- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਰਲ ਲਈ-ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਿਹਤ ਮੰਤਰੀ ਨੇ ਦਿੱਤੇ ਜਾਗਰਣ ਜੇਮਸ ਆਫ਼ ਮਾਲਵਾ ਐਵਾਰਡ

-ਉਦਯੋਗ, ਵਪਾਰ, ਸਿਹਤ, ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰਾਂ ’ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
57, 58)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਸਮਾਜ, ਉਦਯੋਗ, ਵਪਾਰ, ਸਿਹਤ, ਸਿੱਖਿਆ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਜ਼ਿਕਰਯੋਗ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਜਾਗਰਣ ਜੇਮਸ ਐਵਾਰਡ ਮਾਲਵਾ-2026 ਨਾਲ ਸਨਮਾਨਿਤ ਕੀਤਾ ਗਿਆ। ਸਥਾਨਕ ਹੋਟਲ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਵਾਰਡ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਦੈਨਿਕ ਜਾਗਰਣ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ, ਜਾਗਰਣ ਦੇ ਪੰਜਾਬ ਜਨਰਲ ਸਕੱਤਰ ਨੀਰਜ ਸ਼ਰਮਾ ਅਤੇ ਜਨਰਲ ਸਕੱਤਰ (ਮਾਰਕੀਟਿੰਗ) ਭਰਪੂਰ ਸਿੰਘ ਵੀ ਮੌਜੂਦ ਸਨ।
ਸਮਾਗਮ ਦਾ ਉਦੇਸ਼ ਮਾਲਵਾ ਖੇਤਰ ਵਿੱਚ ਆਪਣੀ ਮਿਹਨਤ, ਪ੍ਰਤਿਭਾ ਤੇ ਸਮਰਪਣ ਨਾਲ ਵੱਖਰੀ ਪਛਾਣ ਬਣਾਉਣ ਵਾਲੇ ਉੱਦਮੀਆਂ, ਕਾਰੋਬਾਰੀਆਂ, ਪੇਸ਼ੇਵਰਾਂ, ਸੰਸਥਾਵਾਂ ਅਤੇ ਸਮਾਜ ਸੇਵੀਆਂ ਦੀਆਂ ਪ੍ਰਾਪਤੀਆਂ ਨੂੰ ਮੰਚ ਪ੍ਰਦਾਨ ਕਰਨਾ ਸੀ। ਐਵਾਰਡ ਰਾਹੀਂ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਗਈ, ਜਿਨ੍ਹਾਂ ਨੇ ਆਪਣੇ ਕੰਮ ਰਾਹੀਂ ਸਮਾਜ ਅਤੇ ਖੇਤਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
-ਬਾਕਸ-
