ਘਰ 'ਚ ਰੱਖੇ ਨੌਕਰਾਂ ਦਾ ਵੱਡਾ ਕਾਰਨਾਮਾ! ਨਸ਼ੀਲਾ ਦੁੱਧ ਪਿਆ ਕੇ ਕਾਰੋਬਾਰੀ ਦੇ ਘਰ ਮਾਰਿਆ ਡਾਕਾ, ਲੱਖਾਂ ਦੀ ਨਕਦੀ ਤੇ ਸੋਨਾ ਲੈ ਕੇ ਫਰਾਰ ਮਾਇਆ ਨਗਰ ਦੇ ਰੋਜ਼ ਇਨਕਲੇਵ ਇਲਾਕੇ ਵਿੱਚ ਇੱਕ ਕਾਰੋਬਾਰੀ ਨੂੰ ਉਸਦੇ ਹੀ ਘਰ ਵਿੱਚ ਕੰਮ ਕਰਦੇ ਨੌਕਰ ਜੋੜੇ ਵੱਲੋਂ ਨਸ਼ੀਲਾ ਦੁੱਧ ਪਿਆ ਕੇ ਬੇਹੋਸ਼ ਕਰ ਦਿੱਤਾ ਗਿਆ। ਕਾਰੋਬਾਰੀ ਨੂੰ ਬੇਹੋਸ਼ ਹੋਇਆ ਦੇਖ ਪਰਿਵਾਰ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਿਆ ਅਤੇ ਹਫੜਾ ਦਫੜੀ ਵਿੱਚ ਤੁਰੰਤ ਉਸਨੂੰ ਹਸਪਤਾਲ ਲੈਜਾਂਦਾ ਗਿਆ। ਇਸੇ ਮੌਕੇ ਦਾ ਫਾਇਦਾ ਚੁੱਕਦਿਆਂ ਨੌਕਰ ਜੋੜੇ ਨੇ ਪੂਰਾ ਘਰ ਸਾਫ ਕਰ ਦਿੱਤਾ। ਪੁਲਿਸ ਨੇ ਨੌਕਰ ਅਰਜੁਨ ਅਤੇ ਉਸਦੀ ਪਤਨੀ ਮਾਇਆ, ਦੋਵੇਂ ਮੂਲ ਰੂਪ ਵਿੱਚ ਨੇਪਾਲ ਦੇ ਰਹਿਣ ਵਾਲੇ, ਖ਼ਿਲਾਫ਼ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sun, 27 Sep 2026 12:29 PM (IST)
Updated Date: Sun, 27 Sep 2026 12:30 PM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ - ਮਾਇਆ ਨਗਰ ਦੇ ਰੋਜ਼ ਇਨਕਲੇਵ ਇਲਾਕੇ ਵਿੱਚ ਇੱਕ ਕਾਰੋਬਾਰੀ ਨੂੰ ਉਸਦੇ ਹੀ ਘਰ ਵਿੱਚ ਕੰਮ ਕਰਦੇ ਨੌਕਰ ਜੋੜੇ ਵੱਲੋਂ ਨਸ਼ੀਲਾ ਦੁੱਧ ਪਿਆ ਕੇ ਬੇਹੋਸ਼ ਕਰ ਦਿੱਤਾ ਗਿਆ। ਕਾਰੋਬਾਰੀ ਨੂੰ ਬੇਹੋਸ਼ ਹੋਇਆ ਦੇਖ ਪਰਿਵਾਰ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਿਆ ਅਤੇ ਹਫੜਾ ਦਫੜੀ ਵਿੱਚ ਤੁਰੰਤ ਉਸਨੂੰ ਹਸਪਤਾਲ ਲੈਜਾਂਦਾ ਗਿਆ। ਇਸੇ ਮੌਕੇ ਦਾ ਫਾਇਦਾ ਚੁੱਕਦਿਆਂ ਨੌਕਰ ਜੋੜੇ ਨੇ ਪੂਰਾ ਘਰ ਸਾਫ ਕਰ ਦਿੱਤਾ। ਪੁਲਿਸ ਨੇ ਨੌਕਰ ਅਰਜੁਨ ਅਤੇ ਉਸਦੀ ਪਤਨੀ ਮਾਇਆ, ਦੋਵੇਂ ਮੂਲ ਰੂਪ ਵਿੱਚ ਨੇਪਾਲ ਦੇ ਰਹਿਣ ਵਾਲੇ, ਖ਼ਿਲਾਫ਼ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਕਾਰੋਬਾਰੀ ਨੀਰਜ ਸਚਦੇਵਾ ਨੇ ਦੱਸਿਆ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸ਼ਿਕਾਇਤਕਰਤਾ ਨੀਰਜ ਸਚਦੇਵਾ ਰਾਤ ਵੇਲੇ ਉਸਦੇ ਘਰ ਕੰਮ ਕਰਦੇ ਅਰਜੁਨ ਅਤੇ ਉਸਦੀ ਪਤਨੀ ਮਾਇਆ ਨੇ ਉਸਨੂੰ ਪੀਣ ਲਈ ਦੁੱਧ ਦਿੱਤਾ। ਦੁੱਧ ਪੀਣ ਤੋਂ ਬਾਅਦ ਉਸਦੀ ਤਬੀਅਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ। ਇਸ ਦੌਰਾਨ ਜਦੋਂ ਪਰਿਵਾਰਕ ਮੈਂਬਰ ਉਸਨੂੰ ਹਸਪਤਾਲ ਲੈ ਕੇ ਗਏ ਤਾਂ ਘਰ ਵਿੱਚ ਨੌਕਰ ਜੋੜਾ ਮੌਜੂਦ ਸੀ। ਬਾਅਦ ਵਿੱਚ ਜਦੋਂ ਹੋਸ਼ ਆਉਣ ਉਪਰੰਤ ਘਰ ਜਾ ਕੇ ਜਾਂਚ ਕੀਤੀ ਗਈ ਤਾਂ ਅਲਮਾਰੀ ਵਿੱਚੋਂ ਨਕਦੀ ਅਤੇ ਕੀਮਤੀ ਗਹਿਣੇ ਗਾਇਬ ਮਿਲੇ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੌਕਰ ਜੋੜਾ ਘਰ ਵਿੱਚੋਂ ਕਰੀਬ 2.5 ਲੱਖ ਰੁਪਏ ਨਕਦ, ਕਰੀਬ 105 ਗ੍ਰਾਮ ਵਜ਼ਨ ਦੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੀਆਂ ਜ਼ੇਵਰਾਤ, ਜਿਨ੍ਹਾਂ ਵਿੱਚ ਚਾਂਦੀ ਦੀਆਂ ਜੰਟਾਂ ਤੇ ਅੰਗੂਠੀਆਂ ਸ਼ਾਮਲ ਹਨ, ਲੈ ਕੇ ਫਰਾਰ ਹੋ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਨੀਰਜ ਸਚਦੇਵਾ ਦੇ ਬਿਆਨ ਦੇ ਆਧਾਰ ’ਤੇ ਅਰਜੁਨ ਅਤੇ ਉਸਦੀ ਪਤਨੀ ਮਾਇਆ ਖ਼ਿਲਾਫ਼ ਧਾਰਾ 306 ਅਤੇ 3(5) ਬੀਐਨਐਸ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਨੌਕਰ ਜੋੜੇ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।