ਹਰਸਿਮਰਤ ਬਾਦਲ ਨੇ ਸਰਕਾਰ ਨੂੰ ਲਿਆ ਲਪੇਟੇ 'ਚ, ਕਿਹਾ- 'ਜਿਹਨੂੰ ਰੱਬ ਦਾ ਭੈਅ ਨਹੀਂ, ਉਸ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ' ਜਿਹਨੂੰ ਰੱਬ ਦਾ ਭੈਅ ਨਹੀਂ ਤੇ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਵਿਅਕਤੀ ਤੋਂ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ। ਇਹ ਸਵਾਲ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸੋਮਵਾਰ ਨੂੰ ਜਗਰਾਓਂ ਵਿਖੇ ਮਾਵਾਂ ਧੀਆਂ ਦੀ ਵਿਸ਼ਾਲ ਲਲਕਾਰ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
Publish Date: Tue, 17 Nov 2026 09:07 AM (IST)
Updated Date: Tue, 17 Nov 2026 09:07 AM (IST)
ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਜਿਹਨੂੰ ਰੱਬ ਦਾ ਭੈਅ ਨਹੀਂ ਤੇ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਵਿਅਕਤੀ ਤੋਂ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ। ਇਹ ਸਵਾਲ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸੋਮਵਾਰ ਨੂੰ ਜਗਰਾਓਂ ਵਿਖੇ ਮਾਵਾਂ ਧੀਆਂ ਦੀ ਵਿਸ਼ਾਲ ਲਲਕਾਰ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਸਥਾਨਕ ਹੋਟਲ ਸਨੇਹ ਮੋਹਨ ਵਿਖੇ ਇਸਤਰੀ ਅਕਾਲੀ ਦਲ ਵੱਲੋਂ ਕਰਵਾਈ ਵਿਚ ਮਹਿਲਾਵਾਂ ਦੀ ਵੱਡੀ ਗਿਣਤੀ ਦੇਖ ਗਦਗਦ ਹੋਏ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਬਚਾਉਣ ਲਈ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਲੜਾਈ ਲੜ ਰਿਹਾ ਹੈ ਜਿਸ ਵਿੱਚ ਪੰਜਾਬ ਦੀ ਹਰੇਕ ਮਹਿਲਾ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਵਿੱਖ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਇੱਕੋ ਇੱਕ ਰਸਤਾ ਪੰਜਾਬੀਆਂ ਕੋਲ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜਦ ਵੀ ਪੰਜਾਬ ਵਿੱਚ ਅਕਾਲੀ ਦਲ ਕਮਜ਼ੋਰ ਹੋਇਆ ਹੈ, ਪੰਜਾਬ ਦਾ ਹੱਦੋਂ ਵੱਧ ਨੁਕਸਾਨ ਹੋਇਆ ਹੈ ਅਤੇ ਪੰਜਾਬ ਬਹੁਤ ਪਿੱਛੇ ਚਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਸਿਰਫ਼ ਅਕਾਲੀ ਦਲ ਦੀ ਸਰਕਾਰਾਂ ਸਮੇਂ ਹੋਇਆ ਹੈ।
ਇਸ ਮੌਕੇ ਬੀਬਾ ਬਾਦਲ ਨੇ ਨਸ਼ਿਆਂ ਦੀ ਰੋਕਥਾਮ ਲਈ ਅਕਾਲੀ ਦਲ ਦੀ ਸਰਕਾਰ ਬਣ ’ਤੇ ਉਲੀਕੀ ਯੋਜਨਾ ਸਬੰਧੀ ਵਿਸਥਾਰ ਨਾਲ ਮਹਿਲਾਵਾਂ ਨੂੰ ਜਾਣੂ ਕਰਵਾਉਂਦੇ ਹੋਏ ਸਮੂਹ ਮਹਿਲਾਵਾਂ ਨੂੰ ਮਾਈ ਭਾਗੋ ਫ਼ੌਜ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੀ ਅਪੀਲ ਵੀ ਕੀਤੀ। ਇਸ ਸਮੇਂ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਐੱਸਆਰ ਕਲੇਰ ਤੇ ਰਣਵੀਰ ਕੌਰ ਕਲੇਰ ਨੇ ਬੀਬਾ ਬਾਦਲ ਦਾ ਸਮੂਹ ਇਸਤਰੀ ਅਕਾਲੀ ਦਲ ਦੇ ਅਹੁਦੇਦਾਰਾਂ ਨਾਲ ਮਿਲ ਕੇ ਸਨਮਾਨ ਕਰਦਿਆਂ ਬੀਬਾ ਬਾਦਲ ਨੂੰ ਹਲਕਾ ਜਗਰਾਓਂ ਵਿੱਚ ਮਾਈ ਭਾਗੋ ਫ਼ੌਜ ਵਿੱਚ ਭਰਤੀ ਕੀਤੀਆਂ 607 ਬੀਬੀਆਂ ਦੀ ਸੂਚੀ ਵੀ ਦਿੱਤੀ।