ਪੁਰਾਣੀ ਰੰਜਿਸ਼ ਦਾ ਖ਼ੌਫ਼ਨਾਕ ਅੰਜਾਮ: ਪੁਰਾਣੀ ਰੰਜਿਸ਼ ਦੇ ਚਲਦੇ ਨੌਜਵਾਨ ਦੇ ਢਿੱਡ ’ਚ ਮਾਰਿਆ ਚਾਕੂ, ਸਰੀਰ ’ਤੇ ਕੀਤੇ ਕਈ ਵਾਰ
ਥਾਣਾ ਹੈਬੋਵਾਲ ਦੀ ਪੁਲਿਸ ਨੇ ਇਸ ਮਾਮਲੇ ’ਚ ਵਾਲੀਆ ਕਲੋਨੀ ਹੈਬੋਵਾਲ ਦੇ ਵਾਸੀ 46 ਸਾਲਾ ਰਾਮ ਚੰਦਰ ਦੀ ਸ਼ਿਕਾਇਤ ’ਤੇ ਸੰਦੀਪ ਨਾਮ ਦੇ ਵਿਅਕਤੀ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਾਮ ਚੰਦਰ ਨੇ ਦੱਸਿਆ ਕਿ ਉਹ ਸੰਦੀਪ ਦੇ ਘਰ ਨੇੜੇ ਖੜ੍ਹਾ ਸੀ।
Publish Date: Mon, 10 Aug 2026 11:53 AM (IST)
Updated Date: Mon, 10 Aug 2026 11:57 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਪੁਰਾਣੀ ਰੰਜਿਸ਼ ਦੀ ਕਿੜ ਕੱਢਦੇ ਹੋਏ ਇੱਕ ਨੌਜਵਾਨ ਨੇ ਅਧੇੜ ਉਮਰ ਵਿਅਕਤੀ ਦੇ ਢਿੱਡ ’ਚ ਚਾਕੂ ਮਾਰ ਦਿੱਤਾ। ਮੁਲਜ਼ਮ ਨੇ ਚਾਕੂ ਨਾਲ ਉਸਦੇ ਸਰੀਰ ’ਤੇ ਕਈ ਵਾਰ ਕੀਤੇ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਮੌਕੇ ਤੋਂ ਫਰਾਰ ਹੋ ਗਿਆ।
ਥਾਣਾ ਹੈਬੋਵਾਲ ਦੀ ਪੁਲਿਸ ਨੇ ਇਸ ਮਾਮਲੇ ’ਚ ਵਾਲੀਆ ਕਲੋਨੀ ਹੈਬੋਵਾਲ ਦੇ ਵਾਸੀ 46 ਸਾਲਾ ਰਾਮ ਚੰਦਰ ਦੀ ਸ਼ਿਕਾਇਤ ’ਤੇ ਸੰਦੀਪ ਨਾਮ ਦੇ ਵਿਅਕਤੀ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਾਮ ਚੰਦਰ ਨੇ ਦੱਸਿਆ ਕਿ ਉਹ ਸੰਦੀਪ ਦੇ ਘਰ ਨੇੜੇ ਖੜ੍ਹਾ ਸੀ।
ਇਸੇ ਦੌਰਾਨ ਸੰਦੀਪ ਬੜੇ ਹੀ ਗੁੱਸੇ ਨਾਲ ਹੱਥ ਵਿੱਚ ਚਾਕੂ ਫੜ ਕੇ ਆਇਆ। ਬਿਆਨ ਮੁਤਾਬਕ ਪੁਰਾਣੀ ਰੰਜਿਸ਼ ਦੇ ਚਲਦਿਆਂ ਸੰਦੀਪ ਨੇ ਆਉਂਦਿਆਂ ਹੀ ਉਸ ’ਤੇ ਹਮਲਾ ਕਰ ਦਿੱਤਾ।
ਪੀੜਤ ਨੇ ਦੋਸ਼ ਲਾਗਾਇਆ ਕਿ ਮੁਲਜ਼ਮ ਨੇ ਉਸ ਦੇ ਢਿੱਡ ’ਚ ਚਾਕੂ ਮਾਰਿਆ ਅਤੇ ਇਸ ਤੋਂ ਬਾਅਦ ਚਾਕੂ ਨਾਲ ਉਸ ਦੇ ਸਰੀਰ ’ਤੇ ਕਈ ਵਾਰ ਕੀਤੇ। ਹਮਲੇ ਦੌਰਾਨ ਮੁਲਜ਼ਮ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਰਾਮ ਚੰਦਰ ਦੇ ਬਿਆਨ ਦੇ ਆਧਾਰ ’ਤੇ ਸੰਦੀਪ ਖ਼ਿਲਾਫ਼ ਧਾਰਾ 115(2), 118(1), 126(2) ਅਤੇ 351(3) ਬੀਐਨਐਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ’ਚ ਮੁਲਜ਼ਮ ਦੀ ਤਲਾਸ਼ ਕਰਨ ’ਚ ਜੁਟੀ ਹੋਈ ਹੈ, ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।