ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਬਣਾਏ ਸਰੀਰਕ ਸਬੰਧ
ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਬਣਾਏ ਜਿਸਮਾਨੀ ਸਬੰਧ
Publish Date: Thu, 26 Mar 2026 07:29 PM (IST)
Updated Date: Fri, 27 Mar 2026 04:08 AM (IST)
* ਸਰੀਰਕ ਸ਼ੋਸ਼ਣ ਕਰਨ ਮਗਰੋਂ ਵਿਆਹ ਕਰਵਾਉਣ ਤੋਂ ਹੋਇਆ ਮੁਨਕਰ
ਐੱਸਪੀ ਜੋਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੰਬਾ ਸਮਾਂ ਸਰੀਰਕ ਸਬੰਧ ਬਣਾਉਣ ਮਗਰੋਂ ਵਿਆਹ ਕਰਵਾਉਣ ਤੋਂ ਮੁਨਕਰ ਹੋਏ ਮੁਲਜ਼ਮ ਖ਼ਿਲਾਫ਼ ਥਾਣਾ ਹੈਬੋਵਾਲ ਪੁਲਿਸ ਵੱਲੋਂ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ। ਪੁਲਿਸ ਨੇ ਹੈਬੋਵਾਲ ਵਾਸੀ ਪੀੜਤ ਲੜਕੀ ਦੇ ਬਿਆਨ ਉੱਪਰ ਇਹ ਮਾਮਲਾ ਨਿੰਮ ਵਾਲਾ ਚੌਕ ਵਾਸੀ ਹਿਮਾਂਸ਼ੂ ਨਾਮ ਦੇ ਮੁਲਜ਼ਮ ਖ਼ਿਲਾਫ਼ ਦਰਜ ਕੀਤਾ ਹੈ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਮੁਤਾਬਕ ਮੁਲਜ਼ਮ ਹਿਮਾਂਸ਼ੂ ਖ਼ਿਲਾਫ਼ ਪਰਚਾ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤਾਂ ਨੇ ਪੁਲਿਸ ਨੂੰ ਦੱਸਿਆ ਕਿ ਸਥਾਨਕ ਨਿੰਮ ਵਾਲਾ ਚੌਕ ਵਾਸੀ ਹਿਮਾਂਸ਼ੂ ਨਾਲ ਉਸ ਦੀ ਦੋਸਤੀ ਸੀ ਤੇ ਕੁਝ ਸਮਾਂ ਮਗਰੋਂ ਦੋਸਤੀ ਪ੍ਰੇਮ ਸਬੰਧਾਂ ’ਚ ਬਦਲ ਗਈ। ਹਿਮਾਂਸ਼ੂ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕਈ ਵਾਰ ਸਰੀਰਕ ਸਬੰਧ ਬਣਾਏ। ਜਦ ਉਸ ਨੇ ਹਿਮਾਂਸ਼ੂ ਨੂੰ ਵਿਆਹ ਕਰਵਾਉਣ ਲਈ ਮਨਾਉਣਾ ਸ਼ੁਰੂ ਕੀਤਾ ਤਾਂ ਮੁਲਜ਼ਮ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਮੁਲਜ਼ਮ ਨੇ ਤੈਸ਼ ’ਚ ਆ ਕੇ ਉਸ ਦੇ ਘਰ ਅੱਗੇ ਖੜ੍ਹੇ ਹੋ ਕੇ ਗਾਲੀ ਗਲੋਚ ਕੀਤੀ ਅਤੇ ਉਸ ਨੂੰ ਸੜਕ ’ਤੇ ਘੇਰ ਕੇ ਲੜਾਈ-ਝਗੜਾ ਕਰਨ ਮਗਰੋਂ ਉਸ ਦਾ ਮੋਬਾਈਲ ਫੋਨ ਵੀ ਖੋਹ ਲਿਆ। ਇਹੋ ਨਹੀਂ ਮੁਲਜ਼ਮ ਨੇ ਧੋਖੇ ਨਾਲ ਉਸ ਕੋਲੋਂ ਰਾਜੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੀੜਤਾ ਨੇ ਉਕਤ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਕੇ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ।