ਹੈਰੋਇਨ ਦਾ ਨਸ਼ਾ ਕਰਦਾ ਮੁਲਜ਼ਮ ਗ੍ਰਿਫ਼ਤਾਰ
ਹੈਰੋਇਨ ਦਾ ਨਸ਼ਾ ਕਰਦਾ ਮੁਲਜਮ ਗ੍ਰਿਫਤਾਰ
Publish Date: Tue, 20 Jan 2026 06:39 PM (IST)
Updated Date: Wed, 21 Jan 2026 04:13 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਨਸ਼ਾਖੋਰੀ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ-3 ਦੀ ਪੁਲਿਸ ਨੇ ਹੈਰੋਇਨ ਦਾ ਨਸ਼ਾ ਕਰ ਰਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਪ੍ਰੇਮ ਵਿਹਾਰ ਟਿੱਬਾ ਰੋਡ ਦੇ ਰਹਿਣ ਵਾਲੇ ਗੌਰਵ ਉਰਫ ਹਨੀ ਵਜੋਂ ਹੋਈ ਹੈ। ਸਹਾਇਕ ਥਾਣੇਦਾਰ ਰਵੀ ਕੁਮਾਰ ਦੇ ਬਿਆਨ ਉੱਪਰ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਸਹਾਇਕ ਥਾਣੇਦਾਰ ਰਵੀ ਕੁਮਾਰ ਮੁਤਾਬਕ ਸਥਾਨਕ ਹਰਚਰਨ ਨਗਰ ਕ੍ਰਿਕਟ ਪਾਰਕ ਨਜ਼ਦੀਕ ਗਸ਼ਤ ਦੌਰਾਨ ਪੁਲਿਸ ਪਾਰਟੀ ਨੂੰ ਪਾਰਕ ਦੀ ਕੰਧ ਕੋਲ ਇੱਕ ਸ਼ੱਕੀ ਵਿਅਕਤੀ ਬੈਠਾ ਵਿਖਾਈ ਦਿੱਤਾ। ਜਦ ਪੁਲਿਸ ਨੇ ਮੌਕੇ ’ਤੇ ਜਾ ਕੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਕੰਧ ਦੇ ਓਹਲੇ ਬੈਠ ਕੇ ਹੈਰੋਇਨ ਦਾ ਨਸ਼ਾ ਕਰ ਰਿਹਾ ਸੀ। ਮੁਲਜਮ ਕੋਲੋਂ ਵਧੇਰੇ ਪੁੱਛਗਿੱਛ ਦੌਰਾਨ ਉਸ ਦੇ ਕਬਜ਼ੇ ’ਚੋਂ ਇਕ ਲਾਇਟਰ, ਹੈਰੋਇਨ ਨਾਲ ਲਿੱਬੜੀ ਸਿਲਵਰ ਪੰਨੀ ਅਤੇ ਦਸ ਰੁਪਏ ਦਾ ਸੜਿਆ ਹੋਇਆ ਨੋਟ ਬਰਾਮਦ ਹੋਇਆ ਹੈ। ਪੁਲਿਸ ਨੂੰ ਆਸ ਹੈ ਕਿ ਮੁਲਜਮ ਕੋਲੋਂ ਵਧੇਰੇ ਪੁੱਛ ਗਿੱਛ ਮਗਰੋਂ ਉਸ ਦੇ ਨਸ਼ਾ ਪ੍ਰਾਪਤ ਕਰਨ ਦੇ ਸਰੋਤਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।