ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਕੀਤੀ ਖ਼ਦਕੁਸ਼ੀ, ਵਿਆਹ ਤੋਂ ਬਾਅਦ ਦੋ ਨੌਜਵਾਨਾਂ ਨਾਲ ਚੱਲ ਰਹੇ ਸਨ ਸਬੰਧ
ਬਿਆਨ ਮੁਤਾਬਕ ਵਿਆਹ ਤੋਂ ਕਰੀਬ ਛੇ ਮਹੀਨੇ ਬਾਅਦ ਰਜਨੀਤ ਕੌਰ ਗਿਆਸਪੁਰਾ, ਲੁਧਿਆਣਾ ਸਥਿਤ ਇੱਕ ਫੈਕਟਰੀ ’ਚ ਅਕਾਊਂਟ ਦਾ ਕੰਮ ਕਰਨ ਲੱਗ ਪਈ। ਇਸ ਦੌਰਾਨ ਉਸ ਦੇ ਸਾਹਿਲ ਸਰਾਓ ਨਾਲ ਵੀ ਕਥਿਤ ਨਾਜਾਇਜ਼ ਸਬੰਧ ਬਣ ਗਏ। ਪਤਨੀ ਦੇ ਇਨ੍ਹਾਂ ਕਥਿਤ ਸਬੰਧਾਂ ਕਾਰਨ ਗਗਨਦੀਪ ਸਿੰਘ ਪਰੇਸ਼ਾਨ ਰਹਿੰਦਾ ਸੀ।
Publish Date: Thu, 24 Sep 2026 12:10 PM (IST)
Updated Date: Thu, 24 Sep 2026 12:15 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਸ਼ਿਮਲਾਪੁਰੀ ਇਲਾਕੇ ’ਚ ਪਤਨੀ ਦੇ ਕਥਿਤ ਨਾਜਾਇਜ਼ ਸਬੰਧਾਂ ਤੋਂ ਪਰੇਸ਼ਾਨ ਹੋ ਕੇ ਇੱਕ ਨੌਜਵਾਨ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ। ਮਾਮਲੇ ’ਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਦੇ ਬਿਆਨ ’ਤੇ ਗਗਨਦੀਪ ਸਿੰਘ ਦੀ ਪਤਨੀ ਰਜਨੀਤ ਕੌਰ, ਅੰਮ੍ਰਿਤਪਾਲ ਸਿੰਘ ਅਤੇ ਸਾਹਿਲ ਸਰਾਓ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਗਗਨਦੀਪ ਸਿੰਘ ਦਾ ਵਿਆਹ ਸਾਲ 2025 ਦੇ ਫਰਵਰੀ ਮਹੀਨੇ ’ਚ ਰਜਨੀਤ ਕੌਰ ਨਾਲ ਹੋਇਆ ਸੀ।
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਵਿਆਹ ਤੋਂ ਪਹਿਲਾਂ ਹੀ ਰਜਨੀਤ ਕੌਰ ਦੇ ਅੰਮ੍ਰਿਤਪਾਲ ਸਿੰਘ ਨਾਲ ਕਥਿਤ ਨਾਜਾਇਜ਼ ਸਬੰਧ ਸਨ।
ਬਿਆਨ ਮੁਤਾਬਕ ਵਿਆਹ ਤੋਂ ਕਰੀਬ ਛੇ ਮਹੀਨੇ ਬਾਅਦ ਰਜਨੀਤ ਕੌਰ ਗਿਆਸਪੁਰਾ, ਲੁਧਿਆਣਾ ਸਥਿਤ ਇੱਕ ਫੈਕਟਰੀ ’ਚ ਅਕਾਊਂਟ ਦਾ ਕੰਮ ਕਰਨ ਲੱਗ ਪਈ। ਇਸ ਦੌਰਾਨ ਉਸ ਦੇ ਸਾਹਿਲ ਸਰਾਓ ਨਾਲ ਵੀ ਕਥਿਤ ਨਾਜਾਇਜ਼ ਸਬੰਧ ਬਣ ਗਏ। ਪਤਨੀ ਦੇ ਇਨ੍ਹਾਂ ਕਥਿਤ ਸਬੰਧਾਂ ਕਾਰਨ ਗਗਨਦੀਪ ਸਿੰਘ ਪਰੇਸ਼ਾਨ ਰਹਿੰਦਾ ਸੀ।
ਪਰਿਵਾਰ ਅਨੁਸਾਰ ਇਸੇ ਪਰੇਸ਼ਾਨੀ ਦੇ ਚੱਲਦਿਆਂ ਸਵੇਰੇ 7.30 ਵਜੇ ਗਗਨਦੀਪ ਸਿੰਘ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਮਾਮਲੇ ਦੀ ਜਾਂਚ ਏ.ਐੱਸ.ਆਈ. ਧਰਮ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਰਜਨੀਤ ਕੌਰ, ਅੰਮ੍ਰਿਤਪਾਲ ਸਿੰਘ ਅਤੇ ਸਾਹਿਲ ਸਰਾਓ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਨਾਮਜ਼ਦ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।