ਭਾਈ ਜਗਦੀਪ ਸਿੰਘ ਪ੍ਰਧਾਨ ਨਿਯੁਕਤ
ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੇ ਸਰਕਲ ਲੁਹਾਰਾ ਦੀ ਹੋਈ ਚੋਣ
Publish Date: Wed, 18 Feb 2026 06:47 PM (IST)
Updated Date: Thu, 19 Feb 2026 04:07 AM (IST)
* ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੇ ਸਰਕਲ ਲੁਹਾਰਾ ਦੀ ਹੋਈ ਚੋਣ ਫੋਟੋ ਨੰਬਰ-4 ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ : ਗੁਰਦੁਆਰਾ ਬਾਬਾ ਬੁੱਢਾ ਸਾਹਿਬ ਈਸ਼ਰ ਨਗਰ ਵਿਖੇ ਗੁਰਮਤਿ ਗ੍ਰੰਥੀ ਸਭਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਮੁਸਾਫ਼ਿਰ ਦੀ ਦੇਖ ਰੇਖ ਹੇਠ ਹੋਈ ਜਿਸ ਵਿੱਚ ਸਭਾ ਦੇ ਸਰਕਲ ਲੁਹਾਰਾ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਭਾਈ ਜਗਦੀਪ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਨਾਨਕਸਰ ਸਾਹਿਬ ਟੇਡੀ ਰੋਡ ਨਿਊ ਸ਼ਿਮਲਾਪੁਰੀ ਨੂੰ ਸਰਕਲ ਲੁਹਾਰਾ ਦਾ ਪ੍ਰਧਾਨ ਚੁਣਿਆ ਗਿਆ ਅਤੇ ਸਨਮਾਨਿਤ ਕੀਤਾ। ਉਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਭਾਈ ਜਗਦੀਪ ਸਿੰਘ ਨੇ ਕਿਹਾ ਕਿ ਉਹ ਮਿਲੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਗੁਰੂ ਸਾਹਿਬ ਦੇ ਹੁਕਮ ਅੰਮ੍ਰਿਤ ਛਕੋ , ਵੰਡ ਛਕੋ ਤੇ ਕਿਰਤ ਕਰੋ ਦਾ ਹੋਕਾ ਦੇਣਗੇ। ਇਸ ਮੌਕੇ ਭਾਈ ਸਤਨਾਮ ਸਿੰਘ ਮੁਸਾਫ਼ਿਰ, ਭਾਈ ਚਰਨਜੀਤ ਸਿੰਘ ਚੰਦਨ ਜਨਰਲ ਸਕੱਤਰ, ਪ੍ਰੋ: ਦਿਆ ਸਿੰਘ ਸੀਨੀਅਰ ਮੀਤ ਪ੍ਰਧਾਨ, ਭਾਈ ਸਤਵੰਤ ਸਿੰਘ ਖਾਲਸਾ ਦਫਤਰ ਸਕੱਤਰ, ਭਾਈ ਸੁਖਦੇਵ ਸਿੰਘ, ਭਾਈ ਨਰਿੰਦਰ ਸਿੰਘ ਲੁਹਾਰਾ, ਭਾਈ ਰਵਿੰਦਰ ਸਿੰਘ ਗੋਬਿੰਦਸਰ,ਭਾਈ ਬਲਜਿੰਦਰ ਸਿੰਘ ਬਸੰਤ ਨਗਰ, ਪ੍ਰੋ: ਬਲਵਿੰਦਰ ਸਿੰਘ ਧਾਲੀਵਾਲ, ਭਾਈ ਗੁਰਸ਼ਰਨਜੀਤ ਸਿੰਘ, ਗੁਰਨਾਮ ਸਿੰਘ ਤੋਂ ਇਲਾਵਾ ਹੋਰ ਕਈ ਸਿੰਘ ਹਾਜ਼ਰ ਸਨ।