ਰੂਹ ਕੰਬਾਊ ਹਾਦਸਾ: ਸੱਪ ਦੇ ਡੰਗਣ ਨਾਲ ਪਹਿਲਾਂ ਧੀ ਦੀ ਮੌਤ ਫਿਰ ਪੁੱਤਰ ਨੇ ਵੀ ਤੋੜਿਆ ਦਮ, ਇੱਕੋ ਘਰ ਦੇ ਬੁੱਝੇ ਦੋਵੇਂ ਚਿਰਾਗ ਰਾਏਕੋਟ ਦੇ ਨੇੜਲੇ ਪਿੰਡ ਲੱਸੀਆਂ ਦੀ ਪੱਤੀ ਉੱਪਲ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ 'ਚ ਗ਼ਰੀਬ ਮਿਹਨਤਕਸ਼ ਪਰਿਵਾਰ ਦੇ ਦੋਵੇਂ ਮਾਸੂਮ ਬੱਚਿਆਂ ਦੀ ਮੌਤ ਹੋ ਜਾਣ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਪਹਿਲਾਂ 7 ਸਾਲਾ ਬੇਟੀ ਦੀ ਮੌਤ ਹੋ ਗਈ ਸੀ ਅਤੇ ਹੁਣ 8 ਸਾਲਾ ਬੇਟੇ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ।
Publish Date: Thu, 27 Aug 2026 03:29 PM (IST)
Updated Date: Thu, 27 Aug 2026 03:32 PM (IST)
ਠਾਕੁਰਜੀਤ ਸਿੰਘ ਤਾਜਪਰੀ, ਪੰਜਾਬੀ ਜਾਗਰਣ, ਰਾਏਕੋਟ - ਰਾਏਕੋਟ ਦੇ ਨੇੜਲੇ ਪਿੰਡ ਲੱਸੀਆਂ ਦੀ ਪੱਤੀ ਉੱਪਲ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ 'ਚ ਗ਼ਰੀਬ ਮਿਹਨਤਕਸ਼ ਪਰਿਵਾਰ ਦੇ ਦੋਵੇਂ ਮਾਸੂਮ ਬੱਚਿਆਂ ਦੀ ਮੌਤ ਹੋ ਜਾਣ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਪਹਿਲਾਂ 7 ਸਾਲਾ ਬੇਟੀ ਦੀ ਮੌਤ ਹੋ ਗਈ ਸੀ ਅਤੇ ਹੁਣ 8 ਸਾਲਾ ਬੇਟੇ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ।
ਕੀ ਹੈ ਪੂਰੀ ਘਟਨਾ? ਜਾਣਕਾਰੀ ਅਨੁਸਾਰ 25 ਅਗਸਤ ਦੀ ਰਾਤ ਨੂੰ ਮਿਹਨਤ ਮਜ਼ਦੂਰੀ ਕਰਨ ਵਾਲੇ ਅਮਨਦੀਪ ਸਿੰਘ ਦੇ ਦੋਵੇਂ ਬੱਚੇ—ਧੀ ਜਸਪ੍ਰੀਤ ਕੌਰ (7 ਸਾਲ) ਅਤੇ ਪੁੱਤਰ ਜੋਬਨਪ੍ਰੀਤ ਸਿੰਘ (8 ਸਾਲ)—ਘਰ 'ਚ ਇੱਕੋ ਮੰਜੇ 'ਤੇ ਸੁੱਤੇ ਹੋਏ ਸਨ। ਇਸ ਦੌਰਾਨ ਇੱਕ ਜ਼ਹਿਰੀਲੇ ਸੱਪ ਨੇ ਉਨ੍ਹਾਂ ਨੂੰ ਡੰਗ ਲਿਆ। ਜਦੋਂ ਬੱਚਿਆਂ ਨੇ ਸਰੀਰ 'ਤੇ ਕੁਝ ਚੁਭਣ ਜਾਂ ਕੱਟਣ ਬਾਰੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਤਾਂ ਪਰਿਵਾਰ ਨੇ ਬਿਨਾਂ ਦੇਰੀ ਕੀਤੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਰਾਏਕੋਟ ਵਿਖੇ ਦਾਖ਼ਲ ਕਰਵਾਇਆ।
ਡਾਕਟਰਾਂ ਮੁਤਾਬਕ ਹਸਪਤਾਲ ਪਹੁੰਚਦਿਆਂ ਹੀ 7 ਸਾਲਾ ਬੱਚੀ ਜਸਪ੍ਰੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਗੰਭੀਰ ਹਾਲਤ 'ਚ ਮੌਜੂਦ ਪੁੱਤਰ ਜੋਬਨਪ੍ਰੀਤ ਸਿੰਘ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਸੀ.ਐੱਮ.ਸੀ. (CMC) ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ। ਉੱਥੇ ਕਈ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਆਖ਼ਰਕਾਰ ਬੀਤੀ ਰਾਤ ਬੇਟੇ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਘਰ 'ਚ ਪਿਆ ਚੀਕ-ਚਿਹਾੜਾ ਇੱਕੋ ਘਰ 'ਚੋਂ ਕੁਝ ਦਿਨਾਂ ਦੇ ਵਫ਼ਫ਼ੇ ਦੋਵੇਂ ਮਾਸੂਮ ਭੈਣ-ਭਰਾ ਦੀਆਂ ਅਰਥੀਆਂ ਉੱਠਣ ਕਾਰਨ ਪੂਰੇ ਪਿੰਡ 'ਚ ਸੋਗ ਦਾ ਮਾਹੌਲ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਮਾਸੂਮਾਂ ਦੀ ਅਜਿਹੇ ਦਰਦਨਾਕ ਅੰਤ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।