
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵੇਟ ਲਿਫਟਿੰਗ ਮੁਕਾਬਲੇ ਜਿੱਤਣ ਵਾਲੇ ਖਿਡਾਰੀਆਂ ਦਾ ਗੁਰਮੇਲ ਪਹਿਲਵਾਨ ਵੱਲੋਂ ਸਨਮਾਨ

ਫ਼ੋਟੋ ਨੰਬਰ-26
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਕਬੱਡੀ ਐਸੋਸੀਏਸ਼ਨ ਇੰਡੀਆ ਦੇ ਉਪ ਪ੍ਰਧਾਨ ਗੁਰਮੇਲ ਸਿੰਘ ਪਹਿਲਵਾਨ ਨੇ ਅੰਡਰ-17 ਉਮਰ ਵਰਗ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਹਨਾਂ ਨੇ ਪਹਿਲੇ ਸਥਾਨ ’ਤੇ ਰਹਿਣ ਵਾਲੇ ਜਰਗ ਦੇ ਖਿਡਾਰੀ ਪੁਖਰਾਜ ਸਿੰਘ ਤੇ ਸੁਖਪ੍ਰੀਤ ਸਿੰਘ ਨੂੰ ਅਤੇ ਤੀਸਰੇ ਸਥਾਨ ’ਤੇ ਰਹਿਣ ਵਾਲੇ ਅਮਿਤੋਜ ਸਿੰਘ ਨੂੰ 11-11 ਹਜਾਰ, ਰਨਰ ਅੱਪ ਰਹਿਣ ਵਾਲਿਆਂ ਨੂੰ 51- 51 ਸੌ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ 11-11 ਸੌ ਰੁਪਏ ਨਕਦ ਪ੍ਰਦਾਨ ਕੀਤੇ। ਖੇਡ ਸੰਸਾਰ ਮੈਗਜੀਨ ਦੇ ਮੈਨੇਜਿੰਗ ਐਡੀਟਰ ਸੰਤੋਖ ਸਿੰਘ ਮੰਡੇਰ ਅਤੇ ਖੇਡ ਸੰਸਾਰ ਮੈਗਜ਼ੀਨ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਵੰਡੇ ਗਏ ਨਕਦ ਇਨਾਮ ਦੇ ਮੌਕੇ ਤੇ ਗੁਰਮੇਲ ਸਿੰਘ ਭਲਵਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਲਗਾ ਕੇ ਹੀ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਡਿੱਗਣ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਖੇਡਾਂ ਨਾਲ ਤਨ ਅਤੇ ਮਨ ਦੋਵੇਂ ਤੰਦਰੁਸਤ ਰਹਿੰਦੇ ਹਨ। ਸਿਆਣੇ ਕਹਿੰਦੇ ਹਨ ਕਿ ਤੰਦਰੁਸਤ ਤਨ ਵਿੱਚ ਹੀ ਤੰਦਰੁਸਤ ਮਨ ਰਹਿੰਦਾ ਹੈ। ਜੇਕਰ ਸਾਡੇ ਨੌਜਵਾਨ ਤਨ ਅਤੇ ਮਨ ਤੋਂ ਤੰਦਰੁਸਤ ਰਹਿਣਗੇ ਤਾਂ ਉਹ ਆਪਣਾ ਭਵਿੱਖ ਸੰਵਾਰ ਸਕਦੇ ਹਨ। ਇਸ ਮੌਕੇ ਕੌਚ ਸਰਦਾਰ ਗੁਰਿੰਦਰ ਸਿੰਘ,ਪਿੰਡ ਦੇ ਸਰਪੰਚ ਸਰਬਜੀਤ ਸਿੰਘ ਮੰਡੇਰ ਤੋਂ ਇਲਾਵਾ ਮਨਦੀਪ ਸਿੰਘ, ਮਾਸਟਰ ਕਿਰਪਾਲ ਸਿੰਘ, ਮਾਸਟਰ ਪ੍ਰਕਾਸ਼ ਸਿੰਘ, ਕਲੱਬ ਦੇ ਪ੍ਰਧਾਨ ਹਰਜੀਤ ਸਿੰਘ, ਰਾਜਦੀਪ ਸਿੰਘ, ਨਰਿੰਦਰ ਸਿੰਘ, ਮਾਸਟਰ ਜਗਮੋਹਨ ਸਿੰਘ ਸਹੋੜਾ, ਹਰਿ ਸਿਮਰਨ ਸਿੰਘ ਨਸਰਾਲੀ, ਸੰਨੀ ਪਹੂਜਾ, ਰੋਸ਼ਨ ਸਿੰਘ ਸਾਗਰ, ਸੋਨੂੰ ਲਾਖਾ ਅਤੇ ਦਿਲਬਾਗ ਸਿੰਘ ਆਦਿ ਵੀ ਹਾਜ਼ਰ ਸਨ।