ਗੁਰਬਾਣੀ ਕੰਠ, ਸ਼ਬਦ ਕੀਰਤਨ ਤੇ ਦਸਤਾਰ ਮੁਕਾਬਲੇ ਕਰਵਾਏ
ਗੁਰਮਤਿ ਸਿਖਲਾਈ ਕੈਂਪ ਦੀ ਸਮਾਪਤੀ ਤੇ ਗੁਰਬਾਣੀ ਕੰਠ, ਸ਼ਬਦ ਕੀਰਤਨ, ਦਸਤਾਰ ਮੁਕਾਬਲੇ ਕਰਵਾਏ
Publish Date: Mon, 22 Jun 2026 07:19 PM (IST)
Updated Date: Tue, 23 Jun 2026 04:07 AM (IST)

ਬੱਚਿਆਂ ਨੂੰ ਨਕਦ ਇਨਾਮ ਦੇ ਸਨਮਾਨਿਆ, ਤਕਰੀਬਨ 250 ਬੱਚਿਆਂ ਨੇ ਭਾਗ, ਬੱਚਿਆਂ ਨੇ ਗੁਰਮੁੱਖੀ ਦਸਤਾਰਾਂ ਸਜਾ ਕੇ ਖੱਟਿਆ ਨਾਮਣਾ ਸੁਖਵਿੰਦਰ ਸਿੰਘ ਸਲੌਦੀ, ਪੰਜਾਬੀ ਜਾਗਰਣ, ਖੰਨਾ : ਅਯੋਕੇ ਸਮੇਂ ‘ਚ ਸਿੱਖ ਵਿਰਸੇ ਅਤੇ ਬਾਣੀ ਬਾਣੇ ਨਾਲ ਜੋੜਨ ਲਈ ਗੁਰਦੁਆਰਾ ਸ੍ਰੀ ਗੁਰੂ ਨਾਨਕ ਟੈਂਪਲ ਪਿੰਡ ਮੋਹਨਪੁਰ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ 5 ਜੂਨ ਤੋਂ ਲੈ ਕੇ 21 ਜੂਨ ਤੱਕ ਗੁਰਮਤਿ ਸਿਖਲਾਈ ਕੈਂਪ ਲਗਾਏ ਗਏੇ। ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ, ਕੀਰਤਨ ਦੀ ਸਿਖਲਾਈ, ਰਹਿਤ ਮਰਿਆਦਾ, ਗੱਤਕਾ ਅਤੇ ਦਸਤਾਰ ਦੁਮਾਲੇ ਸਜਾਉਣ ਦੀ ਸਿਖਲਾਈ ਦਿੱਤੀ ਗਈ। ਕੈਂਪ ਦੀ ਸਮਾਪਤੀ ਤੇ ਬੱਚਿਆਂ ਦੇ ਓਪਨ ਗੁਰਬਾਣੀ ਕੰਠ, ਸ਼ਬਦ ਕੀਰਤਨ, ਦਸਤਾਰ, ਦੁਮਾਲਾ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਜਿਸ 250 ਦੇ ਕਰੀਬ ਬੱਚੇ ਬੱਚੀਆਂ ਨੇ ਭਾਗ ਲਿਆ।ਜੇਤੂ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਕਦ ਰਾਸ਼ੀ ਅਤੇ ਸੀਲਡਾਂ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਚਾਰਕ ਭਾਈ ਪਰਮਜੀਤ ਸਿੰਘ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਾਈ ਗਈ। ਜਿੰਨ੍ਹਾਂ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਆਪਣੇ ਬੱਚਿਆਂ ਨੂੰ ਬੁਰੀ ਸੰਗਤ ਤੋਂ ਬਚਾਉਣਾ ਚਹੁੰਦੇ ਹੋ ਤਾਂ ਆਪਣੇ ਬੱਚਿਆਂ ਨੂੰ ਗੁਰੁ ਘਰ ਨਾਲ ਜੋੜੋ ਤਾਂ ਜੋ ਸਾਡੇ ਬੱਚੇ ਸਚਿਆਰ ਮਨੁੱਖ ਬਣ ਸਕਣ, ਕਿਉਂਕਿ ਅਯੋਕੀ ਨੌਜਵਾਨ ਪੀੜ੍ਹੀ ਆਪਣੇ ਮੁੱਢ ਤੋਂ ਟੁੱਟ ਕੇ ਕੁਰਾਹੇ ਪੈ ਰਹੀ ਹੈ। ਇਸ ਲਈ ਆਪਣੇ ਬੱਚਿਆਂ ਨੂੰ ਗੁਰਮਤਿ ਸਿਖਲਾਈ ਕੈਂਪਾਂ ‘ਚ ਜ਼ਰੂਰ ਭੇਜੋ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਮੁੱਖ ਲੋੜ ਹੈ ਬੱਚਿਆਂ ਨੂੰ ਗੁਰੂ ਘਰਾਂ ਨਾਲ ਜੋੜਨ ਦੀ ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਪ੍ਰਚਾਰ ਲਈ ਹੋਰ ਵੀ ਵੱਡੇ ਪੱਧਰ ਤੇ ਗੁਰਮਤਿ ਸਿਖਲਾਈ ਕੈਂਪ ਅਤੇ ਧਾਰਮਿਕ ਮੁਕਾਬਲੇ ਕਰਵਾਏ ਜਾਣਗੇ, ਤਾਂ ਜੋ ਬੱਚਿਆਂ ਨੂੰ ਸਚਿਆਰ ਮਨੁੱਖ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਨੇ ਗੁਰੂ ਬਖਸ਼ਿਸ਼ ਗੁਰਮਤਿ ਪ੍ਰਚਾਰ ਸੰਸਥਾ ਨਸਰਾਲੀ ਅਤੇ ਸ੍ਰੀ ਗੁਰੂ ਅਰਜਨ ਦੇਵ ਧਰਮ ਪ੍ਰਚਾਰ ਟਰੱਸਟ ਸਲੌਦੀ ਸਿੰਘਾਂ ਦੀ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਮੁੱਖ ਸੇਵਾਦਾਰ, ਭਾਈ ਜਸਪਾਲ ਸਿੰਘ ਮੁੱਖ ਗ੍ਰੰਥੀ, ਚਰਨਜੀਤ ਸਿੰਘ ਸਰਪੰਚ, ਪਰਮਜੀਤ ਸਿੰਘ ਪ੍ਰਚਾਰਕ, ਸੁਖਬੀਰ ਸਿੰਘ ਆਹਲੂਵਾਲੀਆ, ਜਗਰੂਪ ਸਿੰਘ ਗੁਰਲਾਲ ਸਿੰਘ, ਸਿਮਰਨ ਸਿੰਘ, ਨਵਜੋਤ ਸਿੰਘ, ਮਾਸਟਰ ਰਣਜੀਤ ਸਿੰਘ,ਸਰਬਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਭਾਗ ਸਿੰਘ, ਬਾਬਾ ਰਣਜੀਤ ਸਿੰਘ ਨਸਰਾਲੀ,ਪਰਮਿੰਦਰ ਸਿੰਘ ਰੋਣੀ ਸੰਗੀਤ ਟੀਚਰ, ਗੁਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਮਾਸਟਰ ਰਣਜੀਤ ਸਿੰਘ, ਕੁਲਵੰਤ ਸਿੰਘ, ਮਾਸਟਰ ਸੁਖਵਿੰਦਰ ਸਿੰਘ,ਪਰਮਜੀਤ ਸਿੰਘ ਪੰਚ,ਬਾਬਾ ਕਮਲਜੀਤ ਸਿੰਘ, ਕਰਨਪਾਲ ਸਿੰਘ,ਜੋਤ ਸਿੰਘ, ਹਨੀ ਸਿੰਘ, ਡਾਕਟਰ ਬਲਜਿੰਦਰ ਸਿੰਘ, ਗੁਰਦੀਪ ਸਿੰਘ ਜੀਐਮ, ਹੁਡਾਂਈ ਲੁਧਿਆਣਾ, ਸਾਬਕਾ ਸਰਪੰਚ ਹਰਵਿੰਦਰ ਸਿੰਘ, , ਕੁਲਵੰਤ ਸਿੰਘ ਮਾਜਰਾ ਆਦਿ ਹਾਜ਼ਰ ਸਨ।