‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਸਮਾਗਮ ’ਚ ਭਾਰੀ ਹੰਗਾਮਾ, ਵੜਿੰਗ ਤੇ ਬੈਂਸ ਜ਼ਿੰਦਾਬਾਦ ਦੇ ਲੱਗੇ ਨਾਅਰੇ ਸਮਾਗਮ ਦੌਰਾਨ ਜਿਉਂ ਹੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਬੋਲਣ ਲੱਗੇ ਤਾਂ ਮੀਟਿੰਗ ’ਚ ਭਾਰੀ ਹੰਗਾਮਾ ਖੜਾ ਹੋ ਗਿਆ, ਜਿੱਥੇ ਬੈਂਸ ਦੇ ਸਮਰਥਕਾਂ ਵੱਲੋਂ ਵੜਿੰਗ ਤੇ ਬੈਂਸ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ, ਉੱਥੇ ਹੀ ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਸਮਰਥਕਾਂ ਵੱਲੋਂ ਚੰਨੀ ਤੇ ਭਾਰਤ ਭੂਸ਼ਣ ਆਸ਼ੂ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ।
Publish Date: Thu, 06 Aug 2026 12:15 PM (IST)
Updated Date: Thu, 06 Aug 2026 12:20 PM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ। ਕਾਂਗਰਸ ਪਾਰਟੀ ਵੱਲੋਂ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਅੱਜ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ’ਚ ਕੁਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਪੁੱਜੇ ਹਨ।
ਸਮਾਗਮ ਦੌਰਾਨ ਜਿਉਂ ਹੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਬੋਲਣ ਲੱਗੇ ਤਾਂ ਮੀਟਿੰਗ ’ਚ ਭਾਰੀ ਹੰਗਾਮਾ ਖੜਾ ਹੋ ਗਿਆ, ਜਿੱਥੇ ਬੈਂਸ ਦੇ ਸਮਰਥਕਾਂ ਵੱਲੋਂ ਵੜਿੰਗ ਤੇ ਬੈਂਸ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ, ਉੱਥੇ ਹੀ ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਸਮਰਥਕਾਂ ਵੱਲੋਂ ਚੰਨੀ ਤੇ ਭਾਰਤ ਭੂਸ਼ਣ ਆਸ਼ੂ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ।
ਮੀਟਿੰਗ ਦੌਰਾਨ ਵੜਿੰਗ ਅਤੇ ਬਘੇਲ ਵੱਲੋਂ ਵਾਰ-ਵਾਰ ਸਮਰਥਕਾਂ ਨੂੰ ਚੁੱਪ ਰਹਿਣ ਦੀ ਬੇਨਤੀ ਕਰਨ ਦਾ ਵੀ ਕੋਈ ਅਸਰ ਨਹੀਂ ਹੋਇਆ।
ਰਾਜਾ ਵੜਿੰਗ ਵੱਲੋਂ ‘ਆਰ.ਐੱਸ.ਐੱਸ. ਦੇ ਚਮਚੋ ਬਾਹਰ ਜਾਓ, ਆਰ.ਐੱਸ.ਐੱਸ. ਦੇ ਚਮਚੇ ਬਾਹਰ ਜਾਓ’ ਦੇ ਨਾਅਰੇ ਲਗਾਏ ਜਾ ਰਹੇ ਹਨ, ਜਿਸ ਦਾ ਵੜਿੰਗ ਸਮਰਥਕਾਂ ਵੱਲੋਂ ਜਵਾਬ ਦਿੱਤਾ ਜਾ ਰਿਹਾ ਹੈ, ਜਦਕਿ ਦੂਸਰੇ ਪਾਸੇ ‘ਆਸ਼ੂ ਜ਼ਿੰਦਾਬਾਦ ਆਸ਼ੂ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਜਾ ਰਹੇ ਹਨ।