- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਲਾਬ ਬਣੇ ਪ੍ਰੈੱਸ ਕਲੱਬ ਰਾਏਕੋਟ ਦੇ ਨਵੇਂ ਪ੍ਰਧਾਨ

ਠਾਕੁਰਜੀਤ ਸਿੰਘ ਤਾਜਪੁਰੀ, ਪੰਜਾਬੀ ਜਾਗਰਣ
ਰਾਏਕੋਟ : ਸਥਾਨਕ ਪ੍ਰਾਚੀਨ ਮੰਦਰ ਸ਼ਿਵਾਲਾ ਖਾਮ ਵਿਖੇ ਪ੍ਰੈੱਸ ਕਲੱਬ ਰਾਏਕੋਟ ਦੀ ਮੀਟਿੰਗ ਮੌਜੂਦਾ ਪ੍ਰਧਾਨ ਸੰਜੀਵ ਕੁਮਾਰ ਭੱਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਹਾਜ਼ਰ ਸਮੂਹ ਮੈਂਬਰਾਂ ਨੇ ਆਪਸੀ ਸਹਿਮਤੀ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਇਕਬਾਲ ਸਿੰਘ ਗੁਲਾਬ ਫ਼ੇਰੂਰਾਈ ਨੂੰ ਸਰਬਸੰਮਤੀ ਨਾਲ ਪ੍ਰੈੱਸ ਕਲੱਬ ਰਾਏਕੋਟ ਦਾ ਨਵਾਂ ਪ੍ਰਧਾਨ ਚੁਣ ਲਿਆ, ਜਦਿਕ ਨਾਮਪ੍ਰੀਤ ਸਿੰਘ ਗੋਗੀ ਨੂੰ ਜਨਰਲ ਸਕੱਤਰ, ਸਕੱਤਰ ਸ਼ੁਸੀਲ ਵਰਮਾ ਅਤੇ ਅਮਿਤ ਪਾਸੀ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ਼ੁਸੀਲ ਕੁਮਾਰ, ਮੀਤ ਪ੍ਰਧਾਨ ਸ਼ਮਸੇਰ ਸਿੰਘ, ਅਨੁਸ਼ਾਸਨੀ ਕਮੇਟੀ ’ਚ ਆਰ.ਜੀ ਰਾਏਕੋਟੀ, ਜਸਵੰਤ ਸਿੰਘ ਸਿੱਧੂ, ਰਘਵੀਰ ਸਿੰਘ ਜੱਗਾ, ਗੁਰਭਿੰਦਰ ਸਿੰਘ ਗੁਰੀ, ਤੇਜਿੰਦਰ ਸਿੰਘ ਨੱਤ, ਸਲਾਹਕਾਰ ਕਮੇਟੀ ’ਚ ਮੁਹੰਮਦ ਇਮਰਾਨ ਖਾਨ, ਡਾ. ਪ੍ਰਵੀਨ ਅਗਰਵਾਲ, ਠਾਕੁਰਜੀਤ ਸਿੰਘ ਤਾਜਪੁਰੀ ਨੂੰ ਚੁਣਿਆ ਗਿਆ ਹੈ, ਜਦਕਿ ਸੰਜੀਵ ਭੱਲਾ ਨੂੰ ਚੇਅਰਮੈਨ ਵਜੋਂ ਚੁਣਿਆ ਗਿਆ ਹੈ। ਮੀਟਿੰਗ ’ਚ ਨਵ-ਨਿਯੁਕਤ ਪ੍ਰਧਾਨ ਇਕਬਾਲ ਸਿੰਘ ਗੁਲਾਬ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੱਤਰਕਾਰ ਭਾਈਚਾਰੇ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਮੋਹਰੀ ਹੋ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਲੱਬ ਦੀ ਏਕਤਾ ਨੂੰ ਬਰਕਰਾਰ ਰੱਖਣਾ ਅਤੇ ਸਮਾਜ ਦੇ ਅਹਿਮ ਮੁੱਦਿਆਂ ਨੂੰ ਨਿਰਪੱਖਤਾ ਨਾਲ ਸਾਹਮਣੇ ਲਿਆਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਇਸ ਮੌਕੇ ਸਾਬਕਾ ਪ੍ਰਧਾਨ ਸੰਜੀਵ ਕੁਮਾਰ ਭੱਲਾ ਨੇ ਨਵੀਂ ਚੁਣੀ ਗਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ।