ਮਾਡਲ ਟਾਊਨ ਐਕਸਟੈਨਸ਼ਨ ਵੈੱਲਫੇਅਰ ਐਸੋਸੀਏਸ਼ਨ ਬਲਾਕ-ਏ ਦੀ ਨਵੀਂ ਟੀਮ ਦਾ ਸਨਮਾਨ ਮਾਡਲ ਟਾਊਨ ਐਕਸਟੈਨਸ਼ਨ ਵੈਲਫੇਅਰ ਐਸੋਸੀਏਸ਼ਨ ਬਲਾਕ-ਏ ਦੀ ਨਵੀਂ ਟੀਮ ਦਾ ਸਨਮਾਨ
Publish Date: Thu, 13 Aug 2026 07:31 PM (IST)
Updated Date: Fri, 14 Aug 2026 04:03 AM (IST)
ਮੁੱਖ ਸੇਵਾਦਾਰ ਮੱਕੜ ਨੇ ਪ੍ਰਧਾਨ ਕਥੂਰੀਆ ਦੀ ਟੀਮ ਨੂੰ ਕੀਤਾ ਸਨਮਾਨਿਤ ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ ਲੁਧਿਆਣਾ ਮਾਡਲ ਟਾਊਨ ਐਕਸਟੈਨਸ਼ਨ ਵੈਲਫੇਅਰ ਐਸੋਸੀਏਸ਼ਨ ਬਲਾਕ-ਏ ਦੇ ਨਵੇਂ ਬਣੇ ਪ੍ਰਧਾਨ ਨਰਿੰਦਰਪਾਲ ਸਿੰਘ ਕਥੂਰੀਆ ਤੇ ਉਨ੍ਹਾਂ ਦੀ ਟੀਮ ਦੇ ਸਮੂਹ ਮੈਬਰਾਂ ਦੇ ਸਨਮਾਨ ਲਈ ਸਮਾਗਮ ਕੀਤਾ ਗਿਆ। ਨਵੀਂ ਟੀਮ ਦਾ ਸਨਮਾਨ ਕਰਦਿਆਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਮੱਕੜ ਨੇ ਕਿਹਾ ਕਿ ਨੈਤਿਕ ਕਦਰਾਂ-ਕੀਮਤਾਂ ’ਤੇ ਪਹਿਰਾ ਦੇਣ ਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ’ਚ ਲਾਉਣ ਵਾਲੇ ਵਿਅਕਤੀ ਸਮੁੱਚੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੁੰਦੇ ਹਨ। ਮੱਕੜ ਨੇ ਆਸ ਪ੍ਰਗਟ ਕੀਤੀ ਕਿ ਕਥੂਰੀਆ ਤੇ ਉਨ੍ਹਾਂ ਦੀ ਨਵੀਂ ਚੁਣੀ ਗਈ ਟੀਮ ਦੇ ਸਮੂਹ ਮੈਬਰ ਮਾਡਲ ਟਾਊਨ ਐਕਸਟੈਨਸ਼ਨ ਬਲਾਕ-ਏ ਦੇ ਵਿਕਾਸ ਤੇ ਸੁੰਦਰੀਕਰਨ ਕਾਰਜਾਂ ’ਚ ਆਪਣਾ ਬਣਦਾ ਯੋਗਦਾਨ ਪਾ ਕੇ ਆਪਣੀ ਜਿੰਮੇਵਾਰੀ ਨੂੰ ਪੁਖਤਾ ਢੰਗ ਨਾਲ ਨਿਭਾਉਣ ’ਚ ਸਫਲ ਹੋਣਗੇ। ਉਨ੍ਹਾਂ ਅਹੁਦੇਦਾਰਾਂ ਨੂੰ ਸਿਰਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਨਰਿੰਦਰਪਾਲ ਸਿੰਘ ਕਥੂਰੀਆ ਨੇ ਪ੍ਰਧਾਨ ਇੰਦਰਜੀਤ ਸਿੰਘ ਮਕੱੜ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਬਲਾਕ-ਏ ਦੇ ਸਮੂਹ ਨਿਵਾਸੀਆਂ ਵੱਲੋਂ ਉਨ੍ਹਾਂ ਦੀ ਟੀਮ ਨੂੰ ਸੌਂਪੀ ਗਈ ਸੇਵਾ ਨੂੰ ਉਹ ਇੱਕ ਸੇਵਕ ਦੇ ਰੂਪ ਵੱਜੋਂ ਪੂਰੀ ਨਿਸ਼ਠਾ ਤੇ ਸੰਜੀਦਗੀ ਨਾਲ ਨਿਭਾਉਣਗੇ। ਇਸ ਮੌਕੇ ਚੇਅਰਮੈਨ ਚਰਨਜੀਤ ਸਿੰਘ ਛਾਬੜਾ. ਅਮਰਜੀਤ ਸਿੰਘ ਬਜਾਜ ਸੀਨੀਅਰ ਵਾਇਸ ਪ੍ਰਧਾਨ, ਤੇਜਵਿੰਦਰ ਸਿੰਘ ਬਿਗ ਬੈਨ, ਸੀਨੀਅਰ ਵਾਈਸ ਪ੍ਰਧਾਨ/ਸੀਨੀਅਰ ਸਲਾਹਕਾਰ, ਪਰਮਜੀਤ ਸਿੰਘ ਗੋਲਡੀ ਭੁਟਿਆਨੀ, ਵਾਇਸ ਪ੍ਰਧਾਨ, ਭੁਪਿੰਦਰ ਸਿੰਘ ਜੁਨੇਜਾ ਵਾਈਸ ਪ੍ਰਧਾਨ, ਪ੍ਰੀਤ ਕਮਲ ਸਿੰਘ ਪਾਹਵਾ ਜਰਨਲ ਸਕੱਤਰ, ਰਮੇਸ਼ ਸਾਹਨੀ ਵਿੱਤ ਸਕੱਤਰ, ਗੁਰਦੀਪ ਸਿੰਘ ਡੀਮਾਰਟੇ ਸਰਪ੍ਰਸਤ,ਬਲਦੇਵ ਸਿੰਘ ਸਿਡਾਣਾ ਸਲਾਹਕਾਰ, ਹਰਮੀਤ ਸਿੰਘ ਮੱਕੜ ਸਲਾਹਕਾਰ, ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਧਵਨ, ਸੰਦੀਪ ਗਾਂਧੀ, ਪ੍ਰਭਜੋਤ ਸਿੰਘ ਕਾਲਰਾ, ਪਰਮਪਾਲ ਸਿੰਘ ਖੁਰਾਣਾ, ਰਮਨਜੋਤ ਸਿੰਘ ਦਸ਼ਮੇਸ਼ ਪੰਪ ਸਮੇਤ ਸੁਰਿੰਦਰਪਾਲ ਸਿੰਘ ਭੁਟਿਆਨੀ, ਮਨੋਜ ਮਕੱੜ, ਦੀਪਕ ਗੋਇਨਕਾ, ਸਰਬਜੀਤ ਮੱਕੜ, ਇੰਦਰਮੋਹਨ ਸਿੰਘ ਆਹੂਜਾ, ਤਜਿੰਦਰਪਾਲ ਸਿੰਘ ਮੱਕੜ ਵਿਸੇਸ਼ ਤੌਰ ਤੇ ਹਾਜ਼ਰ ਸਨ।