-ਸਫ਼ਲਤਾ ਦੀਆਂ ਕਹਾਣੀਆਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੀਆਂ ਹਨ : ਡਾ. ਬਲਬੀਰ ਸਿੰਘ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਵਾਰਡ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਫ਼ਲ ਲੋਕਾਂ ਦੀਆਂ ਕਹਾਣੀਆਂ ਨੌਜਵਾਨਾਂ ਨੂੰ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਛਾਣ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੀ ਜਾਗਰਣ ਸਮੂਹ ਦੀ ਪਹਿਲ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮਾਲਵਾ ਅਤੇ ਪੱਛਮੀ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸਫ਼ਲਤਾ ਹਾਸਲ ਕਰਨ ਵਾਲੇ ਲੋਕਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨਾ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਉਪਰਾਲਾ ਹੈ। ਡਾਕਟਰਾਂ, ਅਧਿਆਪਕਾਂ, ਉਦਯੋਗਪਤੀਆਂ ਅਤੇ ਹੋਰ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਨਾ ਸਿਰਫ਼ ਆਪਣੇ ਅਦਾਰਿਆਂ ਦਾ ਨਾਂ ਰੌਸ਼ਨ ਕੀਤਾ ਹੈ, ਸਗੋਂ ਪੰਜਾਬ ਦਾ ਮਾਣ ਵੀ ਵਧਾਇਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ।
ਮਾਲਵਾ ਦੀਆਂ ਪ੍ਰਤਿਭਾਵਾਂ ਨੂੰ ਮਿਲਿਆ ਸਾਂਝਾ ਮੰਚ-ਅਮਿਤ ਸ਼ਰਮਾ
ਦੈਨਿਕ ਜਾਗਰਣ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ ਨੇ ਕਿਹਾ ਕਿ ਇਹ ਐਵਾਰਡ ਉਨ੍ਹਾਂ ਸ਼ਖ਼ਸੀਅਤਾਂ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਦਾ ਉਪਰਾਲਾ ਹੈ, ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇਹ ਸਿਰਫ਼ ਸਨਮਾਨ ਨਹੀਂ, ਸਗੋਂ ਹੋਰਨਾਂ ਲਈ ਉਮੀਦ ਅਤੇ ਪ੍ਰੇਰਨਾ ਦਾ ਸਰੋਤ ਵੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਮਾਲਵਾ ਖੇਤਰ ਦੀਆਂ ਪ੍ਰਤਿਭਾਵਾਂ ਨੂੰ ਇੱਕ ਮੰਚ ’ਤੇ ਇਕੱਠਾ ਕੀਤਾ ਗਿਆ ਹੈ। ਭਵਿੱਖ ਵਿੱਚ ਇਸ ਉਪਰਾਲੇ ਨੂੰ ਹੋਰ ਵਿਸਥਾਰ ਦਿੰਦਿਆਂ ਦੋਆਬਾ ਅਤੇ ਮਾਝਾ ਖੇਤਰ ਦੀਆਂ ਪ੍ਰਤਿਭਾਵਾਂ ਨੂੰ ਵੀ ਸਾਂਝੇ ਮੰਚ ’ਤੇ ਲਿਆਉਣ ਦੀ ਯੋਜਨਾ ਹੈ। ਜਾਗਰਣ ਦੇ ਪੰਜਾਬ ਜਨਰਲ ਮੈਨੇਜਰ ਨੀਰਜ ਸ਼ਰਮਾ ਨੇ ਐਵਾਰਡ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
-ਬਾਕਸ-
ਇਨ੍ਹਾਂ ਸ਼ਖ਼ਸੀਅਤਾਂ ਨੂੰ ਕੀਤਾ ਗਿਆ ਸਨਮਾਨਿਤ
ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਜਾਗਰਣ ਜੇਮਸ ਐਵਾਰਡ ਨਾਲ ਨਿਵਾਜਿਆ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ ਡਾ. ਓਪੀ ਅਰੋੜਾ ਤੇ ਡਾ. ਨੀਲਮ ਅਰੋੜਾ (ਅਰੋੜਾ ਨਿਊਰੋ ਸੈਂਟਰ), ਹਨੀ ਸੇਠੀ (ਅਵਿਘਨ ਏਬੀ ਸਟੀਲਜ਼ ਪ੍ਰਾਈਵੇਟ ਲਿਮਟਿਡ), ਰਾਮਿੰਦਰ ਸਿੰਘ ਬੱਤਰਾ ਤੇ ਰਿਧੇ ਬੱਤਰਾ (ਬੱਤਰਾ ਇਲੈਕਟ੍ਰੋਨਿਕਸ, ਐਲਜੀ ਬੈਸਟ ਸ਼ੌਪੀ), ਸੁਨੀਲ ਨੰਦਾ (ਬ੍ਰਿਲਿਕੋ ਇੰਸਟੀਚਿਊਟਸ), ਡਾ. ਅਮਿਤ ਚੱਕਰਵਰਤੀ ਤੇ ਡਾ. ਦਿਲਪ੍ਰੀਤ ਕੌਰ (ਚੱਕਰਵਰਤੀ ਚਿਲਡਰਨ ਹਸਪਤਾਲ), ਅਮਿਤ ਧਵਨ (ਡੀਕੇ ਇਲੈਕਟ੍ਰੋਵਿਜ਼ਨ ਸੋਨੀ), ਧਰਮਿੰਦਰ ਬਜਾਜ ਤੇ ਧਰੁਵ ਬਜਾਜ (ਧਰੁਵ ਇਲੈਕਟ੍ਰੋਨਿਕਸ), ਸੁਭਾਸ਼ ਗਰਗ (ਐਂਬਰੋਸੀਆ ਗ੍ਰੈਂਡ ਰਿਜ਼ੋਰਟ ਐਂਡ ਬੈਂਕੁਏਟਸ), ਪਵਨ ਕੁਮਾਰ ਸੂਦ ਤੇ ਵਿਸ਼ਾਲ ਸੂਦ (ਹੁਕਮ ਚੰਦ ਸੂਦ ਐਂਡ ਸੰਨਜ਼ ਫਰਨਿਸ਼ਿੰਗ ਮਾਲ), ਦੇਵ (ਐਸਟਰੋ ਦੇਵ), ਡਾ. ਇਕਬਾਲ ਸਿੰਘ ਆਹੂਜਾ ਤੇ ਡਾ. ਬਿਰਿੰਦਰ ਕੌਰ ਆਹੂਜਾ (ਇਕਬਾਲ ਨਰਸਿੰਗ ਹੋਮ ਐਂਡ ਹਸਪਤਾਲ), ਡਾ. ਰਾਹੁਲ ਜੰਟਾ (ਪਾਇਲਜ਼ ਕਲੀਨਿਕ), ਰਾਜੇਸ਼ ਮਧੋਕ ਤੇ ਸਨਤ ਮਧੋਕ (ਜੌਲੀ ਹੈਲਥਕੇਅਰ), ਸੁਨੀਲ ਕੁਮਾਰ ਸ਼ਰਮਾ ਤੇ ਪਾਰਥ ਸ਼ਰਮਾ (ਸਿਲਵਰ ਓਕ ਗਾਰਡਨ ਐਂਡ ਰਿਜ਼ੋਰਟ), ਵਨੀਤ ਬੱਤਰਾ (ਮਨੀ ਰਾਮ ਬਲਵੰਤ ਰਾਏ), ਸੁਰਿੰਦਰ ਸਿੰਘ ਤੇ ਡਾ. ਅਮਨਪ੍ਰੀਤ ਸਿੰਘ (ਐੱਮਐੱਚਕੇ ਹੈਲਥ ਕੇਅਰ), ਰਾਜ ਕੁਮਾਰ ਵਰਮਾ ਤੇ ਭਗਤ ਸਿੰਘ ਪੰਵਾਰ (ਰਾਜਸ਼੍ਰੀ ਲਾਟਰੀ), ਡਾ. ਕੇਕੇ ਅਰੋੜਾ (ਸਤਿਅਮ ਹਸਪਤਾਲ), ਸ਼ੇਰਾ (ਸ਼ੇਰਾ ਹਰਬਲ ਮਸਲ ਗੇਨਰ), ਡਾ. ਆਰਐੱਸ ਸੋਢੀ (ਐਮੀਨੈਂਟ ਹੋਮਿਓਪੈਥਿਕ ਫਿਜ਼ੀਸ਼ੀਅਨ), ਡਾ. ਯੋਗੇਸ਼ ਬਾਂਸਲ (ਡਾ. ਬਾਂਸਲ ਸੁਪਰ ਸਪੈਸ਼ਲਿਟੀ ਆਯੁਰਵੈਦਿਕ ਕਲੀਨਿਕ), ਵਿਨੈ ਗੋਇਲ (ਰਾਇਲ ਮੋਟਰਜ਼ ਯਾਮਾਹਾ), ਡਾ. ਜੋਗ ਜਤਿਨ ਖੁਰਾਨਾ (ਖੁਰਾਨਾ ਡੈਂਟਲ ਹਸਪਤਾਲ), ਸਰਵਦੀਪ ਸਿੰਘ ਲਾਲੀ (ਲਾਲੀ ਮੋਟਰਜ਼), ਡਾ. ਮੁਕੇਸ਼ ਸ਼ਾਰਦਾ (ਡਾ. ਸ਼ਾਰਦਾ ਆਯੁਰਵੈਦ ਹਸਪਤਾਲ, ਲੁਧਿਆਣਾ) ਤੇ ਡਾ. ਸਵੀਜੀ (ਡਾ. ਵਿਨਵਰੂਟਸ ਵਰਦਾਨ ਹਸਪਤਾਲ ਐਂਡ ਡੋਰਮ ਆਈਵੀਐੱਫ) ਸ਼ਾਮਲ ਸਨ।
ਇਸ ਤੋਂ ਇਲਾਵਾ ਬਠਿੰਡਾ ਦੇ ਇੰਜੀਨੀਅਰ ਪ੍ਰੋ. ਸਨੇਹਲ ਸਿੱਧੂ (ਸੁਪਰੀਮ ਫਿਜ਼ਿਕਸ ਕਲਾਸਿਜ਼), ਪ੍ਰੋ. ਮਨਮੀਤ ਗੋਇਲ ਤੇ ਪ੍ਰੋ. ਅਜੈ ਨਰਵਾਲ (ਮੈਗਨੀਫਿਕਾ ਔਰੀਅਸ), ਫਿਰੋਜ਼ਪੁਰ ਦੇ ਨੌਜਵਾਨ ਸਮਾਜ ਸੇਵੀ ਵਿਪੁਲ ਨਾਰੰਗ, ਰਾਮਪੁਰਾ ਫੂਲ ਦੇ ਇੰਜੀਨੀਅਰ ਰੋਹਿਤ ਗੁਪਤਾ (ਪ੍ਰਾਂਸ ਕਲਾਸਿਜ਼), ਡਾ. ਸੁਰੇਸ਼ ਸਿੰਗਲਾ (ਪਾਇਲਜ਼ ਮਾਹਿਰ, ਅਮਰ ਹਸਪਤਾਲ, ਰਾਮਪੁਰਾ ਫੂਲ), ਬਠਿੰਡਾ ਦੇ ਡਾ. ਦਿਵਾਕਰ ਗਰਗ (ਗਰਗ ਹੇਅਰ ਟਰਾਂਸਪਲਾਂਟ ਐਂਡ ਕਾਸਮੈਟਿਕ ਲੇਜ਼ਰ ਕਲੀਨਿਕ), ਗਿੱਦੜਬਾਹਾ ਦੇ ਰਮੇਸ਼ ਕੁਮਾਰ ਬਾਂਸਲ (ਚੇਤਨ ਏ ਟੂ ਜ਼ੈੱਡ ਮੈਡੀਸਨ ਬਾਜ਼ਾਰ), ਅਭਿਸ਼ੇਕ ਜੀਨਾ ਤੇ ਪ੍ਰਿੰਸ ਕੁਮਾਰ (ਦ ਐਡਜਬੇਰੀ ਐਡਵਰਟਾਈਜ਼ਿੰਗ) ਨੂੰ ਵੀ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਸੰਸਥਾਵਾਂ ਨੇ ਦਿੱਤਾ ਸਹਿਯੋਗ
ਸਮਾਗਮ ਦੇ ਆਯੋਜਨ ਵਿੱਚ ਬ੍ਰਿਲਿਕੋ ਇੰਸਟੀਚਿਊਟ, ਮਾਧਵ ਕੇਆਰਜੀ ਗਰੁੱਪ ਦੇ ਜਯੋਤੀ, ਡਾ. ਵਿਨਵਰੂਟਸ ਵਰਦਾਨ ਹਸਪਤਾਲ, ਸਾਇਮਾ ਅੱਤਾਰਸ ਮਲੇਰਕੋਟਲਾ ਅਤੇ ਰੀਗਲ ਡੈਕੋਰ ਨੇ ਸਹਿਯੋਗ ਦਿੱਤਾ।