਕਰਨ ਵਾਲਾ ਪਤੀ, ਸੱਸ ਤੇ ਸਹੁਰਾ ਨਾਮਜਦ
Publish Date: Fri, 20 Feb 2026 07:53 PM (IST)
Updated Date: Fri, 20 Feb 2026 07:54 PM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਦਾਜ ਦੇ ਲਾਲਚ ਵਿੱਚ ਵਿਆਹੁਤਾ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਗ ਕਰਨ ਦੀ ਸ਼ਿਕਾਇਤ ਉੱਪਰ ਕਾਰਵਾਈ ਕਰਦੇ ਹੋਏ ਥਾਣਾ ਵੂਮੈਨ ਸੈੱਲ ਪੁਲਿਸ ਵੱਲੋਂ ਪੀੜਤਾ ਦੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਨਾਸਿਕ ਮਹਾਰਾਸ਼ਟਰ ਦੀ ਰਹਿਣ ਵਾਲੀ ਹਰਸ਼ਿਤਾ ਜੈਨ ਦੇ ਬਿਆਨ ਉੱਪਰ ਉਸ ਦੇ ਪਤੀ ਨਿਤੀਸ਼ ਗੋਇਲ, ਸੱਸ ਨੀਰੂ ਗੋਇਲ ਅਤੇ ਸਹੁਰੇ ਸੁਮਨ ਗੋਇਲ ਵਾਸੀ ਸਰਾਭਾ ਨਗਰ ਖ਼ਿਲਾਫ਼ ਦਰਜ ਕੀਤਾ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਸ਼ਿਕਾਇਤ ਕਰਤਾ ਹਰਸ਼ਿਤਾ ਜੈਨ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਸਰਾਭਾ ਨਗਰ ਦੇ ਰਹਿਣ ਵਾਲੇ ਨਿਤੀਸ਼ ਗੋਇਲ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਸ ਦਾ ਪਤੀ ਹੋਰ ਦਾਜ ਲਿਆਉਣ ਲਈ ਉਸ ਉੱਪਰ ਦਬਾਅ ਬਣਾਉਣ ਲੱਗ ਗਿਆ। ਪਤੀ ਦੀਆਂ ਇਨ੍ਹਾਂ ਹਰਕਤਾਂ ਕਾਰਨ ਘਰ ਵਿੱਚ ਲੜਾਈ-ਝਗੜਾ ਰਹਿਣ ਲੱਗ ਗਿਆ, ਜਿਸ ਵਿੱਚ ਸੱਸ ਤੇ ਸਹੁਰਾ ਵੀ ਉਸ ਦੇ ਪਤੀ ਦਾ ਹੀ ਸਾਥ ਦਿੰਦੇ ਹੋਏ ਉਸ ਨੂੰ ਮਾਨਸਿਕ ਤੇ ਸਰੀਰਕ ਤਸ਼ੱਦਦ ਦੇਣ ਲੱਗ ਗਏ। ਕਈ ਵਾਰ ਪਰਿਵਾਰਕ ਰਾਜੀਨਾਮੇ ਹੋਣ ਦੇ ਬਾਵਜੂਦ ਇਸ ਝਗੜੇ ਦਾ ਕੋਈ ਹੱਲ ਨਾ ਨਿਕਲਿਆ ਤਾਂ ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।