ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਸਿਵਲ ਹਸਪਤਾਲ ਦਾ ਨਿਰੀਖਣ
ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਸਿਵਲ ਹਸਪਤਾਲ ਦਾ ਨਿਰੀਖਣ
Publish Date: Fri, 20 Feb 2026 08:26 PM (IST)
Updated Date: Fri, 20 Feb 2026 08:27 PM (IST)

- ਸਾਈਕਲ ਸਟੈਂਡ ਦੇ ਠੇਕੇਦਾਰ ਟੋਨੀ ਦੀ ਸਿਹਤ ਮੰਤਰੀ ਨੇ ਲਾਈ ਕਲਾਸ - ਸਿਵਲ ਹਸਪਤਾਲ ’ਚ ਡਾਕਟਰਾਂ ਦਾ ਕੋਰਮ ਪੂਰਾ ਦਾ ਦੀ ਗੱਲ ਆਖੀ ਬਸੰਤ ਸਿੰਘ ਰੋੜੀਆ, ਪੰਜਾਬੀ ਜਾਗਰਣ ਲੁਧਿਆਣਾ : ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਤਹਿਤ ਸਿਵਲ ਹਸਪਤਾਲ ਲੁਧਿਆਣਾ ਦਾ ਨਿਰੀਖਣ ਕੀਤਾ ਗਿਆ ਦੱਸ ਦਈਏ ਕਿ 19 ਜਨਵਰੀ ਨੂੰ ਮੁੱਖ ਮੰਤਰੀ ਦਫਤਰ, ਪੰਜਾਬ ਸਕੱਤਰੇਤ, ਹਾਈਕੋਰਟ ਅਤੇ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਇਸੇ ਧਮਕੀ ਦੇ ਮੱਦੇਨਜ਼ਰ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਦੇ ਦਫਤਰ ਅਤੇ ਹਸਪਤਾਲ ਦੇ ਹੋਰ ਵਿਭਾਗਾਂ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਮੁਹਿੰਮ ਤਹਿਤ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਹਸਪਤਾਲ ਦਾ ਨਿਰੀਖਣ ਕਰਨ ਮੌਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਨਾਲ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ, ਸੀਨੀਅਰ ਮੈਡੀਕਲ ਅਫਸਰ ਡਾ. ਅਖਿਲ ਸਰੀਨ, ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਰਾਮਪਾਲ ਮੌਜੂਦ ਸਨ। ਸਿਵਲ ਹਸਪਤਾਲ ਦੇ ਨਿਰੀਖਣ ਦੌਰਾਨ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਸਿਵਲ ਹਸਪਤਾਲ ਦੇ ਅਫਸਰਾਂ ਨੇ ਬੇਖੌਫ ਹੋ ਕੇ ਸਿਹਤ ਮੰਤਰੀ ਨੂੰ ਹਸਪਤਾਲ ਦੇ ਹਰ ਕੋਨੇ ਦਾ ਨਿਰੀਖਣ ਕਰਵਾਇਆ, ਕਿਉਂਕਿ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਰਾਮਪਾਲ ਅਤੇ ਡਾ. ਅਖਿਲ ਸਰੀਨ ਵੱਲੋਂ ਹਸਪਤਾਲ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਹਸਪਤਾਲ ਦੀ ਬਿਮਾਰ ਪਈ ਦਿੱਖ ਨੂੰ ਸੁਧਾਰ ਕੇ ਉਸ ਨੂੰ ਠੀਕ ਕੀਤਾ ਗਿਆ। ਨਿਰੀਖਣ ਦੌਰਾਨ ਸਿਹਤ ਮੰਤਰੀ ਨੇ ਐਮਰਜੈਂਸੀ ਵਿਭਾਗ, ਟਰੋਮਾ ਵਾਰਡ, ਆਈਸੀਯੂ ਵਾਰਡ, ਫੀਮੇਲ ਮੇਲ ਵਾਰਡ ਤੋਂ ਇਲਾਵਾ ਹਸਪਤਾਲ ਦੇ ਹੋਰ ਵੀ ਅਨੇਕਾਂ ਵਿਭਾਗਾਂ ਨਿਰੀਖਣ ਕੀਤਾ। ਨਿਰੀਖਣ ਦੌਰਾਨ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਕੀਤੇ ਗਏ ਸਫ਼ਾਈ ਪ੍ਰਬੰਧਾਂ ਦੀ ਪੜਚੋਲਤਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਆਇਆ ਹੈ, ਪਰ ਸਾਡੇ ਅਫਸਰਾਂ ਨੇ ਤਨਦੇਹੀ ਨਾਲ ਕੰਮ ਕਰਕੇ ਹਸਪਤਾਲ ਦੀ ਦੇਖ ਨੂੰ ਸੁਧਾਰ ਦਿੱਤਾ ਹੈ। - ਜਲਦੀ ਕੀਤੇ ਜਾਣਗੇ ਡਾਕਟਰ ਭਰਤੀ ਸਿਵਲ ਹਸਪਤਾਲ ਵਿੱਚ ਜਿੱਥੇ ਡਾਕਟਰਾਂ ਦੀ ਘਾਟ ਤੋਂ ਇਲਾਵਾ ਹੋਰ ਵੀ ਅਨੇਕਾਂ ਵਿਭਾਗਾਂ ਵਿੱਚ ਮੁਲਾਜ਼ਮਾਂ ਦੀ ਘਾਟ ਹੈ, ਜਦਕਿ ਹਸਪਤਾਲ ਵਿੱਚ ਮੈਡੀਕਲ ਬਾਹਰ ਡਾਕਟਰ ਇੱਕ ਵੀ ਨਹੀਂ ਹੈ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਮੈਡੀਸਨ ਮਾਹਰ ਡਾਕਟਰ ਬਾਹਰ ਤੋਂ ਆ ਕੇ ਹੀ ਸਿਹਤ ਅਧਿਕਾਰੀ ਡੰਗ ਟਪਾ ਰਹੇ ਹਨ। ਜਦੋਂ ਸਿਹਤ ਮੰਤਰੀ ਨੂੰ ਡਾਕਟਰਾਂ ਦੀ ਘਾਟ ਦੇ ਮੈਡੀਸਨ ਮਾਹਰ ਡਾਕਟਰ ਸਿਵਲ ਹਸਪਤਾਲ ਵਿੱਚ ਨਾ ਹੋਣ ਕਾਰਨ ਪੁੱਛਿਆ ਗਿਆ। ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਦੇ ਹੋਰ ਵੀ ਅਨੇਕਾਂ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜਵੰਦ ਮਰੀਜ਼ਾਂ ਨੂੰ ਸੁਚਾਰੂ ਢੰਗ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਰਕਾਰ ਵਚਣਬੱਧ ਹੈ। ਜਿਹੜੇ ਵੀ ਹਸਪਤਾਲਾਂ ਵਿੱਚ ਥੋੜ੍ਹੀਆਂ ਬਹੁਤ ਊਣਤਾਈਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। - ਸਾਈਕਲ ਸਟੈਂਡ ਦੇ ਠੇਕੇਦਾਰ ਟੋਨੀ ਦੀ ਲਾਈ ਕਲਾਸ ਸਿਵਲ ਹਸਪਤਾਲ ਦੇ ਸਾਈਕਲ ਸਟੈਂਡ ਦੇ ਠੇਕੇਦਾਰ ਟੋਨੀ ਦੀਆਂ ਅਨੇਕਾਂ ਵਾਰ ਵੱਧ ਚਾਰਜਿੰਗ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਅੱਜ ਸਿਹਤ ਮੰਤਰੀ ਸਭ ਤੋਂ ਪਹਿਲਾਂ ਸਾਈਕਲ ਸਟੈਂਡ ’ਤੇ ਟੋਨੀ ਠੇਕੇਦਾਰ ਨੂੰ ਮਿਲੇ ਅਤੇ ਉਸ ਨੂੰ ਸਾਈਕਲ ਸਟੈਂਡ ਦੀ ਪਰਚੀ ਦੇ ਸਬੰਧ ਵਿੱਚ ਪੁੱਛਿਆ ਤਾਂ ਟੋਨੀ ਨੇ ਕਿਹਾ ਜੀ ਉਹ ਕੋਈ ਓਵਰ ਚਾਰਜ ਨਹੀਂ ਲੈਂਦਾ ਉਹ 10 ਰੁਪਏ ਕਾਰ ਦੇ ਅਤੇ ਪੰਜ ਰੁਪਏ ਮੋਟਰਸਾਈਕਲ ਦੇ ਲੈਂਦਾ ਹੈ, ਜਦਕਿ ਸਾਈਕਲ ਫਰੀ ਹੈ। ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਜੇਕਰ ਤੇਰੀ ਕੋਈ ਸ਼ਿਕਾਇਤ ਆਈ ਤਾਂ ਤੇਰਾ ਠੇਕਾ ਰੱਦ ਕਰ ਦਿੱਤਾ ਜਾਵੇਗਾ। - 265 ਡਾਕਟਰ ਬੌਂਡ ਤਹਿਤ ਕੀਤੇ ਭਰਤੀ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਡਾਕਟਰਾਂ ਦੀਆਂ ਸੀਟਾਂ ਲੈਣ ਮੌਕੇ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਵੱਲੋਂ ਇਕ ਫਾਰਮ ਭਰਿਆ ਜਾਂਦਾ, ਜਿਸ ਵਿੱਚ ਟ੍ਰੇਨਿੰਗ ਕਰ ਰਹੇ ਡਾਕਟਰਾਂ ਨੂੰ ਸਰਕਾਰੀ ਅਦਾਰਿਆਂ ਵਿੱਚ ਕੁੱਝ ਸਾਲ ਨੌਕਰੀ ਕਰਨ ਦੀਆਂ ਸ਼ਰਤਾਂ ਨਿਜਮਿਤ ਕੀਤੀਆਂ ਜਾਂਦੀਆਂ ਹਨ ਪਰ ਕਥਿਤ ਤੌਰ ’ਤੇ ਡਾਕਟਰ ਡਿਗਰੀਆਂ ਲੈਣ ਤੋਂ ਬਾਅਦ ਚੋਰਮੋਰੀ ਰਾਹੀਂ ਸਰਕਾਰੀ ਹਸਪਤਾਲਾਂ ਵਿੱਚ ਨੌਕਰੀ ਕਰਨ ਨੂੰ ਤਰਜੀਹ ਨਹੀਂ ਦਿੰਦੇ ਅਤੇ ਉਹ ਪ੍ਰਾਈਵੇਟ ਹਸਪਤਾਲਾਂ ਵਿੱਚ ਮੋਟੀਆਂ ਤਨਖਾਹਾਂ ਲੈਂਦੇ ਹਨ। ਇਸ ਤਹਿਤ ਜਦੋਂ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ 265 ਡਾਕਟਰ ਸਰਕਾਰੀ ਹਸਪਤਾਲਾਂ ਵਿੱਚ ਬੌਂਡ ਦੀਆਂ ਸ਼ਰਤਾਂ ਤਹਿਤ ਭਰਤੀ ਕੀਤੇ ਗਏ ਹਨ, ਜਲਦੀ ਹੀ ਹੋਰ ਸੈਂਕੜੇ ਡਾਕਟਰ ਹਸਪਤਾਲਾਂ ਵਿੱਚ ਭਰਤੀ ਕੀਤੇ ਜਾਣਗੇ। - ਮਰੀਜ਼ਾਂ ਤੋਂ ਲਿਆ ਫੀਡਬੈਕ ਹਸਪਤਾਲ ਦਾ ਨਿਰੀਖਣ ਕਰਨ ਮੌਕੇ ਜਦੋਂ ਸਿਹਤ ਮੰਤਰੀ ਓਪੀਡੀ ਵਿਭਾਗ ਦਾ ਨਿਰੀਖਣ ਕਰ ਰਹੇ ਸਨ ਤਾਂ ਉਨ੍ਹਾਂ ਇਸ ਮੌਕੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਸਿਹਤ ਸੇਵਾਵਾਂ ਦੇ ਪ੍ਰਬੰਧਾਂ ਅਤੇ ਇਲਾਜ ਦੀਆਂ ਸਹੂਲਤਾਂ ਦਾ ਫੀਡਬੈਕ ਲਿਆ। ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਡਾ. ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋੜਵੰਦ ਮਰੀਜ਼ਾਂ ਨੂੰ ਸੰਚਾਰੂ ਢੰਗ ਦੀਆਂ ਸਿਹਤ ਸੇਵਾਵਾਂ ਦੇਣ ਲਈ ਵਚਣਬੱਧ ਮਰੀਜ਼ਾਂ ਨੂੰ ਇਲਾਜ ਸਬੰਧੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।