ਸਮਾਜ ਵਿੱਚ ਵੱਡੀ ਸਮੱਸਿਆ ਬਣ ਚੁੱਕਿਐ ਵਧ ਰਿਹਾ ਤਣਾਅ : ਸਾਧਵੀ ਮੈਤ੍ਰੇਈ ਭਾਰਤੀ
ਸਮਾਜ ਵਿੱਚ ਵੱਡੀ ਸਮੱਸਿਆ ਬਣ ਚੁੱਕਿਐ ਵਧ ਰਿਹਾ ਤਣਾਅ-ਸਾਧਵੀ ਮੈਤ੍ਰੇਈ ਭਾਰਤੀ
Publish Date: Sun, 05 Apr 2026 06:31 PM (IST)
Updated Date: Sun, 05 Apr 2026 06:34 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕੈਲਾਸ਼ ਨਗਰ ਸਥਿੱਤ ਸਥਾਨਕ ਆਸ਼ਰਮ ਵਿਚ ਹਫਤਾਵਰੀ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਸਾਧਵੀ ਮੈਤ੍ਰੇਈ ਭਾਰਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੇ ਸਮਾਜ ਵਿੱਚ ਤਣਾਅ ਸਭ ਤੋਂ ਵੱਡੀ ਮੁਸ਼ਕਿਲ ਬਣ ਕੇ ਉਭਰਿਆ ਹੈ। ਇਹ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਅਤੇ ਇਸਦੇ ਪ੍ਰਭਾਵ ਹੇਠ ਇੱਕ ਵਿਅਕਤੀ ਹੌਲੀ-ਹੌਲੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਇਹੀ ਮੁੱਖ ਕਾਰਨ ਹੈ ਕਿ ਅੱਜ ਦੇ ਸਮੇਂ ਵਿੱਚ ਖੁਦਕੁਸ਼ੀ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਵਿਗਿਆਨ ਅਤੇ ਤਕਨਾਲੋਜੀ ਨੇ ਭੌਤਿਕ ਖੁਸ਼ਹਾਲੀ ਪ੍ਰਦਾਨ ਕਰਕੇ ਸਾਡੇ ਜੀਵਨ ਨੂੰ ਬਿਹਤਰ ਬਣਾਇਆ ਹੈ ਪਰ ਸਮੂਹਿਕ ਵਿਨਾਸ਼ ਦੇ ਹਥਿਆਰ ਵੀ ਦਿੱਤੇ ਹਨ। ਇਸ ਲਈ ਪ੍ਰਾਣੀ ਜਗਤ ਦੀ ਸੰਭਾਲ ਅਤੇ ਵਿਅਕਤੀਗਤ ਸ਼ਾਂਤੀ ਅਤੇ ਖੁਸ਼ੀ ਦੀ ਪ੍ਰਾਪਤੀ ਲਈ ਅਧਿਆਤਮਿਕਤਾ ਦੀ ਜਿੰਨੀ ਜ਼ਰੂਰਤ ਅੱਜ ਹੈ ਸ਼ਾਇਦ ਉਨੀ ਪਹਿਲਾ ਕਦੀ ਨਹੀਂ ਸੀ। ਵਿਗਿਆਨ ਜੋ ਕਦੇ ਪਰਮਾਤਮਾ ਦੀ ਹੋਂਦ ਤੇ ਪ੍ਰਸ਼ਨ ਚਿੰਨ ਲਗਾ ਰਿਹਾ ਸੀ, ਉਸ ਦੀ ਹੀ ਉਪਜ ਆਧੁਨਿਕ ਭੋਤਕੀ ਅਤੇ ਬ੍ਰਹਿਮੰਡ ਵਿਗਿਆਨ ਵੀ ਇਸ ਤੱਥ ਦੇ ਪ੍ਰਮਾਣ ਨੂੰ ਵਿਕਸਿਤ ਕਰ ਰਹੀ ਹੈ ਕਿ ਸਾਰੀ ਸ੍ਰਿਸ਼ਟੀ ਦੇ ਪਿੱਛੇ ਇੱਕ ਹੀ ਸਰੋਤ ਹੈ ਜੋ ਉੱਤਮ ਸ਼ਕਤੀ ਹੈ। ਇਹ ਸਾਡੀਆਂ ਪੁਰਾਣੀਆਂ ਅਧਿਆਤਮਿਕ ਪਰੰਪਰਾਵਾਂ ਨੂੰ ਪ੍ਰਮਾਣਿਤ ਕਰਦਾ ਹੈ। ਵਿਗਿਆਨ ਇਹ ਵੀ ਸਰਗਰਮੀ ਨਾਲ ਦਰਸਾ ਰਿਹਾ ਹੈ ਕਿ ਇਹ ਸਰਵਉੱਚ ਸਰੋਤ ਸਾਡੇ ਨਾਲ ਹਮੇਸ਼ਾਂ ਮੌਜੂਦ ਹੈ। ਅਸੀਂ ਹੁਣ ਉਨ੍ਹਾਂ ਵਿਅਕਤੀਆਂ ਦੇ ਦਿਮਾਗ ਦੇ ਸਕੈਨ ਨੂੰ ਦੇਖ ਸਕਦੇ ਹਾਂ ਜੋ ਚੇਤਨਾ ਦੇ ਸਿਖਰ ਪੂਰਨ ਏਕਤਾ ਦੀ ਅਵੱਸਥਾ ਦਾ ਅਨੁਭਵ ਕਰ ਰਹੇ ਹਨ। ਵਿਗਿਆਨੀਆਂ ਨੇ ਮਨੁੱਖੀ ਦਿਮਾਗ ਦੇ ਅੰਦਰ ਉਸ ਖਾਸ ਬਿੰਦੂ (ਤੀਜੀ ਅੱਖ ਵਜੋਂ ਜਾਣਿਆ ਜਾਂਦਾ ਹੈ) ਦੀ ਪਛਾਣ ਵੀ ਕਰ ਲਈ ਹੈ ਜਿੱਥੇ ਸਾਡੀ ਚੇਤਨਾ ਅਭੇਦ ਹੋ ਸਕਦੀ ਹੈ ਅਤੇ ਇਸ ਸਰੋਤ ਨਾਲ ਇੱਕ ਹੋ ਸਕਦੀ ਹੈ। ਸਾਡਾ ਸਰੋਤ ਅਸਲ ਵਿੱਚ ਹਮੇਸ਼ਾ ਸਾਡੇ ਨਾਲ ਹੈ। ਹਾਲਾਂਕਿ ਇਹ ਪੂਰੀ ਤਰ੍ਹਾਂ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਸਰੋਤ ਦੇ ਸੰਪਰਕ ਵਿੱਚ ਰਹੀਏ ਅਤੇ ਆਪਣੇ ਮਨਾਂ ਨੂੰ ਇਸ ਤੇ ਕੇਂਦ੍ਰਿਤ ਰੱਖੀਏ ਯਾਨੀ ਕਿ ਆਪਣੀ ਤੀਜੇ ਨੇਤ੍ਰ ਤੇ ਆਪਣਾ ਧਿਆਨ ਕੇਂਦਰਿਤ ਕਰੀਏ। ਜਦੋਂ ਅਸੀਂ ਆਪਣੇ ਅੰਦਰ ਰਹਿੰਦੇ ਇਸ ਸਰੋਤ ਨਾਲ ਇਕਸੁਰਤਾ ਸਥਾਪਤ ਕਰਦੇ ਹਾਂ ਤਾਂ ਅਸੀਂ ਇੱਕੋ ਸਮੇਂ ਕੁਦਰਤ ਨਾਲ ਅਤੇ ਨਾਲ ਹੀ ਇਸਦੇ ਅੰਦਰ ਮੌਜੂਦ ਸਾਰੇ ਜੀਵਾਂ ਅਤੇ ਵਸਤੂਆਂ ਨਾਲ ਇੱਕ ਸੁਮੇਲ ਸਬੰਧ ਵਿੱਚ ਦਾਖਲ ਹੁੰਦੇ ਹਾਂ ਕਿਉਂਕਿ ਉਹ ਵੀ ਇਸੇ ਸਰੋਤ ਤੋਂ ਉਤਪੰਨ ਹੋਏ ਹਨ। ਇਸ ਤਰਾ ਹੋਣ ਨਾਲ ਅਸੀਂ ਆਪਣੇ ਅੰਦਰ ਸੰਪੂਰਨਤਾ ਦੀ ਭਾਵਨਾ ਦਾ ਅਨੁਭਵ ਕਰਦੇ ਹਾਂ ਅਤੇ ਸਾਡਾ ਤਣਾਅ ਕੁਦਰਤੀ ਤੌਰ ਤੇ ਦੂਰ ਹੋ ਜਾਂਦਾ ਹੈ। ਉਦੋਂ ਅਸੀਂ ਸਹੀ ਦਿਸ਼ਾ ਵਿੱਚ ਕੰਮ ਕਰਨ ਦੀ ਵਿਧੀ ਨੂੰ ਵੀ ਜਾਣ ਲੈਂਦੇ ਹਾਂ ਜਿਸਨੂੰ ਵਿਵੇਕ (ਸਮਝਦਾਰੀ) ਕਿਹਾ ਜਾਂਦਾ ਹੈ। ਇਸ ਗਲ ਦਾ ਪ੍ਰਮਾਣ ਮੌਜੂਦ ਹੈ ਕਿ ਸਾਡੀ ਚੇਤਨਾ ਸਾਡੇ ਸਰੀਰ ਨੂੰ ਬਿਮਾਰੀ ਤੋਂ ਮੁਕਤ ਕਰ ਸਕਦੀ ਹੈ, ਬਸ਼ਰਤੇ ਅਸੀਂ ਆਪਣੇ ਅੰਦਰਲੇ ਸਰੋਤ ਨਾਲ ਇਕਸੁਰਤਾ ਸਥਾਪਤ ਕਰੀਏ। ਇਸ ਮੌਕੇ ਤੇ ਸਾਧਵੀ ਕੁਲਦੀਪ ਭਾਰਤੀ ਅਤੇ ਰਜਨੀ ਭਾਰਤੀ ਨੇ ਸੁਰੀਲੇ ਭਜਨਾਂ ਦਾ ਗਾਇਨ ਕੀਤਾ।